ਦਿੱਲੀ ਹਿੰਸਾ: ਪੁਲਿਸ ਦੀ ਕੁੱਟ ਨਾਲ ਤੜਫ-ਤੜਫ ਕੇ ਮਰਿਆ ਸੀ ਫ਼ੈਜ਼ਾਨ...ਦੇਖੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਵੀਡੀਉ ਵਿਚ ਦੇਖਿਆ ਜਾ ਸਕਦਾ ਹੈ ਕਿ ਚਾਰ-ਪੰਜ ਪੁਲਿਸ ਵਾਲੇ...

Delhi Faizan

ਨਵੀਂ ਦਿੱਲੀ: ਇਸ ਹਫ਼ਤੇ ਹੋਈ ਹਿੰਸਾ ਵਿਚ ਕਈ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ ਕਈ ਗੰਭੀਰ ਤੌਰ ਤੇ ਜ਼ਖ਼ਮੀ ਹੋ ਗਏ। ਇਸ ਦੇ ਚਲਦੇ ਕਈ ਹਿੰਸਾ ਪ੍ਰਭਾਵਿਤ ਇਲਾਕਿਆਂ ਵਿਚ ਵੀਡੀਉ ਬਣਾਈਆਂ ਗਈਆਂ ਹਨ। ਇਹਨਾਂ ਵਿਚੋਂ ਇਕ ਸਭ ਤੋਂ ਭਿਆਨਕ ਅਤੇ ਦਿਲ ਦਿਹਲਾਉਣ ਵਾਲੀ ਵੀਡੀਉ ਸਾਹਮਣੇ ਆਈ ਹੈ ਜੋ ਕਿ 23 ਸਾਲ ਦੇ ਫ਼ੈਜ਼ਾਨ ਅਤੇ ਚਾਰ ਹੋਰ ਵਿਅਕਤੀਆਂ ਦੀ ਮਾਰਕੁੱਟ ਦੀ।

ਇਸ ਵੀਡੀਉ ਵਿਚ ਦੇਖਿਆ ਜਾ ਸਕਦਾ ਹੈ ਕਿ ਚਾਰ-ਪੰਜ ਪੁਲਿਸ ਵਾਲੇ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਕੁੱਟ ਰਹੇ ਹਨ। ਵਿਅਕਤੀ ਖੂਨ ਨਾਲ ਲਥਪਥ ਹੋਇਆ ਪਿਆ ਹੈ। ਉਹ ਉਸ ਨੂੰ ਲਗਾਤਾਰ ਕੁੱਟ ਰਹੇ ਹਨ ਅਤੇ ਬੋਲ ਰਹੇ ਹਨ ਕਿ ਤੈਨੂੰ ਆਜ਼ਾਦੀ ਚਾਹੀਦੀ ਹੈ...ਲੈ ਆਜ਼ਾਦੀ। ਦਸ ਦਈਏ ਕਿ ਇਸ ਹਿੰਸਕ ਵੀਡੀਉ ਦੇ ਸ਼ੂਟ ਹੋਣ ਤੋਂ ਦੋ ਦਿਨ ਬਾਅਦ ਹੀ ਫ਼ੈਜ਼ਾਨ ਦੀ ਮੌਤ ਹੋ ਗਈ। ਵੀਡੀਉ ਵਿਚ ਦੇਖਿਆ ਜਾ ਸਕਦਾ ਹੈ ਕਿ ਮਾਰਕੁੱਟ ਕਰਨ ਵਾਲੇ ਵਿਆਕਤੀਆਂ ਵਿਚੋਂ ਇਕ ਰਾਸ਼ਟਰ ਗਾਣ ਗਾ ਰਿਹਾ ਹੈ।

ਇਕ ਟੀਵੀ ਚੈਨਲ ਨੇ ਉਹਨਾਂ ਦੇ ਪਰਵਾਰ ਨਾਲ ਇੰਟਰਵਿਊ ਕੀਤੀ। ਉਹਨਾਂ ਦੇ ਘਰ ਬੇਹੱਦ ਨਰਾਜ਼ਗੀ ਅਤੇ ਉਦਾਸੀ ਛਾਈ ਹੋਈ ਸੀ। ਪਰ ਉਹ ਇਸ ਦਾ ਇਜ਼ਹਾਰ ਨਹੀਂ ਕਰ ਪਾ ਰਹੇ ਸਨ। ਫ਼ੈਜ਼ਾਨ ਦੇ ਵੱਡੇ ਭਰਾ ਨੇ ਦਸਿਆ ਕਿ ਉਸ ਦਾ ਭਰਾ 23 ਫਰਵਰੀ ਨੂੰ ਸੀਏਏ ਪ੍ਰੋਟੈਸਟ ਵਾਲੀ ਥਾਂ ਤੇ ਸੀ। ਨਾਈਮ ਨੇ ਕਿਹਾ ਕਿ ਅਚਾਨਕ ਅਥਰੂ ਗੈਸ ਦੇ ਗੋਲੇ ਚਾਰੇ ਪਾਸੇ ਛੱਡੇ ਜਾਣ ਲੱਗੇ। ਇਸ ਦੌਰਾਨ ਕੁੱਝ ਪੁਲਿਸ ਵਾਲੇ ਅਤੇ ਉਹਨਾਂ ਨੇ ਉੱਥੇ ਖੜੇ ਲੜਕਿਆਂ ਨੂੰ ਬੇਹਿਰਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।

ਨਾਈਮ ਨੇ ਅੱਗੇ ਕਿਹਾ ਕਿ ਜ਼ਖ਼ਮੀ ਲੜਕਿਆਂ ਨੂੰ ਇਲਾਜ ਲਈ ਜੀਟੀਬੀ ਹਸਪਤਾਲ ਲੈਜਾਇਆ ਗਿਆ ਹੈ ਪਰ ਉਹਨਾਂ ਦਾ ਇਲਾਜ ਠੀਕ ਢੰਗ ਨਾਲ ਨਹੀਂ ਕੀਤਾ। ਫਿਰ ਉਹਨਾਂ ਨੂੰ ਜਯੋਤੀ ਨਗਰ ਪੁਲਿਸ ਸਟੇਸ਼ਨ ਲੈ ਜਾਇਆ ਗਿਆ। ਉਹਨਾਂ ਨੂੰ ਉੱਥੇ ਦੋ ਦਿਨ ਰੱਖਿਆ ਗਿਆ। ਉਹਨਾਂ ਦਸਿਆ ਕਿ ਉਸ ਦਾ ਭਰਾ ਮਰਨ ਵਾਲਾ ਹੋ ਗਿਆ ਸੀ ਪਰ ਪੁਲਿਸ ਨੇ ਉਹਨਾਂ ਨੂੰ ਫ਼ੈਜ਼ਾਨ ਨੂੰ ਮਿਲਣ ਨਹੀਂ ਦਿੱਤਾ।

ਪੁਲਿਸ ਨੇ ਉਹਨਾਂ ਨੂੰ ਗਾਲਾਂ ਕੱਢੀਆ ਅਤੇ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਨਾਈਮ ਨੇ ਦਸਿਆ ਕਿ 25 ਫਰਵਰੀ ਨੂੰ ਉਹਨਾਂ ਨੂੰ ਪੁਲਿਸ ਦਾ ਫੋਨ ਆਇਆ ਅਤੇ ਫ਼ੈਜ਼ਾਨ ਨੂੰ ਲੈ ਕੇ ਜਾਣ ਲਈ ਕਿਹਾ। ਨਾਈਮ ਨੇ ਆਰੋਪ ਲਗਾਇਆਕਿ ਪੁਲਿਸ ਇਹ ਜਾਣਦੀ ਸੀ ਕਿ ਫ਼ੈਜ਼ਾਨ ਮਰਨ ਵਾਲਾ  ਹੈ ਪਰ ਉਹ ਨਹੀਂ ਚਾਹੁੰਦੇ ਸਨ ਕਿ ਉਹ ਹਵਾਲਾਤ ਵਿਚ ਮਰੇ ਇਸ ਲਈ ਉਹਨਾਂ ਨੇ ਫ਼ੈਜ਼ਾਨ ਨੂੰ ਘਰ ਲੈ ਜਾਣ ਲਈ ਕਿਹਾ।

ਫ਼ੈਜ਼ਾਨ ਦੇ ਇਕ ਰਿਸ਼ਤੇਦਾਰ ਬਬਲੂ ਨੇ ਦਸਿਆ ਕਿ ਫ਼ੈਜ਼ਾਨ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ ਕਿ ਉਸ ਦੇ ਸਿਰ ਅਤੇ ਮੂੰਹ ਚੋਂ ਲਹੂ ਵਹਿ ਰਿਹਾ ਸੀ। ਉਹ ਸਾਰੀ ਰਾਤ ਦਰਦ ਨਾਲ ਤੜਫਦਾ ਰਿਹਾ ਅਤੇ ਇਕੋ ਹੀ ਗੱਲ ਕਹਿ ਰਿਹਾ ਸੀ ਕਿ ਪੁਲਿਸ ਨੇ ਉਸ ਨੂੰ ਬਹੁਤ ਬੁਰੀ ਤਰ੍ਹਾਂ ਕੁਟਿਆ ਹੈ। ਜਦੋਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।