ਲੰਗਰ 'ਤੇ ਜੀ.ਐਸ.ਟੀ. ਨੂੰ ਖ਼ਤਮ ਕਰਨ 'ਤੇ ਲੋਕਾਂ ਨੇ ਕੀਤਾ ਮੋਦੀ ਸਰਕਾਰ ਦਾ ਧਨਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਡਿਪਟੀ ਸੀ.ਐਮ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਕੀਤੇ ਗਏ ਯਤਨਾਂ ਦੇ ਬਾਅਦ ਜੋ ਭਾਜਪਾ ਦੀ ਕੇਂਦਰ ਸਰਕਾਰ ਨੇ ਧਾਰਮਿਕ...

Harmandeep Singh Mita

ਮੋਗਾ, 4 ਜੂਨ (ਅਮਜਦ ਖ਼ਾਨ): ਸਾਬਕਾ ਡਿਪਟੀ ਸੀ.ਐਮ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਕੀਤੇ ਗਏ ਯਤਨਾਂ ਦੇ ਬਾਅਦ ਜੋ ਭਾਜਪਾ ਦੀ ਕੇਂਦਰ ਸਰਕਾਰ ਨੇ ਧਾਰਮਿਕ ਅਸਥਾਨਾਂ 'ਚ ਲੰਗਰ ਦੇ ਰਾਸ਼ਨ ਤੇ ਜੀ ਐਸ ਟੀ ਤੋਂ ਛੋਟ ਦਿੱਤੀ ਹੈ, ਉਚ ਸ਼ਲਾਘਯੋਗ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਐਸ.ਸੀ ਮੋਰਚਾ ਦੇ ਜ਼ਿਲਾ ਪ੍ਰਧਾਨ ਅਤੇ ਭਾਜਪਾ ਯੁਵਾ ਮੋਰਚਾ ਦੇ ਸੀਨੀਅਰ ਨੇਤਾ ਹਰਮਨਦੀਪ ਸਿੰਘ ਮੀਤਾ ਨੇ ਪ੍ਰੈਸ ਵਾਰਤਾ ਦੌਰਾਨ ਕੀਤਾ। 

ਉਨਾਂ ਕਿਹਾ ਕਿ ਬਾਦਲ ਪਰਿਵਾਰ ਨੇ ਹਮੇਸ਼ਾ ਹੀ ਸੰਗਤ ਦੇ ਪੱਖ ਵਿਚ ਫੈਸਲੇ ਲਏ ਹਨ ਅਤੇ ਇੰਨਾਂ ਵਲੋਂ ਧਾਰਮਿਕ ਯਾਤਰਾਵਾਂ ਸ਼ੁਰੂ ਕਰਵਾ ਕੇ ਇਤਿਹਾਸਕ ਫੈਸਲਾ ਲਿਆ ਸੀ। ਉਨਾਂ ਦੱਸ਼ਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਭਾਜਪਾ ਦੇ ਪ੍ਰਦੇਸ ਪ੍ਰਧਾਨ ਅਤੇ ਸੰਸਦ ਮੈਂਬਰ ਸਵੇਤ ਮਲਿਕ ਨੇ ਜੋ ਧਾਰਮਿਕ ਸਥਾਨਾਂ ਤੇ ਲੰਗਰ ਤੋਂ ਜੀ ਐਸ ਟੀ ਖਤਮ ਕੀਤੀ ਹੈ ਇਸ ਦੇ ਲਈ ਉਹ ਅਤੇ ਐਸ ਸੀ ਸਮਾਜ ਕੇਂਦਰ ਸਰਕਾਰ ਦਾ ਧੰਨਵਾਦ ਕਰਦੀ ਹੈ।

ਉਨਾਂ ਕਿਹਾ ਕਿ ਬੀਤੇ ਸਮੇਂ ਦੌਰਾਨ ਜਦ ਕੇਂਦਰ ਸਰਕਾਰ ਨੇ ਲੰਗਰ ਤੇ ਜੀ ਐਸ ਟੀ ਲਗਾਈ ਸੀ, ਤਦ ਲੋਕਾਂ 'ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਸੀ। ਹੁਣ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਉਹ ਲੰਗਰ ਤੋਂ ਜੀ ਐਸ ਟੀ ਖਤਮ ਕਰਵਾ ਹੀ ਦਮ ਲੈਣ ਅਤੇ ਉਹ ਵਾਅਦਾ ਪੁਰਾ ਕਰਕੇ ਦਿਖਾਇਆ।