ਰੇਲਵੇ ਦਾ ਹੋਲੀ ‘ਤੇ ਲੋਕਾਂ ਨੂੰ ਤੋਹਫਾ, ਚੱਲਣਗੀਆਂ ਕਈ ਸਪੈਸ਼ਲ ਟਰੇਨਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਣੋ ਸਪੈਸ਼ਲ ਟਰੇਨਾਂ ਦੀ ਸੂਚੀ

File

ਹੋਲੀ ‘ਤੇ ਰੇਲਵੇ ਨੇ ਕਈ ਦਿਸ਼ਾਵਾਂ ਵਿਚ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਹੈ। ਇਸ ਵਿੱਚ ਅੰਬਾਲਾ, ਚੰਡੀਗੜ੍ਹ, ਗੋਰਖਪੁਰ, ਪੁਣੇ, ਭਾਗਲਪੁਰ, ਹਾਵੜਾ ਦਰਮਿਆਨ ਚੱਲਣ ਵਾਲੀਆਂ ਗੱਡੀਆਂ ਸ਼ਾਮਲ ਹਨ। ਇਸ ਦੇ ਲਈ ਰੇਲਵੇ ਨੇ ਪਹਿਲੇ ਪੜਾਅ ਵਿੱਚ 14 ਜੋੜੀ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ।
ਇਹ ਟਰੇਨਾਂ ਸਿਰਫ 2-2 ਫੇਰੇ ਲਾਉਣਗੀਆਂ। ਵਿਭਾਗ ਵੱਲੋਂ ਚੰਡੀਗੜ੍ਹ ਤੋਂ ਦੋ ਸਪੈਸ਼ਲ ਟਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ।

ਨੰਗਲ ਡੈਮ ਤੋਂ ਲਖਨਊ ਲਈ ਸਪੈਸ਼ਲ ਟਰੇਨ ਸੋਮਵਾਰ ਤੋਂ ਚੱਲੇਗੀ, ਜਦੋਂ ਕਿ ਚੰਡੀਗੜ੍ਹ-ਗੋਰਖਪੁਰ ਸਪੈਸ਼ਲ ਟਰੇਨ ਵੀਰਵਾਰ ਤੋਂ ਸ਼ੁਰੂ ਹੋਵੇਗੀ। ਨੰਗਲ ਡੈਮ ਤੋਂ ਲਖਨਊ ਦੀ ਸਪੈਸ਼ਲ ਟਰੇਨ ਸੋਮਵਾਰ ਤੋਂ ਵਾਇਆ ਚੰਡੀਗੜ੍ਹ ਹੋ ਕੇ ਜਾਵੇਗੀ। ਗੱਡੀ ਨੰਬਰ-04502 ਨੰਗਲ ਡੈਮ ਤੋਂ ਰਾਤ 11:45 ਵਜੇ ਚੱਲੇਗੀ ਅਤੇ ਅਗਲੇ ਦਿਨ ਲਖਨਊ ਦੁਪਹਿਰ 2 ਵਜੇ ਪਹੁੰਚ ਜਾਵੇਗੀ।

ਗੱਡੀ ਨੰਬਰ-04501 ਜੋ ਲਖਨਊ ਤੋਂ ਹਰ ਮੰਗਲਵਾਰ ਨੂੰ ਰਾਤ 9:30 ਵਜੇ ਚੱਲੇਗੀ ਅਤੇ ਅਗਲੇ ਦਿਨ ਨੰਗਲ ਡੈਮ 1 ਵਜੇ ਪਹੁੰਚੇਗੀ। ਇਹ ਰੂਪਨਗਰ, ਚੰਡੀਗੜ੍ਹ, ਅੰਬਾਲਾ ਕੈਂਟ, ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ ਦੇ ਰਾਸਤੇ ਲਖਨਊ ਜਾਵੇਗੀ।  ਚੰਡੀਗੜ੍ਹ-ਗੋਰਖਪੁਰ ਸਪੈਸ਼ਲ ਟਰੇਨ ਵੀਰਵਾਰ ਤੋਂ ਸ਼ੁਰੂ ਹੋ ਰਹੀ ਹੈ।

ਅੰਬਾਲਾ ਮੰਡਲ ਦੇ ਡੀ. ਆਰ. ਐੱਮ. ਜੀ. ਮੋਹਨ ਸਿੰਘ ਨੇ ਦੱਸਿਆ ਕਿ ਇਹ ਟਰੇਨ ਹਰ ਵੀਰਵਾਰ ਨੂੰ ਚੰਡੀਗੜ੍ਹ ਤੋਂ ਚੱਲੇਗੀ ਅਤੇ ਗੋਰਖਪੁਰ ਤੋਂ ਸ਼ੁੱਕਰਵਾਰ ਨੂੰ ਚੱਲੇਗੀ। ਚੰਡੀਗੜ੍ਹ ਤੋਂ ਗੱਡੀ ਨੰਬਰ-04924 ਰਾਤ 11:20 ਵਜੇ ਚੱਲੇਗੀ ਅਤੇ ਅਗਲੇ ਦਿਨ ਸ਼ਾਮ 5:30 ਵਜੇ ਪਹੁੰਚੇਗੀ।

ਗੋਰਖਪੁਰ ਤੋਂ ਗੱਡੀ ਨੰਬਰ 04923 ਰਾਤ 10:10 ਵਜੇ ਚੱਲੇਗੀ ਅਤੇ ਅਗਲੇ ਦਿਨ ਦੁਪਹਿਰ 2.25 ਵਜੇ ਚੰਡੀਗੜ੍ਹ ਪਹੁੰਚੇਗੀ। ਇਹ ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ,  ਗੋਂਡਾ ਅਤੇ ਬਸਤੀ ਦੇ ਰਾਸਤੇ ਗੋਰਖਪੁਰ ਜਾਵੇਗੀ। ਇਨ੍ਹਾਂ ਦੋਨਾਂ ਟਰੇਨਾਂ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।