ਯੂਪੀ ‘ਚ ਦੋ ਨਨ ’ਤੇ ਕਥਿਤ ਹਮਲੇ ਦੇ ਦੋਸ਼ ’ਤੇ ਬੋਲੇ ਪਿਊਸ਼ ਗੋਇਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਹਾਲ ਹੀ ਵਿਚ ਕੇਰਲ ਦੀਆਂ ਦੋ ਨੱਨ ਉਤੇ...

Piyush Goel

ਨਵੀਂ ਦਿੱਲੀ: ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਹਾਲ ਹੀ ਵਿਚ ਕੇਰਲ ਦੀਆਂ ਦੋ ਨੱਨ ਉਤੇ ਟ੍ਰੇਨ ਯਾਤਰਾ ਦੇ ਦੌਰਾਨ ਉਤਰ ਪ੍ਰਦੇਸ਼ ਵਿਚ ਕਥਿਤ ਹਮਲਾ ਕੀਤੇ ਜਾਣ ਦੇ ਆਰੋਪਾਂ ਨੂੰ ਸੋਮਵਾਰ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪਿਨਰਾਈ ਵਿਜੈ ਇਸ ਮੁੱਦੇ ਉਤੇ ਗਲਤ ਬਿਆਨ ਦੇ ਰਹੇ ਹਨ। ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਿਸੇ ਨੱਨ ਉਤੇ ਕੋਈ ਹਮਲਾ ਨਹੀਂ ਹੋਇਆ ਸੀ।

ਰਾਜ ਦੇ ਮੁੱਖ ਮੰਤਰੀ ਪੂਰੀ ਤਰ੍ਹਾਂ ਝੂਠ ਬੋਲ ਰਹੇ ਹਨ ਅਤੇ ਇਹ ਬਿਆਨ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਕਥਿਤ ਘਟਨਾ 19 ਮਾਰਚ ਨੂੰ ਹੋਈ ਸੀ ਅਤੇ ਪਿਛਲੇ ਹਫ਼ਤੇ ਕੇਰਲ ਵਿਚ ਇਸਦੀ ਗੂੰਜ਼ ਸੁਣਾਈ ਦਿੱਤੀ ਜਦੋਂ ਮੁੱਖ ਮੰਤਰੀ ਵਿਜੈ ਨੇ ਇਸ ਮਸਲੇ ਨੂੰ ਚੁੱਕਿਆ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਉਤੇ ਕਾਰਵਾਈ ਕਰਨ ਦਾ ਵਿਸ਼ਵਾਸ਼ ਦਿੱਤਾ। ਗੋਇਲ ਨੇ ਕਿਹਾ ਕਿ ਸਥਾਨਕ ਪੁਲਿਸ ਨੇ ਨੱਨਾਂ ਦੇ ਵਿਰੁੱਧ ਸ਼ਿਕਾਇਤ ਮਿਲਣ ਤੋਂ ਬਾਅਦ ਉਸਦੀ ਸਚਾਈ ਜਾਨਣ ਦੇ ਲਈ ਜਾਂਚ ਕੀਤੀ ਸੀ।

ਮੰਤਰੀ ਨੇ ਪੁਲਿਸ ਦੀ ਕਾਰਵਾਈ ਨੂੰ ਸਹੀ ਦੱਸਦੇ ਹੋਏ ਕਿਹਾ, ਇਕ ਆਰੋਪ ਲਗਾਇਆ ਗਿਆ ਸੀ। ਕੁਝ ਲੋਕਾਂ ਨੇ ਦੋ ਨੱਨ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਦਾ ਇਹ ਕਰਤੱਵ ਹੈ ਕਿ ਉਹ ਪਤਾ ਲਗਾਉਣ ਕਿ ਸ਼ਿਕਾਇਤ ਸਹੀ ਹੈ ਜਾਂ ਗਲਤ। ਪੁਲਿਸ ਨੇ ਜਾਂਚ ਕੀਤੀ, ਉਨ੍ਹਾਂ ਦੇ ਸਾਰੇ ਦਸਤਾਵੇਜਾਂ ਦੀ ਜਾਂਚ ਕੀਤੀ ਗਈ। ਯਾਤਰੀਆਂ ਦੀ ਜਾਂਚ ਕੀਤੀ ਗਈ ਅਤ ਤੁਰੰਤ ਉਨ੍ਹਾਂ ਨੂੰ ਜਾਣ ਦਿੱਤਾ ਗਿਆ।

ਰੇਲ ਮੰਤਰੀ ਨੇ ਉਨ੍ਹਾਂ ਆਰੋਪਾਂ ਨੂੰ ਖਾਰਜ ਕੀਤਾ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਕਥਿਤ ਤੌਰ ਉਤੇ ਸੰਘ ਪਰਿਵਾਰ ਨਾਲ ਜੁੜੇ ਵਿਦਿਆਰਥੀ ਵਰਕਰਾਂ ਨੇ ਨਨਾਂ ਨੂੰ ਟ੍ਰੇਨ ਤੋਂ ਜਬਰਦਸਤੀ ਉਤਾਰਿਆ ਸੀ।