ਕੇਂਦਰ ਸਰਕਾਰ ਦੀ ਹਦਾਇਤ: ਤੀਜੀ ਲਹਿਰ ਦਾ ਆਉਣਾ ਜਾਂ ਨਾ ਆਉਣਾ ਸਾਡੇ ਹੱਥ ਵਿਚ
ਕੋਰੋਨਾ ਦੀ ਤੀਜੀ ਲਹਿਰ ਸਬੰਧੀ ਕੇਂਦਰ ਸਰਕਾਰ ਨੇ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ।
ਨਵੀਂ ਦਿੱਲੀ: ਕੋਰੋਨਾ ਦੀ ਤੀਜੀ ਲਹਿਰ ਸਬੰਧੀ ਕੇਂਦਰ ਸਰਕਾਰ ਨੇ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ। ਕੋਵਿਡ ਟਾਸਕ ਫੋਰਸ (Covid Task Force) ਦੇ ਮੁਖੀ ਡਾ. ਵੀਕੇ ਪਾਲ (Dr. VK Paul) ਨੇ ਕਿਹਾ ਕਿ ਤੀਜੀ ਲਹਿਰ ਦਾ ਆਉਣਾ ਜਾਂ ਨਾ ਆਉਣਾ ਸਾਡੇ ਹੱਥ ਵਿਚ ਹੈ। ਇਸ ਵਿਚ ਸਮੁੱਚਾ ਅਨੁਸ਼ਾਸਨ ਬਹੁਤ ਜ਼ਰੂਰੀ ਹੈ।
ਹੋਰ ਪੜ੍ਹੋ: ਟੀਕਾਕਰਨ ਮੁਹਿੰਮ ਵਿਚ ਘੁਟਾਲਾ: 1 ਅਧਾਰ ਨੰਬਰ 'ਤੇ 16 ਲੋਕਾਂ ਨੂੰ ਲੱਗਿਆ ਟੀਕਾ, ਖੜ੍ਹੇ ਹੋਏ ਸਵਾਲ
ਉਹਨਾਂ ਕਿਹਾ ਕਿ ਦੇਸ਼ ਵਿਚ ਮੌਜੂਦਾ ਡੇਲਟਾ ਵੇਰੀਐਂਟ (Delta variant of COVID-19) ਦਾ ਵਤੀਰਾ ਵੀ ਮਹਾਂਮਾਰੀ ਦੀ ਤਸਵੀਰ ਨੂੰ ਬਦਲ ਸਕਦਾ ਹੈ। ਦੇਸ਼ ਵਿਚ ਡੇਲਟਾ ਪਲੱਸ ਵੇਰੀਐਂਟ (Delta Plus variant of COVID-19) ਦੇ 12 ਸੂਬਿਆਂ ਵਿਚ ਮਾਮਲੇ ਸਾਹਮਣੇ ਆਏ ਹਨ। ਉਹਨਾਂ ਦਾ ਕਹਿਣਾ ਹੈ ਕਿ ਹੁਣ ਤੱਕ ਅਜਿਹਾ ਕੋਈ ਵੀ ਡਾਟਾ ਮੌਜੂਦ ਨਹੀਂ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਡੇਲਟਾ ਪਲੱਸ ਵੇਰੀਐਂਟ ਵੈਕਸੀਨ ਦੀ ਸਮਰੱਥਾ ਨੂੰ ਘੱਟ ਕਰਦਾ ਹੈ।
ਹੋਰ ਪੜ੍ਹੋ: ਕੇਂਦਰ ਦੇ ਆਰਥਕ ਪੈਕੇਜ ’ਤੇ ਰਾਹੁਲ ਗਾਂਧੀ ਦਾ ਬਿਆਨ, ‘ਪੈਕੇਜ ਨਹੀਂ ਇਕ ਹੋਰ ਪਾਖੰਡ’
ਇਸ ਸਬੰਧੀ ਵਿਗਿਆਨਿਕ ਜਾਣਕਾਰੀ ਵੀ ਸ਼ੁਰੂਆਤੀ ਪੜਾਅ ਵਿਚ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (Indian Council of Medical Research) ਦੇ ਵਿਗਿਆਨਕ ਪ੍ਰੀਖਣ ਵਿਚ ਸਾਹਮਣੇ ਆਇਆ ਹੈ ਕਿ ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ ਅਤੇ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਕੋਰੋਨਾ ਵਾਇਰਸ ਖਿਲਾਫ਼ ਪ੍ਰਭਾਵਸ਼ਾਲੀ ਹੈ। ਇਹ ਵੈਕਸੀਨ ਦੇਸ਼ ਵਿਚ ਮੌਜੂਦਾ ਡੇਲਟਾ ਵੈਰੀਐਂਟ ’ਤੇ ਵੀ ਅਸਰਦਾਰ ਹੈ।
ਹੋਰ ਪੜ੍ਹੋ: ਮਾਂ ਦੀ ਝਿੜਕ ਤੋਂ ਬਾਅਦ ਮਾਡਲ ਨੇ ਚੁੱਕਿਆ ਖੌਫ਼ਨਾਕ ਕਦਮ, 14ਵੀਂ ਮੰਜ਼ਿਲ ਤੋਂ ਮਾਰੀ ਛਾਲ
ਉਹਨਾਂ ਕਿਹਾ ਕਿ ਤੀਜੀ ਲਹਿਰ (3rd Covid wave) ਨੂੰ ਲੈ ਕੇ ਕੋਈ ਤਰੀਕ ਤੈਅ ਕਰਨਾ ਉਚਿਤ ਨਹੀਂ ਹੋਵੇਗਾ। ਇਹ ਸਭ ਮਹਾਂਮਾਰੀ ਦੇ ਵਿਰੁੱਧ ਅਨੁਸ਼ਾਸਨ ਅਤੇ ਸਾਡੀ ਪ੍ਰਤੀਕ੍ਰਿਆ 'ਤੇ ਨਿਰਭਰ ਕਰਦਾ ਹੈ। ਅਨੁਸ਼ਾਸਨ ਜ਼ਰੀਏ ਅਸੀਂ ਦੇਸ਼ ਨੂੰ ਕੋਰੋਨਾ ਦੇ ਅਚਾਨਕ ਫੈਲਾਅ ਤੋਂ ਬਚਾ ਸਕਦੇ ਹਾਂ। ਕਿਸੇ ਵੀ ਲਹਿਰ ਦੀ ਆਮਦ ਸਾਡੇ ਹੱਥ ਵਿਚ ਹੈ।