ਤਿੰਨ ਰਾਜਾਂ ਵਿਚ ਤੂਫ਼ਾਨ ਨੇ ਫਿਰ ਮਚਾਈ ਤਬਾਹੀ, 35 ਮੌਤਾਂ
ਝਾਰਖੰਡ ਅਤੇ ਉੱਤਰ ਪ੍ਰਦੇਸ਼ ਵਿਚ ਹਨ੍ਹੇਰੀ-ਮੀਂਹ ਅਤੇ ਝੱਖੜ ਕਾਰਨ ਹੋਏ ਹਾਦਸਿਆਂ ਵਿਚ 35 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਜਾਨਮਾਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
Hurricane destroyed 3 states, 35 Dead
ਬਿਹਾਰ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਵਿਚ ਹਨ੍ਹੇਰੀ-ਮੀਂਹ ਅਤੇ ਝੱਖੜ ਕਾਰਨ ਹੋਏ ਹਾਦਸਿਆਂ ਵਿਚ 35 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਜਾਨਮਾਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਮਰਨ ਵਾਲਿਆਂ ਵਿਚ ਬਿਹਾਰ ਦੇ 17, ਝਾਰਖੰਡ ਦੇ 13 ਅਤੇ ਯੂਪੀ ਦੇ 5 ਲੋਕ ਸ਼ਾਮਲ ਹਨ। ਬਿਹਾਰ ਦੇ ਕਈ ਜ਼ਿਲ੍ਹਿਆਂ ਵਿਚ ਸੋਮਵਾਰ ਨੂੰ ਤੇਜ਼ ਹਨ੍ਹੇਰੀ ਦੇ ਨਾਲ ਤੇਜ਼ ਬਾਰਸ਼ ਹੋਈ।