ਪੰਚਾਇਤ ਜੂਨੀਅਰ ਕਲਰਕ ਭਰਤੀ ਪ੍ਰੀਖਿਆ ਦਾ ਪੇਪਰ ਲੀਕ ਹੋਣ ਤੋਂ ਬਾਅਦ ਮੁਲਤਵੀ

ਏਜੰਸੀ

ਖ਼ਬਰਾਂ, ਰਾਸ਼ਟਰੀ

9.5 ਲੱਖ ਤੋਂ ਵੱਧ ਨੇ ਕੀਤਾ ਸੀ ਰਜਿਸਟਰ 

Representational Image

ਗੁਜਰਾਤ ਵਿੱਚ ਪੰਚਾਇਤ ਜੂਨੀਅਰ ਕਲਰਕ ਦੀ ਭਰਤੀ ਪ੍ਰੀਖਿਆ ਪੇਪਰ ਲੀਕ ਹੋਣ ਤੋਂ ਬਾਅਦ ਮੁਲਤਵੀ ਕਰ ਦਿੱਤੀ ਗਈ ਹੈ। ਪ੍ਰੀਖਿਆ ਬੋਰਡ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਜੂਨੀਅਰ ਕਲਰਕ (ਪ੍ਰਸ਼ਾਸਕੀ/ਲੇਖਾ) ਦੀ ਪ੍ਰੀਖਿਆ 29 ਜਨਵਰੀ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਣੀ ਸੀ। 

ਇਹ ਵੀ ਪੜ੍ਹੋ: ਪੁੱਤ ਹੋਇਆ ਕਪੁੱਤ! ਨਸ਼ੇੜੀ ਪੁੱਤ ਨੇ ਕੁਹਾੜੀ ਨਾਲ ਹਮਲਾ ਕਰ ਕੀਤਾ ਮਾਂ ਨੂੰ ਜ਼ਖ਼ਮੀ

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਐਤਵਾਰ ਸਵੇਰੇ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨ ’ਤੇ ਉਸ ਕੋਲੋਂ ਕਾਪੀ ਅਤੇ ਪ੍ਰਸ਼ਨ ਪੱਤਰ ਬਰਾਮਦ ਕੀਤਾ। ਬੋਰਡ ਨੇ ਉਮੀਦਵਾਰਾਂ ਨੂੰ ਹੋਣ ਵਾਲੀ ਅਸੁਵਿਧਾ ਲਈ ਅਫਸੋਸ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਪ੍ਰੀਖਿਆ ਕੇਂਦਰਾਂ ਦਾ ਦੌਰਾ ਨਾ ਕਰਨ ਲਈ ਸੂਚਿਤ ਕੀਤਾ।

ਇਹ ਵੀ ਪੜ੍ਹੋ: ਮਾੜੇ ਅਨਸਰਾਂ ਖ਼ਿਲਾਫ਼ ਮੋਹਾਲੀ ਪੁਲਿਸ ਦੀ ਕਾਰਵਾਈ: ਲਾਰੇਂਸ ਬਿਸ਼ਨੋਈ ਦਾ ਗੁਰਗਾ ਇਕ ਹੋਰ ਸਾਥੀ ਸਮੇਤ ਕਾਬੂ 

ਗੁਜਰਾਤ ਏਟੀਐਸ ਦੇ ਐਸਪੀ ਸੁਨੀਲ ਜੋਸ਼ੀ ਨੇ ਕਿਹਾ ਕਿ ਗੁਜਰਾਤ ਏਟੀਐਸ ਪਿਛਲੀਆਂ ਪੇਪਰ ਲੀਕ ਘਟਨਾਵਾਂ ਨਾਲ ਜੁੜੇ ਲੋਕਾਂ 'ਤੇ ਲਗਾਤਾਰ ਨਜ਼ਰ ਰੱਖ ਰਹੀ ਸੀ। ਵਡੋਦਰਾ ਤੋਂ 15 ਮੁਲਜ਼ਮਾਂ ਨੂੰ ਪ੍ਰਸ਼ਨ ਪੱਤਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਸਰਕਾਰ ਨੇ ਪ੍ਰੀਖਿਆ ਰੱਦ ਕਰਨ ਦਾ ਫੈਸਲਾ ਕੀਤਾ ਹੈ। ਅਗਲੇਰੀ ਜਾਂਚ ਜਾਰੀ ਹੈ।