ਭਾਰਤੀ ਫ਼ੌਜ ਦੀ ਤੋਪਖਾਨਾ ਰੈਜੀਮੈਂਟ ਵਿਚ ਪਹਿਲੀ ਵਾਰ ਮਹਿਲਾ ਅਧਿਕਾਰੀਆਂ ਦੀ ਨਿਯੁਕਤੀ
ਲੈਫਟੀਨੈਂਟ ਮਹਿਕ ਸੈਣੀ, ਸਾਕਸ਼ੀ ਦੂਬੇ, ਅਦਿਤੀ ਯਾਦਵ, ਅਕਾਂਕਸ਼ਾ ਅਤੇ ਪਾਯਸ ਮੌਦਗਿਲ ਨੇ ਪੂਰੀ ਕੀਤੀ ਟ੍ਰੇਨਿੰਗ
ਨਵੀਂ ਦਿੱਲੀ: ਭਾਰਤੀ ਫੌਜ ਨੇ ਪਹਿਲੀ ਵਾਰ ਆਪਣੀ ਤੋਪਖਾਨਾ (ਆਰਟਿਲਰੀ) ਰੈਜੀਮੈਂਟ ਵਿਚ ਪੰਜ ਮਹਿਲਾ ਅਫਸਰਾਂ ਨੂੰ ਸ਼ਾਮਲ ਕੀਤਾ ਹੈ। ਰੇਜੀਮੈਂਟ ਆਫ ਆਰਟਿਲਰੀ ਵਿਚ ਸ਼ਾਮਲ ਮਹਿਲਾ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਚੇਨਈ ਵਿਚ ਆਫਿਸਰਜ਼ ਟ੍ਰੇਨਿੰਗ ਅਕੈਡਮੀ (OTA) ਵਿਚ ਸਫਲਤਾਪੂਰਵਕ ਆਪਣੀ ਸਿਖਲਾਈ ਪੂਰੀ ਕੀਤੀ।
ਇਹ ਵੀ ਪੜ੍ਹੋ: ਅਬੋਹਰ 'ਚ ਹਾਰਨ ਵਜਾਉਣ ਨੂੰ ਲੈ ਕੇ ਲੜ ਪਏ ਗੁਆਂਢੀ, ਹੋ ਹਏ ਹੱਥੋਪਾਈ
ਫੌਜ ਦੇ ਸੂਤਰਾਂ ਨੇ ਦੱਸਿਆ ਕਿ ਲੈਫਟੀਨੈਂਟ ਮਹਿਕ ਸੈਣੀ, ਲੈਫਟੀਨੈਂਟ ਸਾਕਸ਼ੀ ਦੂਬੇ, ਲੈਫਟੀਨੈਂਟ ਅਦਿਤੀ ਯਾਦਵ ਅਤੇ ਲੈਫਟੀਨੈਂਟ ਪਾਯਸ ਮੌਦਗਿਲ ਸਮੇਤ ਪੰਜ ਮਹਿਲਾ ਅਫਸਰਾਂ ਨੂੰ ਤੋਪਖਾਨਾ ਰੈਜੀਮੈਂਟ ਵਿਚ ਸ਼ਾਮਲ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਪੰਜ ਮਹਿਲਾ ਅਧਿਕਾਰੀਆਂ 'ਚੋਂ ਤਿੰਨ ਨੂੰ ਚੀਨ ਨਾਲ ਲੱਗਦੀ ਸਰਹੱਦ 'ਤੇ ਤਾਇਨਾਤ ਸੈਨਿਕਾਂ 'ਚ ਤਾਇਨਾਤ ਕੀਤਾ ਗਿਆ ਹੈ ਅਤੇ ਦੋ ਹੋਰ ਮਹਿਲਾ ਅਧਿਕਾਰੀਆਂ ਨੂੰ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ 'ਚੁਣੌਤੀਪੂਰਨ ਸਥਿਤੀਆਂ' 'ਤੇ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਹੁਣ ਸਿਰਫ਼ 50 ਹਜ਼ਾਰ 'ਚ ਪਾਓ USA ਤੇ Canada ਦਾ 10 ਸਾਲ ਦਾ ਵੀਜ਼ਾ
ਇਕ ਸੂਤਰ ਨੇ ਕਿਹਾ ਕਿ ਰੇਜੀਮੈਂਟ ਆਫ ਆਰਟੀਲਰੀ ਵਿਚ ਮਹਿਲਾ ਅਫਸਰਾਂ ਦੀ ਤਾਇਨਾਤੀ ਭਾਰਤੀ ਫੌਜ ਵਿਚ ਚੱਲ ਰਹੇ ਬਦਲਾਅ ਦਾ ਪ੍ਰਮਾਣ ਹੈ।
ਜਨਵਰੀ 'ਚ ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਆਰਟੀਲਰੀ ਯੂਨਿਟਾਂ 'ਚ ਮਹਿਲਾ ਅਧਿਕਾਰੀਆਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਸੀ। ਬਾਅਦ ਵਿਚ ਸਰਕਾਰ ਨੇ ਵੀ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ।