ਉੜੀਸਾ 'ਚ ਅਣਪਛਾਤੇ ਵਿਅਕਤੀ ਨੇ ਸਿਹਤ ਮੰਤਰੀ ਨਾਬਾ ਦਾਸ ਨੂੰ ਮਾਰੀ ਗੋਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਮਾਗਮ ਵਿਚ ਹੋਣ ਜਾ ਰਹੇ ਸਨ ਸ਼ਾਮਲ

photo

 

ਭੁਵਨੇਸ਼ਵਰ: ਉੜੀਸਾ ਵਿੱਚ ਐਤਵਾਰ ਨੂੰ ਇੱਕ ਵੱਡੀ ਘਟਨਾ ਵਾਪਰੀ ਹੈ। ਇੱਥੇ ਸਿਹਤ ਮੰਤਰੀ ਨਾਬਾ ਕਿਸ਼ੋਰ ਦਾਸ ਨੂੰ ਗੋਲੀ ਮਾਰ ਦਿੱਤੀ ਗਈ ਹੈ। ਇਹ ਘਟਨਾ ਝਾਰਸੁਗੁੜਾ ਜ਼ਿਲ੍ਹੇ ਦੇ ਬ੍ਰਜਰਾਜਨਗਰ ਇਲਾਕੇ ਦੀ ਹੈ। ਸਿਹਤ ਮੰਤਰੀ ਨੂੰ ਗੋਲੀ ਮਾਰਨ ਵਾਲਾ ਹਮਲਾਵਰ ਪੁਲਿਸ ਦੀ ਵਰਦੀ ਪਾ ਕੇ ਆਇਆ ਸੀ। ਹਮਲਾਵਰ ਉਨ੍ਹਾਂ ਨੂੰ ਗੋਲੀ ਮਾਰ ਕੇ ਫਰਾਰ ਹੋ ਗਿਆ। ਕਤਲ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਸਿਹਤ ਮੰਤਰੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

 ਪੜ੍ਹੋ ਪੂਰੀ ਖਬਰ: ਪਾਕਿਸਤਾਨ 'ਚ ਖੱਡ ਵਿਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 39 ਲੋਕਾਂ ਦੀ ਮੌਤ

ਮੰਤਰੀ ਦੀ ਛਾਤੀ ਵਿੱਚ ਦੋ ਗੋਲੀਆਂ ਲੱਗੀਆਂ ਹਨ, ਜਿਸ ਤੋਂ ਉਨ੍ਹਾਂ ਦੀ ਹਾਲਤ ਗੰਭੀਰ ਜਾਪਦੀ ਹੈ। ਪੁਲਿਸ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਕਾਤਲ ਪੁਲਿਸ ਅਧਿਕਾਰੀ ਸੀ ਜਾਂ ਨਹੀਂ। ਇਸ ਘਟਨਾ ਨੇ ਪੂਰੇ ਸੂਬੇ ਵਿੱਚ ਸਨਸਨੀ ਮਚਾ ਦਿੱਤੀ ਹੈ।

 ਪੜ੍ਹੋ ਪੂਰੀ ਖਬਰ: ਜ਼ੀਰਾ ਸ਼ਰਾਬ ਫੈਕਟਰੀ ਮਾਮਲਾ: 14 ਮੈਂਬਰੀ ਤੱਥ ਖੋਜ ਟੀਮ ਵੱਲੋਂ ਤਿਆਰ ਕੀਤੀ ਰਿਪੋਰਟ ਨਸ਼ਰ  

ਦੱਸਿਆ ਜਾ ਰਿਹਾ ਹੈ ਕਿ ਮੰਤਰੀ ਨੂੰ ਨੇੜਿਓਂ ਗੋਲੀ ਮਾਰੀ ਗਈ ਹੈ। ਮੰਤਰੀ ਬ੍ਰਜਰਾਜਨਗਰ ਨਗਰਪਾਲਿਕਾ ਦੇ ਚੇਅਰਮੈਨ ਅਤੇ ਉਪ-ਚੇਅਰਮੈਨ ਦੇ ਦੋ ਨਵੇਂ ਦਫਤਰਾਂ ਦਾ ਉਦਘਾਟਨ ਕਰਨ ਪਹੁੰਚੇ ਸਨ। ਜਿਵੇਂ ਹੀ ਉਹ ਆਪਣੀ ਕਾਰ ਤੋਂ ਬਾਹਰ ਨਿਕਲੇ ਤਾਂ ਪੁਲਿਸ ਦੀ ਵਰਦੀ 'ਚ ਖੜ੍ਹੇ ਇਕ ਵਿਅਕਤੀ ਨੇ ਉਸ 'ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ।