ਆਬਕਾਰੀ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 8 ਮਈ ਤੱਕ ਵਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ: ਮੋਦੀ ਜੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਪਰ ਉਹ ਦਿੱਲੀ 'ਚ ਕੇਜਰੀਵਾਲ ਦਾ ਕੰਮ ਨਹੀਂ ਰੋਕ ਸਕਣਗੇ

Manish Sisodia s custody Extended till May 8


ਨਵੀਂ ਦਿੱਲੀ: ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਆਬਕਾਰੀ ਨੀਤੀ ਮਾਮਲੇ 'ਚ ਈਡੀ ਮਾਮਲੇ 'ਚ 'ਆਪ' ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 8 ਮਈ ਤੱਕ ਵਧਾ ਦਿੱਤੀ ਹੈ।

ਇਹ ਵੀ ਪੜ੍ਹੋ: ਈਡੀ ਵਲੋਂ BYJU'S ਦੇ ਸੀਈਓ ਰਵਿੰਦਰਨ ਦੇ ਦਫ਼ਤਰ ਤੇ ਰਿਹਾਇਸ਼ 'ਤੇ ਛਾਪੇਮਾਰੀ

ਸੁਣਵਾਈ ਮਗਰੋਂ ਕੋਰਟ ਤੋਂ ਬਾਹਰ ਆਉਂਦਿਆਂ 'ਆਪ' ਨੇਤਾ ਅਤੇ ਦਿੱਲੀ ਦੇ ਸਾਬਕਾ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੇ ਕਿਹਾ, ''ਮੋਦੀ ਜੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਪਰ ਉਹ ਦਿੱਲੀ 'ਚ ਕੇਜਰੀਵਾਲ ਦਾ ਕੰਮ ਨਹੀਂ ਰੋਕ ਸਕਣਗੇ, ਮੋਦੀ ਜੀ ਜਿੰਨੀ ਮਰਜ਼ੀ ਸਾਜ਼ਿਸ਼ ਕਰ ਲੈਣ ਪਰ ਦਿੱਲੀ ਦਾ ਵਿਕਾਸ ਹੋ ਕੇ ਰਹੇਗਾ”।

ਦੂਜੇ ਪਾਸੇ 28 ਅਪ੍ਰੈਲ ਨੂੰ ਅਦਾਲਤ ਨੇ ਈਡੀ ਮਾਮਲੇ 'ਚ ਸਾਬਕਾ ਉਪ ਮੁੱਖ ਮੰਤਰੀ ਸਿਸੋਦੀਆ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਨਾਲ ਹੀ ਸਿਸੋਦੀਆ ਦੇ ਵਕੀਲ ਦਯਾਨ ਕ੍ਰਿਸ਼ਨਨ ਨੇ ਕਿਹਾ ਹੈ ਕਿ ਉਹ ਅਦਾਲਤ ਦੇ ਇਸ ਫੈਸਲੇ ਵਿਰੁਧ ਹਾਈਕੋਰਟ 'ਚ ਅਪੀਲ ਕਰਨਗੇ। ਸੀਬੀਆਈ ਮਾਮਲੇ ਵਿਚ ਅਦਾਲਤ ਨੇ 27 ਅਪ੍ਰੈਲ ਨੂੰ ਸਿਸੋਦੀਆ ਦੀ ਹਿਰਾਸਤ 12 ਮਈ ਤੱਕ ਵਧਾ ਦਿੱਤੀ ਸੀ।