ਯੂ ਪੀ-ਬਿਹਾਰ ਦੇ ਗੁੰਡਿਆਂ ਨੇ ਮੇਰੇ 'ਤੇ ਕੀਤਾ ਹਮਲਾ- ਮਮਤਾ ਬੈਨਰਜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

- ਮਮਤਾ ਨੇ ਕਿਹਾ- ਮੈਂ ਸ਼ੇਰ ਵਾਂਗ ਜਵਾਬ ਦਿਆਂਗੀ,ਮੈਂ ਰਾਇਲ ਬੰਗਾਲ ਟਾਈਗਰ ਹਾਂ।

Mamata Banerjee

ਕੋਲਕਾਤਾ:ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਜਿਸ ਨੇ ਵੋਟਾਂ ਤੋਂ ਪਹਿਲਾਂ ਨੰਦੀਗਰਾਮ ਵਿਚ ਡੇਰਾ ਲਾਇਆ ਸੀ,ਨੇ ਸੋਮਵਾਰ ਨੂੰ ਭਾਜਪਾ ਉਮੀਦਵਾਰ ਅਤੇ ਉਸ ਦੇ ਸਾਬਕਾ ਸਹਿਯੋਗੀ ਸ਼ੁਭੇਂਦੁ ਅਧਿਕਾਰੀ ਵਿਰੁੱਧ ਜ਼ੋਰਦਾਰ ਗਰਜੀ ਹੈ । ਮਮਤਾ ਨੇ ਆਪਣੇ ਆਪ ਨੂੰ ਰਾਇਲ ਬੰਗਾਲ ਟਾਈਗਰ ਦੱਸਿਆ ਅਤੇ ਕਿਹਾ ਕਿ ਉਹ ਸ਼ੇਰ ਵਾਂਗ ਜਵਾਬ ਦੇ ਸਕਦੀ ਹੈ। ਬੰਗਾਲ ਦੀ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ 'ਤੇ ਯੂ ਪੀ ਬਿਹਾਰ ਤੋਂ ਲਿਆਂਦੇ ਗੁੰਡਿਆਂ ਨੇ ਹਮਲਾ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਔਰਤਾਂ ਨੂੰ ਬਰਤਨਾਂ ਨੂੰ ਹਥਿਆਰ ਬਣਾਉਣ ਦੀ ਅਪੀਲ ਕੀਤੀ।