ਗਲਵਾਨ ਝੜਪ ’ਚ ਸ਼ਹੀਦ ਹੋਏ ਨਾਇਕ ਦੀਪਕ ਸਿੰਘ ਦੀ ਪਤਨੀ ਰੇਖਾ ਸਿੰਘ ਫ਼ੌਜ ਵਿਚ ਬਣੀ ਲੈਫਟੀਨੈਂਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੂਰਬੀ ਲੱਦਾਖ ਵਿਚ LAC ’ਤੇ ਹੋਈ ਪਹਿਲੀ ਤੈਨਾਤੀ

Widow of Naik Deepak Singh inducted into Indian Army

 

ਨਵੀਂ ਦਿੱਲੀ: ਗਲਵਾਨ ਘਾਟੀ ਵਿਚ ਜੂਨ 2020 ’ਚ ਚੀਨੀ ਫੌਜਾਂ ਨਾਲ ਝੜਪ ਵਿਚ ਸ਼ਹੀਦ ਹੋਏ ਨਾਇਕ ਦੀਪਕ ਸਿੰਘ ਦੀ ਪਤਨੀ ਰੇਖਾ ਸਿੰਘ ਨੂੰ ਸ਼ਨੀਵਾਰ ਨੂੰ ਭਾਰਤੀ ਫੌਜ ਵਿਚ ਲੈਫਟੀਨੈਂਟ ਵਜੋਂ ਸ਼ਾਮਲ ਕੀਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਰੇਖਾ ਸਿੰਘ (29) ਨੂੰ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਇਕ ਫਾਰਵਰਡ ਯੂਨਿਟ ਵਿਚ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: UK ਦੀ The Bloom ਰਿਵਿਊ ਦੀ ਰਿਪੋਰਟ ’ਚ ਖਾਲਿਸਤਾਨੀਆਂ ਬਾਰੇ ਖੁਲਾਸਾ

ਲੈਫਟੀਨੈਂਟ ਸਿੰਘ ਨੇ ਆਫੀਸਰਜ਼ ਟਰੇਨਿੰਗ ਅਕੈਡਮੀ (OTA) ਚੇਨਈ ਵਿਚ ਆਪਣੀ ਇਕ ਸਾਲ ਦੀ ਸਿਖਲਾਈ ਪੂਰੀ ਕੀਤੀ ਹੈ ਅਤੇ ਉਨ੍ਹਾਂ ਨੂੰ ਆਰਮੀ ਆਰਡੀਨੈਂਸ ਕੋਰ ਵਿਚ ਤਾਇਨਾਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲੈਫਟੀਨੈਂਟ ਰੇਖਾ ਸਿੰਘ ਨੂੰ ਪੂਰਬੀ ਲੱਦਾਖ ਵਿਚ ਫਰੰਟਲਾਈਨ ਯੂਨਿਟ ਵਿਚ ਤਾਇਨਾਤ ਕੀਤਾ ਗਿਆ ਹੈ। ਉਸ ਦੇ ਪਤੀ ਨਾਇਕ ਦੀਪਕ ਸਿੰਘ ਬਿਹਾਰ ਰੈਜੀਮੈਂਟ ਦੀ 16ਵੀਂ ਬਟਾਲੀਅਨ ਤੋਂ ਸਨ ਅਤੇ ਉਨ੍ਹਾਂ ਨੂੰ 2021 ਵਿਚ ਮਰਨ ਉਪਰੰਤ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ: 1200 ਕਰੋੜ ਦੇ ਘੁਟਾਲੇ ’ਚ ED ਦੀ ਕਾਰਵਾਈ, ਗਮਾਡਾ ਦੇ ਸਾਬਕਾ ਚੀਫ ਇੰਜੀਨੀਅਰ ਦੀ 37.26 ਕਰੋੜ ਦੀ ਜਾਇਦਾਦ ਕੁਰਕ

ਜ਼ਿਕਰਯੋਗ ਹੈ ਕਿ 15 ਜੂਨ 2020 ਨੂੰ ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ ਚੀਨੀ ਸੈਨਿਕਾਂ ਨਾਲ ਝੜਪ 'ਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਫੌਜੀ ਤਣਾਅ ਵਧ ਗਿਆ ਹੈ। ਦੀਪਕ ਸਿੰਘ ਦੇ ਵੀਰ ਚੱਕਰ ਦੇ ਹਵਾਲੇ ਦੇ ਅਨੁਸਾਰ, ਉਸ ਨੇ 30 ਤੋਂ ਵੱਧ ਭਾਰਤੀ ਸੈਨਿਕਾਂ ਦੇ ਇਲਾਜ ਅਤੇ ਜਾਨਾਂ ਬਚਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ: ਅੱਠਵੀਂ ਕਲਾਸ ’ਚੋਂ ਅੱਵਲ ਤਿੰਨ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦਾ 51-51 ਹਜ਼ਾਰ ਦੀ ਰਾਸ਼ੀ ਨਾਲ ਸਨਮਾਨ

ਪ੍ਰਸ਼ੰਸਾ ਪੱਤਰ ਅਨੁਸਾਰ ਨਾਇਕ ਦੀਪਕ ਸਿੰਘ ਨੇ ਮੁਸੀਬਤਾਂ ਦਾ ਸਾਹਮਣਾ ਕਰਦਿਆਂ ਮਿਸਾਲੀ ਦਲੇਰੀ ਅਤੇ ਦੇਸ਼ ਭਗਤੀ ਦਾ ਪ੍ਰਦਰਸ਼ਨ ਕੀਤਾ ਅਤੇ ਦੇਸ਼ ਲਈ ਸਰਵਉੱਚ ਕੁਰਬਾਨੀ ਦਿੱਤੀ। ਫੌਜ ਨੇ ਟਵੀਟ ਕੀਤਾ, "ਸ਼ਹੀਦ ਨਾਇਕ (ਨਰਸਿੰਗ ਅਸਿਸਟੈਂਟ) ਦੀਪਕ ਸਿੰਘ ਦੀ ਪਤਨੀ ਮਹਿਲਾ ਕੈਡੇਟ ਰੇਖਾ ਸਿੰਘ ਓਟੀਏ ਤੋਂ ਸਿਖਲਾਈ ਪੂਰੀ ਕਰਨ ਤੋਂ ਬਾਅਦ ਭਾਰਤੀ ਫੌਜ ਵਿਚ ਸ਼ਾਮਲ ਹੋ ਗਈ ਹੈ’।