ਅਰਵਿੰਦ ਕੇਜਰੀਵਾਲ ਦੀ ਅਪੀਲ- ਦਿੱਲੀ ’ਚੋਂ ਨਾ ਜਾਣ ਲੋਕ, ਖਾਣ-ਪੀਣ ਦਾ ਪੂਰਾ ਇੰਤਜ਼ਾਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਮ ਆਦਮੀ ਪਾਰਟੀ ਨੇ ਇਹ ਵੀ ਕਿਹਾ ਹੈ ਕਿ ਦਿੱਲੀ ਸਰਕਾਰ ਅਜਿਹੇ ਲੋਕਾਂ ਦੀ ਮਦਦ ਵਿਚ...

Aap and arvind kejriwal appeal to migrant food distribution center in various places

ਨਵੀਂ ਦਿੱਲੀ: ਦਿੱਲੀ ਵਿਚ ਆਮ ਆਦਮੀ ਪਾਰਟੀ ਨੇ ਆਮ ਲੋਕਾਂ ਨੂੰ ਉਹਨਾਂ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਜੋ ਲਾਕਡਾਊਨ ਕਾਰਨ ਫਸੇ ਹੋਏ ਹਨ ਅਤੇ ਉਹਨਾਂ ਕੋਲ ਖਾਣ-ਪੀਣ ਲਈ ਸਾਮਾਨ ਦੀ ਕਮੀ ਹੈ। ਆਮ ਆਦਮੀ ਪਾਰਟੀ ਨੇ ਇਕ ਟਵੀਟ ਵਿਚ ਲਿਖਿਆ ਕਿ ਅਜਿਹੇ ਲੋਕਾਂ ਦੀ ਮਦਦ ਕਰੋ ਜੋ ਭੁੱਖੇ ਹਨ ਅਤੇ ਖਾਣ ਦੀ ਸਮੱਗਰੀ ਨਹੀਂ ਖਰੀਦ ਸਕਦੇ।

ਆਮ ਆਦਮੀ ਪਾਰਟੀ ਨੇ ਇਹ ਵੀ ਕਿਹਾ ਹੈ ਕਿ ਦਿੱਲੀ ਸਰਕਾਰ ਅਜਿਹੇ ਲੋਕਾਂ ਦੀ ਮਦਦ ਵਿਚ ਅੱਗੇ ਆਈ ਹੈ ਜੋ ਲੋਕ ਜ਼ਰੂਰਤਮੰਦ ਹਨ। ਪਾਰਟੀ ਨੇ ਅਪੀਲ ਕੀਤੀ ਹੈ ਕਿ ਇਸ ਆਦੇਸ਼ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁਚਾਇਆ ਜਾਵੇ ਤਾਂ ਜੋ ਮੁਸ਼ਕਿਲ ਵਿਚ ਫਸੇ ਲੋਕਾਂ ਦੀ ਮਦਦ ਹੋ ਸਕੇ। ਆਮ ਆਦਮੀ ਪਾਰਟੀ ਨੇ ਇਸ ਦੇ ਲਈ ਇਕ ਮੈਪ ਵੀ ਜਾਰੀ ਕੀਤਾ ਹੈ ਜਿੱਥੇ ਜ਼ਰੂਰਤਮੰਦਾਂ ਲਈ ਸੇਵਾ ਦੇ ਸੈਂਟਰ ਚਲਾਏ ਜਾ ਰਹੇ ਹਨ।

ਪਾਰਟੀ ਨੇ ਲੋਕਾਂ ਦੀ ਮਦਦ ਵਿਚ ਟਵਿਟਰ ਤੇ ਇਕ ਆਨਲਾਈਨ ਅਭਿਐਨ ਚਲਾਇਆ ਹੈ ਜਿਸ ਦਾ ਨਾਮ ਹੈ #DelhiHungerReliefCentres location। ਇਹਨਾਂ ਸੈਟਰਾਂ ਤੇ ਲਾਂਚ ਦਾ ਸਮਾਂ 12-3 ਹੈ ਜਦਕਿ ਡਿਨਰ 6-9 ਵਜੇ ਤਕ ਦਿੱਤਾ ਜਾ ਰਿਹਾ ਹੈ। ਲੋਕਾਂ ਲਈ ਇਹ ਸੇਵਾ ਰੋਜ਼ਾਨਾ ਜਾਰੀ ਰਹੇਗੀ। ਇਸ ਦੇ ਚਲਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਤੋਂ ਬਾਹਰ ਜਾ ਰਹੇ ਲੋਕਾਂ ਨੂੰ ਅਪੀਲ ਕੀਤੀ ਹੈ।

ਉਹਨਾਂ ਕਿਹਾ ਕਿ ਕੁੱਝ ਲੋਕ ਅਪਣੇ ਪਿੰਡ ਜਾਣ ਲਈ ਬੇਤਾਬ ਹਨ। ਪ੍ਰਧਾਨ ਮੰਤਰੀ ਨੇ ਸਭ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੇ ਪਿੰਡ ਨਾ ਜਾਣ ਜਿੱਥੇ ਹਨ ਉੱਥੇ ਹੀ ਰਹਿਣ। ਕਿਉਂ ਕਿ ਇੰਨੀ ਭੀੜ ਵਿਚ ਤੁਹਾਨੂੰ ਵੀ ਕੋਰੋਨਾ ਹੋਣ ਦਾ ਡਰ ਹੈ। ਫਿਰ ਉਹਨਾਂ ਰਾਹੀਂ ਉਹਨਾਂ ਦੇ ਪਿੰਡ ਵਾਲਿਆਂ ਨੂੰ ਹੋ ਸਕਦਾ ਹੈ ਅਤੇ ਇਸ ਤਰ੍ਹਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤਕ ਪਹੁੰਚ ਜਾਵੇਗਾ। ਉਸ ਤੋਂ ਬਾਅਦ ਦੇਸ਼ ਨੂੰ ਇਸ ਮਹਾਂਮਾਰੀ ਤੋਂ ਬਚਾਉਣਾ ਮੁਸ਼ਕਿਲ ਹੋਵੇਗਾ।

ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਮੈਂ ਤੁਹਾਨੂੰ ਵਿਸ਼ਵਾਸ ਦਵਾਉਂਦਾ ਹਾਂ ਕਿ ਦਿੱਲੀ ਸਰਕਾਰ ਨੇ ਉਹਨਾਂ ਦੇ ਰਹਿਣ-ਖਾਣ ਦਾ ਪੂਰਾ ਇੰਤਜ਼ਾਮ ਕੀਤਾ ਹੈ। ਇਸ ਲਈ ਹੁਣ ਉਹ ਅਪਣੇ ਪਿੰਡ ਵਾਪਸ ਨਾ ਜਾਣ। ਦੂਜੇ ਪਾਸੇ ਦਿੱਲੀ ਤੋਂ ਅਪਣੇ ਘਰ ਜਾਣ ਲਈ ਨਿਕਲੇ ਲੋਕਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਦਿੱਲੀ ਨਾਲ ਲਗਦੇ ਆਨੰਦ ਵਿਹਾਰ ਆਈਐਸੀਬੀਟੀ ਪਹੁੰਚ ਰਹੇ ਹਨ।

ਕੱਲ ਦਿਨ ਭਰ ਇਹ ਸਿਲਸਿਲਾ ਚਲਦਾ ਰਿਹਾ ਜਿਸ ਨਾਲ ਯੂਪੀ ਅਤੇ ਦਿੱਲੀ ਦੀ ਸਰਕਾਰ ਦਬਾਅ ਵਿਚ ਆ ਗਈ। ਜੇ ਲੋਕ ਸੜਕਾਂ ਤੇ ਇਸੇ ਤਰ੍ਹਾਂ ਹੀ ਉਤਰਦੇ ਰਹੇ ਤਾਂ ਲਾਕਡਾਊਨ ਦਾ ਕੋਈ ਮਤਲਬ ਨਹੀਂ ਰਹਿ ਜਾਵੇਗਾ ਅਤੇ ਬਿਮਾਰੀ ਦੇ ਫੈਲਣ ਦਾ ਡਰ ਵੀ ਵਧ ਜਾਵੇਗਾ। ਸ਼ਨੀਵਾਰ ਨੂੰ ਯੂਪੀ ਸਰਕਾਰ ਨੇ ਐਲਾਨ ਕੀਤਾ ਕਿ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਰਾਜਧਾਨੀ ਦਿੱਲੀ ਛੱਡ ਕੇ ਮਜਬੂਰਨ ਪੈਦਲ ਅਪਣੇ ਘਰ ਜਾਣ ਵਾਲੇ ਲੋਕਾਂ ਲਈ ਬੱਸਾਂ ਦੀ ਵਿਵਸਥਾ ਕੀਤੀ ਗਈ।

ਸਰਕਾਰ ਨੇ ਉੱਤਰ ਪ੍ਰਦੇਸ਼-ਦਿੱਲੀ ਬਾਰਡਰ ਕੋਲ 200 ਬੱਸਾਂ ਦੀ ਵਿਵਸਥਾ ਕੀਤੀ ਹੈ। ਇਹ ਬੱਸਾਂ ਗਾਜ਼ੀਆਬਾਦ ਅਤੇ ਨੋਇਡਾ ਤੇ ਲਗਾਈਆਂ ਗਈਆਂ ਹਨ ਜਿਹਨਾਂ ਦੀ ਸੇਵ ਹਰ ਦੋ ਘੰਟੇ ਬਾਅਦ ਮਿਲੇਗੀ। ਦੇਸ਼ ਵਿਚ ਵਿਭਿੰਨ ਹਿੱਸਿਆਂ ਵਿਚ ਦਿਹਾੜੀ ਮਜ਼ਦੂਰੀ ਕਰਨ ਵਾਲਿਆਂ ਅਤੇ ਹੋਰ ਗਰੀਬ ਲੋਕਾਂ ਦਾ ਪਰਵਾਸ ਜਾਰੀ ਹੈ।

ਸਭ ਤੋਂ ਜ਼ਿਆਦਾ ਪਰਵਾਸ ਰਾਜਧਾਨੀ ਦਿੱਲੀ ਤੋਂ ਹੋ ਰਿਹਾ ਹੈ। ਹਰ ਦਿਨ ਹਜ਼ਾਰਾਂ ਲੋਕ ਵਾਹਨ ਦੀ ਤਲਾਸ਼ ਵਿਚ ਰਾਜਧਾਨੀ ਨਾਲ ਲਗਦੇ ਵੱਖ-ਵੱਖ ਬਾਰਡਰਾਂ ਤੇ ਪਹੁੰਚ ਰਹੇ ਹਨ। ਇਸੇ ਤਰ੍ਹਾਂ ਦੀ ਸਥਿਤੀ ਸ਼ਨੀਵਾਰ ਨੂੰ ਵੀ ਦੇਖਣ ਨੂੰ ਮਿਲੀ। ਗਾਜੀਪੁਰ ਬਾਰਡਰ ਤੇ ਅਪਣੇ ਪਿੰਡ ਜਾਣ ਲਈ ਵੱਡੀ ਗਿਣਤੀ ਵਿਚ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।