ਦੋ ਮਹੀਨਿਆਂ 'ਚ ਦੋ ਹਜ਼ਾਰ ਕਰੋੜ ਰੁਪਏ ਦੀ ਜੀ.ਐਸ.ਟੀ. ਚੋਰੀ ਫੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੀ. ਐੱਸ. ਟੀ. ਜਾਂਚ ਸ਼ਾਖਾ ਨੇ ਦੋ ਮਹੀਨਿਆਂ 'ਚ 2000 ਕਰੋੜ ਰੁਪਏ ਤੋਂ ਜ਼ਿਆਦਾ ਦੀ ਚੋਰੀ ਫੜੀ ਹੈ। ਕਰ ਭੁਗਤਾਨ 'ਚ ਵੱਡਾ ਯੋਗਦਾਨ ਇਕਾਈਆਂ.......

GST

ਨਵੀਂ ਦਿੱਲੀ  : ਜੀ. ਐੱਸ. ਟੀ. ਜਾਂਚ ਸ਼ਾਖਾ ਨੇ ਦੋ ਮਹੀਨਿਆਂ 'ਚ 2000 ਕਰੋੜ ਰੁਪਏ ਤੋਂ ਜ਼ਿਆਦਾ ਦੀ ਚੋਰੀ ਫੜੀ ਹੈ। ਕਰ ਭੁਗਤਾਨ 'ਚ ਵੱਡਾ ਯੋਗਦਾਨ ਇਕਾਈਆਂ ਦੇ ਇਕ ਛੋਟੇ ਜਿਹੇ ਵਰਗ ਦਾ ਹੁੰਦਾ ਹੈ। ਜੀ. ਐੱਸ. ਟੀ. ਦੇ ਤਹਿਤ ਕੁਲ ਮਿਲਾ ਕੇ 1.11 ਕਰੋੜ ਰਜਿਸਟਰਡ ਕਾਰੋਬਾਰੀ ਇਕਾਈਆਂ ਹੈਨ ਪਰ 80 ਫਸੀਦੀ ਕਰ ਸਿਰਫ 1 ਫੀਸਦੀ ਇਕਾਈਆਂ ਰਾਹੀਂ ਪ੍ਰਾਪਤ ਹੋ ਰਿਹਾ ਹੈ। ਉਨ੍ਹਾਂ ਨੇ ਇਸ ਨੂੰ ਇਕ ਹੈਰਾਨ ਕਰਨ ਵਾਲੀ ਤਸਵੀਰ ਦੱਸਿਆ ਹੈ। ਕੇਂਦਰੀ ਅਪ੍ਰਤੱਖ ਕਰ ਅਤੇ ਕਸਟਮ ਬੋਰਡ

(ਸੀ. ਬੀ. ਆਈ. ਸੀ) ਦੇ ਮੈਂਬਰ ਜਾਨ ਜੋਸੇਫ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਛੋਟੀਆਂ ਕਾਰੋਬਾਰੀ ਇਕਾਈਆਂ ਤਾਂ ਜੀ. ਐੱਸ. ਟੀ. ਰਿਟਰਨ ਦਾਖਲ ਕਰਨ 'ਚ ਗਲਤੀ ਕਰ ਰਹੀਆਂ ਹਨ, ਬਹੁ-ਰਾਸ਼ਟਰੀ ਤੇ ਵੱਡੀਆਂ ਕੰਪਨੀਆਂ ਵੀ ਭੁੱਲ ਕਰ ਰਹੀਆਂ ਹਨ। ਇਥੇ ਉਦਯੋਗ ਮੰਡਲ ਐਸੋਚੈਮ ਦੇ ਪ੍ਰੋਗਰਾਮ 'ਚ ਉਨ੍ਹਾਂ ਕਿਹਾ,'' ਇਕ ਕਰੋੜ ਤੋਂ ਵੱਧ ਕਾਰੋਬਾਰੀ ਇਕਾਈਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ ਪਰ ਇਕ ਲੱਖ ਤੋਂ ਵੀ ਘੱਟ ਲੋਕ ਹੀ ਕਰ ਦਾ ਭੁਗਤਾਨ ਕਰ ਰਹੇ ਹਨ।                                                       (ਏਜੰਸੀ)