ਨਵੀਂ ਦਿੱਲੀ: ਲੋਕਾਂ ਵਿਚ ਟਿਕ ਟਾਕ ਦਾ ਪਾਗਲਪਨ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਹੁਣ ਓਡੀਸ਼ਾ ਦੇ ਕਟਕ ਦੇ ਐਸਸੀਬੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਦੋ ਸਹਾਇਕਾ ਦੇ ਨੱਚਣ ਦੀ ਵੀਡੀਉ ਜਨਤਕ ਹੋਈ ਹੈ। ਇਸ ਤੋਂ ਪਹਿਲਾਂ ਮਲਕਾਨਗਿਰੀ ਦੇ ਇਕ ਹਸਪਤਾਲ ਵਿਚ ਚਾਰ ਨਰਸਾਂ ਨੇ ਅਪਣੇ ਡਾਂਸ ਅਤੇ ਗਾਣੇ ਦੀ ਵੀਡੀਉ ਟਿਕ ਟਾਕ ’ਤੇ ਪਾਈ ਸੀ ਜੋ ਕਿ ਬਹੁਤ ਜਨਤਕ ਵੀ ਹੋਈ ਸੀ। ਹਸਪਤਾਲ ਦੇ ਸੁਪਰਡੈਂਟ ਪ੍ਰੋਫ਼ੈਸਰ ਸੀਬੀ ਦੇ ਮੋਹੰਤੀ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਦੇਖ ਰਹੇ ਹਨ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ।
ਉਹਨਾਂ ਨੇ ਕਿਹਾ ਕਿ ਘਟਨਾ ਦੀ ਜਾਂਚ ਉਹਨਾਂ ਦੀ ਟੀਮ ਕਰ ਰਹੀ ਹੈ। ਜਾਂਚ ਦੇ ਆਧਾਰ ’ਤੇ ਦੋਸ਼ੀਆਂ ਵਿਰੁਧ ਉਚਿਤ ਕਾਰਵਾਈ ਕੀਤੀ ਜਾਵੇਗੀ। ਦੋਵਾਂ ਔਰਤਾਂ ਨੇ ਇਸ ਵੀਡੀਉ ਵਿਚ ਕਥਿਤ ਤੌਰ ’ਤੇ ਹਸਪਤਾਲ ਦੇ ਆਰਥੋਪੈਡਿਕ ਵਾਰਡ ਵਿਚ ਰਿਕਾਰਡ ਕੀਤੀ ਹੈ। ਦੋਵਾਂ ਨੂੰ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਉ ਵਿਚ ਪਿੱਛੇ ਕੁੱਝ ਮਰੀਜ਼ ਦਿਖਾਈ ਦੇ ਰਹੇ ਹਨ।
ਵੀਡੀਉ ਵਿਚ ਦਿਖ ਰਹੀ ਇਕ ਸਹਾਇਕ ਨੇ ਕਿਹਾ ਕਿ ਉਸ ਨੂੰ ਪਤਾ ਹੀ ਨਹੀਂ ਸੀ ਹਸਪਤਾਲ ਵਿਚ ਉਹਨਾਂ ਦੀਆਂ ਗਤੀਵਿਧੀਆਂ ਰਿਕਾਰਡ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਮਲਕਾਨਗਰੀ ਜ਼ਿਲ੍ਹਾ ਮੁਖਿਆਲਿਆ ਹਸਪਤਾਲ ਦੀਆਂ ਚਾਰਾਂ ਨਰਸਾਂ ਨੂੰ ਜ਼ਿਲ੍ਹਾ ਮਜਿਸਟ੍ਰੇਟ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ ਵੀਰਵਾਰ ਨੂੰ ਛੁੱਟੀ ’ਤੇ ਜਾਣ ਨੂੰ ਕਿਹਾ ਗਿਆ। ਨਰਸਾਂ ’ਤੇ ਲਾਪਰਵਾਹੀ ਦਾ ਆਰੋਪ ਲਗਾਇਆ ਗਿਆ ਹੈ।
ਉਹ ਟਿਕ-ਟਾਕ ਵੀਡੀਉ ਵਿਚ ਹਸਪਤਾਲ ਦੀ ਵਿਸ਼ੇਸ਼ ਨਵਨੈਟਲ ਕੇਅਰ ਯੂਨਿਟ ਕੋਲ ਅਪਣੀ ਵਰਦੀ ਵਿਚ ਨੱਚਦੀਆਂ ਦਿਖਾਈ ਦੇ ਰਹੀਆਂ ਹਨ। ਇਸ ਦੌਰਾਨ ਉਹ ਇਕ ਨਵਜੰਮੇ ਬੱਚੇ ਨੂੰ ਚੁੱਕੇ ਨੱਚਦੀਆਂ ਦੇਖੀਆਂ ਗਈਆਂ ਹਨ।