ਦਿੱਲੀ 'ਚ ਦੇਵੀ ਕਾਲੀ ਮਾਂ ਦਾ ਰੂਪ ਧਾਰਨ ਵਾਲੇ ਵਿਅਕਤੀ ਦੀ ਹੱਤਿਆ, ਚਾਰ ਗ੍ਰਿਫ਼ਤਾਰ
ਦਿੱਲੀ ਪੁਲਿਸ ਨੇ ਦਸਿਆ ਕਿ ਉਸ ਨੇ ਚਾਰ ਅਜਿਹੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚੋਂ ਤਿੰਨ ਲੜਕਿਆਂ ਨੇ ਕਥਿਤ ਤੌਰ 'ਤੇ ਕਾਲੀ ਦੇਵੀ ਦੇ ...
Delhi Man Dressed As Goddess Kali Mocked
ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਦਸਿਆ ਕਿ ਉਸ ਨੇ ਚਾਰ ਅਜਿਹੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚੋਂ ਤਿੰਨ ਲੜਕਿਆਂ ਨੇ ਕਥਿਤ ਤੌਰ 'ਤੇ ਕਾਲੀ ਦੇਵੀ ਦੇ ਰੂਪ ਵਿਚ ਕੱਪੜੇ ਪਹਿਨੇ ਆਦਮੀ ਦਾ ਮਜ਼ਾਕ ਉਡਾਇਆ ਅਤੇ ਫਿਰ ਉਸ ਨੂੰ ਮਾਰ ਦਿਤਾ। ਚਾਰ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਨਵੀਨ (20), ਅਮਨ ਕੁਮਾਰ ਸਿੰਘ (20), ਮੋਹਿਤ ਕੁਮਾਰ (25) ਅਤੇ ਸਜਲ ਕੁਮਾਰ ਮਹੇਸ਼ਵਰੀ (19) ਦੇ ਰੂਪ ਵਿਚ ਕੀਤੀ ਗਈ ਹੈ।