ਉੱਤਰ ਭਾਰਤ  ਵਿਚ ਫਿਰ ਹਨੇਰੀ ਤੂਫ਼ਾਨ, 39 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ ਦੇ ਕੁੱਝ ਹਿੱਸਿਆਂ ਵਿਚ ਹਨੇਰੀ ਤੂਫ਼ਾਨ ਅਤੇ ਆਸਮਾਨੀ ਬਿਜਲੀ ਡਿੱਗਣ ਨਾਲ 15 ਜਣਿਆਂ ਦੀ ਮੌਤ ਹੋ ਗਈ ਜਦਕਿ 10 ਹੋਰ ਜ਼ਖ਼ਮੀ ਹੋ ਗਏ। ਉਧਰ, ਬਿਹਾਰ ....

Tree fall on Car due to Thunder Storm

ਨਵੀਂ ਦਿੱਲੀ,  ਯੂਪੀ ਦੇ ਕੁੱਝ ਹਿੱਸਿਆਂ ਵਿਚ ਹਨੇਰੀ ਤੂਫ਼ਾਨ ਅਤੇ ਆਸਮਾਨੀ ਬਿਜਲੀ ਡਿੱਗਣ ਨਾਲ 15 ਜਣਿਆਂ ਦੀ ਮੌਤ ਹੋ ਗਈ ਜਦਕਿ 10 ਹੋਰ ਜ਼ਖ਼ਮੀ ਹੋ ਗਏ। ਉਧਰ, ਬਿਹਾਰ ਵਿਚ ਕਲ ਦੇਰ ਸ਼ਾਮ ਆਏ ਹਨੇਰੀ ਤੂਫ਼ਾਨ, ਬਿਜਲੀ ਡਿੱਗਣ ਨਾਲ 19 ਜਣਿਆਂ ਦੀ ਮੌਤ ਹੋ ਗਈ ਅਤੇ ਛੇ ਜ਼ਖ਼ਮੀ ਹੋ ਗਏ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੌਤਾਂ 'ਤੇ ਦੁੱਖ ਪ੍ਰਗਟ ਕਰਦਿਆਂ ਢੁਕਵਾਂ ਮੁਆਵਜ਼ਾ ਦੇਣ ਦੇ ਹੁਕਮ ਦਿਤੇ ਹਨ।

ਅਧਿਕਾਰੀਆਂ ਮੁਤਾਬਕ ਕਲ ਦੇਰ ਸ਼ਾਮ ਮੀਂਹ ਨਾਲ ਹਨੇਰੀ ਤੇ ਤੂਫ਼ਾਨ ਆਇਆ ਜਿਸ ਦੀ ਲਪੇਟ ਵਿਚ ਆ ਜਾਣ ਨਾਲ 19 ਵਿਅਕਤੀਆਂ ਦੀ ਮੌਤ ਹੋ ਗਈ। ਝਾਰਖੰਡ ਵਿਚ ਹਨੇਰੀ ਤੂਫ਼ਾਨ ਅਤੇ ਆਸਮਾਨੀ ਬਿਜਲੀ ਡਿੱਗਣ ਨਾਲ ਪੰਜ ਜਣਿਆਂ ਦੀ ਮੌਤ ਹੋ ਗਈ।  ਯੂਪੀ ਦੇ ਰਾਹਤ ਕਮਿਸ਼ਨਰ ਸੰਜੇ ਕੁਮਾਰ ਨੇ ਕਿਹਾ, 'ਉਨਾਵ ਜ਼ਿਲ੍ਹੇ ਵਿਚ ਤੇ, ਰਾਏਬਰੇਲੀ ਵਿਚ ਤਿੰਨ, ਕਾਨਪੁਰ, ਪੀਲੀਭੀਤ ਅਤੇ ਗੋਂਡਾ ਵਿਚ ਦੋ ਦੋ ਜਣਿਆਂ ਦੀ ਕਲ ਰਾਤ ਆਏ ਤੂਫ਼ਾਨ ਅਤੇ ਆਸਮਾਨੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ।' ਜ਼ਖ਼ਮੀਆਂ ਵਿਚ ਚਾਰ ਉਨਾਵ ਦੇ ਹਨ।

ਪ੍ਰਮੁੱਖ ਸਕੱਤਰ ਅਵਨੀਸ਼ ਅਵਸਥੀ ਨੇ ਦਸਿਆ ਕਿ ਸਬੰਧਤ ਜ਼ਿਲ੍ਹਾ ਅਧਿਕਾਰੀਆਂ ਨੂੰ ਫ਼ੌਰੀ ਰਾਹਤ ਕਾਰਜ ਕਰਨ ਅਤੇ 234 ਘੰਟਿਆਂ ਅੰਦਰ ਰਾਹਤ ਮੁਹਈਆ ਕਰਾਉਣ ਲਈ ਕਿਹਾ ਗਿਆ ਹੈ। ਉਨਾਵ ਦੇ ਜ਼ਿਲ੍ਹਾ ਅਧਿਕਾਰੀ ਰਵੀ ਕੁਮਾਰ ਨੇ ਕਿਹਾ ਕਿ ਦੋ ਮੌਤਾ ਆਸਮਾਨੀ ਬਿਜਲੀ ਡਿੱਗਣ ਕਾਰਨ ਹੋਈਆਂ ਜਦਕਿ ਹੋਰਾਂ ਦੀ ਮੌਤ ਮਕਾਨ ਢਹਿਣ, ਖੰਭੇ ਅਤੇ ਦਰੱਖ਼ਤ ਡਿੱਗਣ ਮਗਰੋਂ ਉਨ੍ਹਾਂ ਦੇ ਹੇਠਾਂ ਦਬਣ ਨਾਲ ਹੋਈ।  (ਏਜੰਸੀ)