ਸਕੂਲ ਖੋਲ੍ਹਣ ਦੀ ਜ਼ਿੱਦ ਕਰ ਰਹੇ ਡੋਨਾਲਡ ਟਰੰਪ,24 ਘੰਟੇ ਚ 2470 ਮੌਤਾਂ
ਮੰਗਲਵਾਰ ਨੂੰ ਵੀ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ 25,400 ਤੋਂ ਜ਼ਿਆਦਾ ਕੇਸ ਸਾਹਮਣੇ...
ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬੀਤੇ ਇਕ ਹਫ਼ਤੇ ਤੋਂ ਲਗਾਤਾਰ ਲਾਕਡਾਊਨ ਖੋਲ੍ਹਣ ਦੀ ਜ਼ਿੱਦ ਤੇ ਅੜੇ ਹੋਏ ਹਨ। ਟਰੰਪ ਨੇ ਇਸ ਦੇ ਲਈ ਓਪਨ ਅਮਰੀਕਾ ਅਗੇਨ ਨਾਮ ਦਾ ਇਕ ਪਲਾਨ ਵੀ ਹਰ ਪ੍ਰਾਂਤ ਦੇ ਗਵਰਨਰ ਨੂੰ ਭੇਜਿਆ ਹੈ। ਮੰਗਲਵਾਰ ਨੂੰ ਵੀ ਟਰੰਪ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਕੂਲਾਂ ਨੂੰ ਫਿਰ ਤੋਂ ਖੋਲ੍ਹਣ ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ।
ਮੰਗਲਵਾਰ ਨੂੰ ਵੀ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ 25,400 ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ ਜਦਕਿ 2470 ਲੋਕਾਂ ਨੇ ਇਸ ਵਾਇਰਸ ਨਾਲ ਜਾਨ ਗੁਆਈ ਹੈ। ਵਿਗਿਆਨੀ ਪਹਿਲਾਂ ਹੀ ਕਹਿ ਚੁੱਕੇ ਹਨ ਜਲਦਬਾਜ਼ੀ ਵਿਚ ਲਾਕਡਾਊਨ ਖੋਲ੍ਹਣ ਨਾਲ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਦੇ ਨਤੀਜੇ ਬਹੁਤ ਹੀ ਭਿਆਨਕ ਹੋ ਸਕਦੇ ਹਨ।
ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਾਂਤਾਂ ਨੂੰ ਇਹ ਅਕਾਦਮਿਕ ਸਾਲ ਖਤਮ ਹੋਣ ਤੋਂ ਪਹਿਲਾਂ ਸਕੂਲਾਂ ਨੂੰ ਫਿਰ ਤੋਂ ਖੋਲ੍ਹਣ ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਹਾਲਾਂਕਿ ਕਈ ਪ੍ਰਾਂਤ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਗਰਮੀਆਂ ਜਾਂ ਪਤਝੜ ਦੇ ਮੌਸਮ ਤੋਂ ਪਹਿਲਾਂ ਸਕੂਲ ਖੋਲ੍ਹਣਾ ਵਿਦਿਆਰਥੀਆਂ ਲਈ ਅਸੁਰੱਖਿਅਤ ਸਿੱਧ ਹੋ ਸਕਦੇ ਹਨ।
ਟਰੰਪ ਨੇ ਅਰਥਵਿਵਸਥਾ ਨੂੰ ਫਿਰ ਤੋਂ ਖੋਲ੍ਹਣ ਸਮੇਤ ਕਈ ਹੋਰ ਵਿਸ਼ਿਆਂ ਤੇ ਸੋਮਵਾਰ ਨੂੰ ਗਵਰਨਰਾਂ ਨਾਲ ਹੋਈ ਚਰਚਾ ਤੋਂ ਬਾਅਦ ਟਿੱਪਣੀ ਕੀਤੀ ਹੈ। ਉਹਨਾਂ ਕਿਹਾ ਕਿ ਉਹਨਾਂ ਵਿਚੋਂ ਕੁੱਝ ਲੋਕ ਸਕੂਲ ਖੋਲ੍ਹਣ ਤੇ ਜ਼ੋਰ ਦੇ ਰਹੇ ਹਨ ਕਿਉਂ ਕਿ ਉਹ ਚਾਹੁੰਦੇ ਹਨ ਕਿ ਸਕੂਲ ਖੋਲ੍ਹੇ ਜਾਣ। ਇਹ ਕੋਈ ਵੱਡਾ ਵਿਸ਼ਾ ਨਹੀਂ ਹੈ, ਬੱਚਿਆਂ ਨੇ ਇਸ ਮੁਸ਼ਕਿਲ ਵਿਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ।
ਕੋਰੋਨਾ ਵਾਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਨਿਊਯਾਰਕ ਅਤੇ ਨਿਊ ਜਰਸੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਫਿਲਹਾਲ ਇਸ ਅਕਾਦਮਿਕ ਸਾਲ ਵਿਚ ਸਕੂਲਾਂ ਨੂੰ ਖੋਲ੍ਹਣ ਬਾਰੇ ਸੋਚ ਵੀ ਨਹੀਂ ਰਹੇ। ਉੱਧਰ ਨਿਊ ਜਰਸੀ ਨੇ ਵੀ ਕਿਹਾ ਹੈ ਕਿ ਉਹ ਅਕਤੂਬਰ ਤੋਂ ਬਾਅਦ ਇਕ ਵਾਰ ਫਿਰ ਤੋਂ ਸਥਿਤੀ ਦੀ ਸਮੀਖਿਆ ਕਰ ਕੇ ਕੋਈ ਫੈਸਲਾ ਲੈਣਗੇ, ਬਾਸਟਨ ਸਕੂਲ ਐਜੁਕੇਸ਼ਨ ਸਿਸਟਮ ਨੇ ਵੀ ਸਤੰਬਰ ਤੋਂ ਬਾਅਦ ਇਸ ਬਾਰੇ ਫ਼ੈਸਲਾ ਲੈਣ ਦੀ ਗੱਲ ਕਹੀ ਹੈ।
ਹਾਲਾਂਕਿ ਟਰੰਪ ਨੇ ਕਿਹਾ ਹੈ ਕਿ ਇਹ ਕੁੱਝ ਅਜਿਹਾ ਹੈ ਜਿਸ ਤੇ ਉਹਨਾਂ ਨੂੰ ਡੂੰਘੀ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਅਤੇ ਹੋ ਸਕੇ ਤਾਂ ਇਸ ਨੂੰ ਚਾਲੂ ਵੀ ਕਰ ਦੇਣਾ ਚਾਹੀਦਾ ਹੈ। ਮਿਲੀ ਜਾਣਕਾਰੀ ਮੁਤਾਬਕ ਕਿਸੇ ਵੀ ਗਵਰਨਰ ਨੇ ਵੀ ਟਰੰਪ ਦੇ ਇਸ ਸੁਝਾਅ ਤੇ ਹੁਣ ਤਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਟਰੰਪ ਦੀ ਇਹ ਟਿੱਪਣੀ ਅਜਿਹੇ ਸਮੇਂ ਵਿਚ ਆਈ ਹੈ ਜਦੋਂ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ ਆਰਥਿਕਤਾ ਨੂੰ ਫਿਰ ਤੋਂ ਖੋਲ੍ਹਣ ਦੇ ਦਿਸ਼ਾ-ਨਿਰਦੇਸ਼ਾਂ ਨੂੰ ਆਖਰੀ ਰੂਪ ਦੇਣ ਲਈ ਕੰਮ ਕਰ ਰਹੇ ਹਨ। ਇਹਨਾਂ ਨਿਰਦੇਸ਼ਾਂ ਵਿਚ ਸਕੂਲਾਂ ਲਈ ਵਿਦਿਆਰਥੀਆਂ ਦੇ ਡੈਸਕ ਛੇ ਫੁੱਟ ਦੀ ਦੂਰੀ ਤੇ ਰੱਖਣਾ, ਕੈਂਟੀਨ ਦੇ ਬਜਾਏ ਕਲਾਸ ਵਿਚ ਹੀ ਭੋਜਨ ਉਪਲੱਬਧ ਕਰਵਾਉਣਾ ਅਤੇ ਖੇਡ ਦੇ ਮੈਦਾਨ ਬੰਦ ਰੱਖਣਾ ਸ਼ਾਮਲ ਹੈ।
ਸਕੂਲਾਂ ਨੂੰ ਫਿਰ ਤੋਂ ਖੋਲ੍ਹਿਆ ਜਾਣਾ ਅਰਥਵਿਵਸਥਾ ਨੂੰ ਫਿਰ ਤੋਂ ਗਤੀ ਦੇਣ ਵਿਚ ਅਹਿਮ ਮੰਨਿਆ ਜਾ ਰਿਹਾ ਹੈ। ਅਪਣੇ ਬੱਚਿਆਂ ਲਈ ਸੁਰੱਖਿਅਤ ਸਥਾਨ ਨਹੀਂ ਹੋਣ ਤੇ ਕਈ ਪਰਿਵਾਰਾਂ ਨੂੰ ਕੰਮ ਤੇ ਵਾਪਸ ਜਾਣ ਵਿਚ ਦਿੱਕਤ ਹੋਵੇਗੀ ਇਸ ਨੂੰ ਧਿਆਨ ਵਿਚ ਰੱਖ ਕੇ ਸਕੂਲਾਂ ਨੂੰ ਖੋਲ੍ਹਣਾ ਇਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।