ਭਾਰਤ ਦਾ ਗਲਤ ਨਕਸ਼ਾ ਦਿਖਾਉਣ ਦੇ ਮਾਮਲੇ 'ਚ Twitter ਦੇ MD ਵਿਰੁੱਧ ਦਰਜ ਹੋਈ ਇਕ ਹੋਰ FIR

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਦਾ ਗਲਤ ਨਕਸ਼ਾ ਦਿਖਾਉਣ ਕਾਰਨ ਟਵਿੱਟਰ ਇੰਡੀਆ ਦੇ ਐਮਡੀ ਮਨੀਸ਼ ਮਹੇਸ਼ਵਰੀ ਖ਼ਿਲਾਫ ਉੱਤਰ ਪ੍ਰਦੇਸ਼ ਵਿੱਚ ਇੱਕ ਹੋਰ FIR ਦਰਜ।

Twitter India MD Manish Maheshwari

ਨਵੀਂ ਦਿੱਲੀ: ਟਵਿੱਟਰ ਇੰਡੀਆ (Twitter India) ਦੇ ਐਮਡੀ ਮਨੀਸ਼ ਮਹੇਸ਼ਵਰੀ (MD Manish Maheshwari) ਖਿਲਾਫ ਉੱਤਰ ਪ੍ਰਦੇਸ਼ (UP) ਵਿੱਚ ਹੁਣ ਇੱਕ ਹੋਰ ਐਫਆਈਆਰ (FIR) ਦਰਜ ਕੀਤੀ ਗਈ ਹੈ। ਦਰਅਸਲ, ਇਹ ਮਾਮਲਾ ਟਵਿੱਟਰ ਦੀ ਵੈੱਬਸਾਈਟ 'ਤੇ ਭਾਰਤ ਦਾ ਗਲਤ ਨਕਸ਼ਾ (Case filed against Twitter MD for showing wrong map of India) ਦਿਖਾਉਣ ਕਾਰਨ ਦਰਜ ਕੀਤਾ ਗਿਆ ਹੈ। ਯੂਪੀ ਦੇ ਬੁਲੰਦਸ਼ਹਿਰ ਵਿੱਚ ਟਵਿੱਟਰ ਇੰਡੀਆ ਦੇ ਐਮਡੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- Central Vista Project: ਦਿੱਲੀ HC ਦੇ ਆਦੇਸ਼ ਵਿਰੁੱਧ ਦਾਇਰ ਕੀਤੀ ਗਈ ਪਟੀਸ਼ਨ ਹੋਈ ਖਾਰਜ

ਹਾਲਾਂਕਿ ਟਵਿੱਟਰ ਨੇ ਸੋਮਵਾਰ ਨੂੰ ਵਧਦੇ ਵਿਵਾਦ ਨੂੰ ਵੇਖਦੇ ਹੋਏ ਆਪਣੀ ਗਲਤੀ ਸੁਧਾਰੀ ਸੀ, ਪਰ ਇਸ ਤੋਂ ਪਹਿਲਾਂ ਦਿਖਾਏ ਗਏ ਨਕਸ਼ੇ ਵਿਚ, ਉਨ੍ਹਾਂ ਕੇਂਦਰੀ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਭਾਰਤ ਤੋਂ ਵੱਖ ਦਿਖਾਇਆ ਸੀ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ (MP Home Minister Narottam Mishra) ਨੇ ਵੀ ਇਸ ਮਾਮਲੇ ਵਿੱਚ ਕਾਰਵਾਈ ਦੇ ਆਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ-ਕੇਜਰੀਵਾਲ ਦੀ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਹੀ ਭਿੜੇ AAP ਤੇ Congress ਆਗੂ

ਇਸ ਮਾਮਲੇ ਵਿੱਚ ਬਜਰੰਗ ਦਲ (Bajrang Dal) ਦੇ ਨੇਤਾ ਪ੍ਰਵੀਨ ਭਾਟੀ ਦੀ ਤਰਫੋਂ ਸ਼ਿਕਾਇਤ ਕੀਤੀ ਗਈ ਸੀ। ਨਵੇਂ IT ਨਿਯਮਾਂ ਨੂੰ ਲੈ ਕੇ ਚੱਲ ਰਹੇ ਟਕਰਾਅ ਦੇ ਵਿਚਕਾਰ, ਇਸ ਮਹੀਨੇ ਉੱਤਰ ਪ੍ਰਦੇਸ਼ ਵਿੱਚ ਟਵਿੱਟਰ ਖ਼ਿਲਾਫ਼ ਦਰਜ ਕੀਤੀ ਗਈ ਇਹ ਦੂਜੀ FIR ਹੈ। ਇਸ ਤੋਂ ਪਹਿਲਾਂ ਦਰਜ ਹੋਏ ਇੱਕ ਕੇਸ ਵਿੱਚ, ਮਹੇਸ਼ਵਰੀ ਨੂੰ ਪਿਛਲੇ ਹਫ਼ਤੇ ਕਰਨਾਟਕ ਹਾਈ ਕੋਰਟ ਤੋਂ ਰਾਹਤ ਮਿਲੀ ਸੀ, ਪਰ ਯੂਪੀ ਪੁਲਿਸ ਨੇ ਇਸਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ।

ਇਹ ਵੀ ਪੜ੍ਹੋ- ਸੁਖਬੀਰ ਬਾਦਲ ਨੇ ਤੰਗ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਵਾਲੀ ਲੜਕੀ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਵੀ ਟਵੀਟ ਕਰਕੇ ਟਵਿੱਟਰ 'ਤੇ ਕਾਰਵਾਈ ਦਾ ਆਦੇਸ਼ ਜਾਰੀ ਕਰਨ ਦੀ ਜਾਣਕਾਰੀ ਦਿੱਤੀ। ਮਿਸ਼ਰਾ ਨੇ ਰਾਜ ਦੇ ਡੀਜੀਪੀ ਵਿਵੇਕ ਜੋਹਰੀ ਨੂੰ ਟਵਿੱਟਰ 'ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਮਿਸ਼ਰਾ ਨੇ ਟਵਿੱਟਰ ‘ਤੇ ਦੇਸ਼ ਵਿਰੋਧੀ ਰਵੱਈਆ ਅਪਨਾਉਣ ਦਾ ਦੋਸ਼ ਵੀ ਲਾਇਆ ਹੈ।