ਡੋਨਾਲਡ ਟਰੰਪ ਨੇ ਚੀਨ ਨੂੰ ਫਿਰ ਦਿੱਤੀ ਧਮਕੀ, ਕਿਹਾ- ਭਰਨਾ ਪਵੇਗਾ ਭਾਰੀ ਹਰਜ਼ਾਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਇੰਨਾ ਹੀ ਨਹੀਂ ਉਹਨਾਂ ਨੇ ਚੀਨ ਨੂੰ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਉਹ ਜਰਮਨੀ...

Investigation against china says trump hints at seeking compensation

ਨਵੀਂ ਦਿੱਲੀ: ਚੀਨ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਗੁੱਸਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਉਹਨਾਂ ਦਾ ਆਰੋਪ ਹੈ ਕਿ ਖਤਰਨਾਕ ਕੋਰੋਨਾ ਵਾਇਰਸ ਨੂੰ ਚੀਨ ਨੇ ਹੀ ਪੂਰੀ ਦੁਨੀਆ ਵਿਚ ਫੈਲਾਇਆ ਹੈ। ਟਰੰਪ ਨੇ ਇਕ ਵਾਰ ਫਿਰ ਤੋਂ ਕਿਹਾ ਹੈ ਕਿ ਅਮਰੀਕਾ, ਚੀਨ ਖਿਲਾਫ ਗੰਭੀਰ ਜਾਂਚ ਕਰ ਰਿਹਾ ਹੈ ਅਤੇ ਉਸ ਨੂੰ ਭਾਰੀ ਜ਼ੁਰਮਾਨਾ ਚੁਕਾਉਣਾ ਪਵੇਗਾ।

ਇੰਨਾ ਹੀ ਨਹੀਂ ਉਹਨਾਂ ਨੇ ਚੀਨ ਨੂੰ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਉਹ ਜਰਮਨੀ ਦੇ ਮੁਕਾਬਲੇ ਉਹਨਾਂ ਤੋਂ ਜ਼ਿਆਦਾ ਹਰਜ਼ਾਨਾ ਵਸੂਲਣਗੇ। ਦਸ ਦਈਏ ਕਿ ਜਰਮਨੀ ਨੇ ਚੀਨ ਤੋਂ 130 ਮਿਲੀਅਨ ਯੂਰੋ ਦੀ ਮੰਗ ਕੀਤੀ ਹੈ। ਟਰੰਪ ਨੇ ਕਿਹਾ ਕਿ ਕਈ ਅਜਿਹੇ ਕਾਰਨ ਹਨ ਜਿਹਨਾਂ ਤੋ ਪਤਾ ਚਲਦਾ ਹੈ ਕਿ ਚੀਨ ਇਸ ਵਾਇਰਸ ਨੂੰ ਫੈਲਾਉਣ ਲਈ ਜ਼ਿੰਮੇਵਾਰ ਹੈ।

ਉਹਨਾਂ ਕਿਹਾ ਕਿ ਉਹ ਚੀਨ ਤੋਂ ਖੁਸ਼ ਨਹੀਂ ਹਨ। ਉਹਨਾਂ ਖਿਲਾਫ ਉਹ ਗੰਭੀਰ ਜਾਂਚ ਕਰ ਰਹੇ ਹਨ। ਇਸ ਬਾਰੇ ਲੋਕਾਂ ਨੂੰ ਸਹੀ ਸਮੇਂ ਸਭ ਕੁੱਝ ਪਤਾ ਚਲ ਜਾਵੇਗਾ। ਇਸ ਵਾਇਰਸ ਨੂੰ ਚੀਨ ਵਿਚ ਹੀ ਰੋਕਿਆ ਜਾ ਸਕਦਾ ਸੀ। ਪਰ ਅਜਿਹਾ ਨਹੀਂ ਹੋਇਆ ਅਤੇ ਇਹ ਪੂਰੀ ਦੁਨੀਆ ਵਿਚ ਫੈਲ ਗਿਆ। ਚੀਨ ਇਸ ਮਾਮਲੇ ਤੇ ਲਗਾਤਾਰ ਝੂਠ ਬੋਲ ਰਿਹਾ ਹੈ ਅਤੇ ਉਹ ਇਸ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ।

ਟਰੰਪ ਨੇ ਇਹ ਵੀ ਕਿਹਾ ਹੈ ਕਿ ਜਰਮਨੀ ਅਪਣੇ ਹਿਸਾਬ ਨਾਲ ਜਾਂਚ ਕਰ ਰਿਹਾ ਹੈ ਜਦਕਿ ਉਹ ਅਪਣੇ ਤਰੀਕੇ ਨਾਲ ਜਾਂਚ ਨੂੰ ਅੱਗੇ ਵਧਾ ਰਹੇ ਹਨ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਜਰਮਨੀ ਦੇ ਮੁਕਾਬਲੇ ਜ਼ਿਆਦਾ ਹਰਜ਼ਾਨਾ ਲੈਣਗੇ। ਦਸ ਦਈਏ ਕਿ ਇਸ ਖਤਰਨਾਕ ਵਾਇਰਸ ਨੇ ਚੀਨ ਵਿਚ ਪਿਛਲੇ ਸਾਲ ਨਵੰਬਰ ਵਿਚ ਦਸਤਕ ਦਿੱਤੀ ਸੀ।

ਹੁਣ ਤਕ ਇਸ ਵਾਇਰਸ ਨਾਲ ਦੁਨੀਆਭਰ ਵਿਚ 2 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 30 ਲੱਖ ਤੋਂ ਜ਼ਿਆਦਾ ਲੋਕ ਇਸ ਨਾਲ ਪੀੜਤ ਹਨ। ਇਕੱਲੇ ਅਮਰੀਕਾ ਵਿਚ 56 ਹਜ਼ਾਰ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਟਰੰਪ ਨੇ ਕਿਹਾ ਸੀ ਕਿ ਜੇ ਉਹ ਜਾਣ ਬੁੱਝ ਕੇ ਇਸ ਨੂੰ ਫੈਲਾਉਣ ਦੇ ਜ਼ਿੰਮੇਵਾਰ ਪਾਏ ਗਏ ਤਾਂ ਇਸ ਦੇ ਨਤੀਜੇ ਚੀਨ ਨੂੰ ਭੁਗਤਣੇ ਪੈਣਗੇ।

ਉਹਨਾਂ ਕਿਹਾ ਕਿ ਤੁਸੀਂ ਜਾਣਦੇ ਹੋ ਕਿ 1917 ਤੋਂ ਬਾਅਦ ਕਿਸੇ ਨੇ ਇੰਨੇ ਵੱਡੇ ਪੈਮਾਨੇ ਤੇ ਲੋਕਾਂ ਨੂੰ ਮਰਦੇ ਹੋਏ ਨਹੀਂ ਦੇਖਿਆ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਕੋਵਿਡ-19 ਦੇ ਦੁਨੀਆਭਰ ਵਿਚ ਫੈਲਣ ਤੋਂ ਪਹਿਲਾਂ ਤਕ ਚੀਨ ਨਾਲ ਉਹਨਾਂ ਦੇ ਸਬੰਧ ਬਹੁਤ ਚੰਗੇ ਸਨ। ਪਰ ਫਿਰ ਅਚਾਨਕ ਇਸ ਦੇ ਬਾਰੇ ਸੁਣਿਆ ਤਾਂ ਇਸ ਨਾਲ ਹੁਣ ਕਾਫੀ ਫਰਕ ਆਇਆ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।