UP ‘ਚ ਨਾਰਮਲ ਡਲਿਵਰੀ ਨਾਲ ਔਰਤ ਨੇ ਦਿੱਤਾ 5 ਬੱਚਿਆਂ ਨੂੰ ਜਨਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੂਤਰੰਗਜ ਸਿਹਤ ਕੇਂਦਰ ਤੇ ਪਿੰਡ ਕੁਤਲੂਪੁਰ ਵਾਸੀ ਕੁੰਦਨ ਦੀ ਪਤਨੀ ਅਨੀਤਾ ਪੰਜ ਸਾਲਾ ਵਿਚ ਦੂਜੀ ਵਾਰ ਮਾਂ ਬਣੀ ਹੈ।

File

ਬਾਰਾਬੰਕੀ : ਦੇਸ਼ ਵਿਚ ਇਕ ਪਾਸੇ ਕਰੋਨਾ ਵਾਇਰਸ ਦੇ ਕਾਰਨ ਹਾਹਾਕਾਰ ਮੱਚੀ ਹੋਈ ਹੈ ਅਜਿਹੇ ਵਿਚ ਉਤਰ ਪ੍ਰਦੇਸ਼ ਵਿਚ ਬਾਰਾਬੰਕੀ  ਦੇ ਰਾਮਨਗਰ ਖੇਤਰ ਦੀ ਸਥਿਤੀ ਸੂਰਤਗੰਜ ਸਿਹਤ ਕੇਂਦਰ ਵਿਚ ਇਕ ਔਰਤ ਨੇ ਅੱਜ ਬੁੱਧਵਾਰ ਨੂੰ 5 ਬੱਚਿਆਂ ਨੂੰ ਜਨਮ ਦਿੱਤਾ ਹੈ। ਜਿਸ ਵਿਚ ਅੱਜ ਸਵੇਰੇ 8 ਵਜੇ ਤੋਂ ਇਕ-ਇਕ ਕਰਕੇ ਔਰਤ ਨੇ ਨਾਰਮਲ ਡਲਿਵਰੀ ਰਾਹੀਂ ਪੰਜ ਬੱਚਿਆਂ ਨੂੰ ਜਨਮ ਦਿੱਤਾ,

ਇਨ੍ਹਾਂ ਬੱਚਿਆਂ ਵਿਚੋਂ ਦੋ ਮੁੰਡੇ ਅਤੇ ਤਿੰਨ ਕੁੜੀਆਂ ਹਨ। ਦੱਸ ਦੱਈਏ ਕਿ ਸੂਤਰੰਗਜ ਸਿਹਤ ਕੇਂਦਰ ਤੇ ਪਿੰਡ ਕੁਤਲੂਪੁਰ ਵਾਸੀ ਕੁੰਦਨ ਦੀ ਪਤਨੀ ਅਨੀਤਾ ਪੰਜ ਸਾਲਾ ਵਿਚ ਦੂਜੀ ਵਾਰ ਮਾਂ ਬਣੀ ਹੈ। ਇਨ੍ਹਾਂ ਨਵੇਂ ਜੰਮੇ ਬੱਚਿਆਂ ਦਾ ਭਾਰ ਆਮ ਨਾਲੋਂ ਥੋੜਾ ਘੱਟ  ਹੈ। ਜ਼ਿਕਰਯੋਯ ਹੈ ਕਿ ਇਨ੍ਹਾਂ ਵਿਚੋਂ ਦੋ ਬੱਚਿਆਂ ਦਾ ਭਾਰ 100 ਗ੍ਰਾਮ ਦਾ ਹੈ,

ਉੱਥੇ ਹੀ ਦੋ ਬੱਚੇ 900 ਗ੍ਰਾਮ ਦੇ ਹਨ ਅਤੇ ਇਨ੍ਹਾਂ ਵਿਚੋਂ ਇਕ ਬੱਚਾ 800 ਗ੍ਰਾਮ ਭਾਰ ਵਾਲਾ ਦੱਸਿਆ ਜਾ ਰਿਹਾ ਹੈ। ਔਰਤ ਅਤੇ ਸਾਰੇ ਬੱਚੇ ਸਿਹਤਮੰਦ ਦੱਸੇ ਜਾ ਰਹੇ ਹਨ ਪਰ ਕੇਵਲ ਦੋ ਬੱਚਿਆਂ ਨੂੰ ਸਾਹ ਲੈਣ ਵਿਚ ਦਿਕਤ ਆਉਂਣ ਕਾਰਨ ਔਰਤ ਸਮੇਤ ਬੱਚਿਆਂ ਨੂੰ ਜ਼ਿਲ੍ਹਾ ਦੇ ਹਸਪਤਾਲ ਵਿਚ ਭੇਜਿਆ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।