ਕਸ਼ਮੀਰ ਦੇ ਸੋਪੋਰ ‘ਚ ਕੌਂਸਲਰਾਂ ਦੀ ਬੈਠਕ ‘ਤੇ ਅਤਿਵਾਦੀ ਹਮਲਾ
- ਅੱਤਵਾਦੀ ਹਮਲੇ ਵਿਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਪੀਐਸਓ ਮੁਸ਼ਤਾਕ ਅਹਿਮਦ ਅਤੇ ਕੌਂਸਲਰ ਰਿਆਜ਼ ਅਹਿਮਦ ਸ਼ਹੀਦ ਹੋ ਗਏ ਹਨ।
Indian Army
ਜੰਮੂ,ਸੋਮਵਾਰ ਨੂੰ ਅੱਤਵਾਦੀਆਂ ਨੇ ਕਸ਼ਮੀਰ ਦੇ ਸੋਪੋਰ ਵਿੱਚ ਕੌਂਸਲਰਾਂ ਦੀ ਬੈਠਕ ‘ਤੇ ਹਮਲਾ ਕੀਤਾ। ਹਮਲੇ ਵਿੱਚ ਦੋ ਕੌਂਸਲਰ ਸਣੇ ਪੀਐਸਓ ਜ਼ਖ਼ਮੀ ਹੋ ਗਏ। ਤਿੰਨ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਆਖ਼ਰੀ ਖ਼ਬਰ ਤੱਕ ਅੱਤਵਾਦੀ ਹਮਲੇ ਵਿਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਪੀਐਸਓ ਮੁਸ਼ਤਾਕ ਅਹਿਮਦ ਅਤੇ ਕੌਂਸਲਰ ਰਿਆਜ਼ ਅਹਿਮਦ ਸ਼ਹੀਦ ਹੋ ਗਏ ਹਨ। ਜਦਕਿ ਦੂਜਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।