1 ਜੁਲਾਈ ਤੋਂ ਬਦਲ ਜਾਵੇਗਾ ਇਸ ਬੈਂਕ ਦਾ IFSC Code

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇਕਰ ਤੁਸੀਂ ਸਿੰਡੀਕੇਟ ਬੈਂਕ ਦੇ ਗਾਹਕ ਹੋ ਤਾਂ ਇਹ ਤੁਹਾਡੇ ਲਈ ਬਹੁਤ ਜ਼ਰੂਰੀ ਖਬਰ ਹੈ

IFSC Code

ਨਵੀਂ ਦਿੱਲੀ- ਦੇਸ਼ ਦੇ ਬੈਂਕਿੰਗ ਸੈਕਟਰ 'ਚ 1 ਜੁਲਾਈ ਤੋਂ ਕਈ ਬਦਲਾਅ ਹੋਣ ਜਾ ਰਹੇ ਹਨ। ਇਸ 'ਚ ਐੱਸ.ਬੀ.ਆਈ. ਅਤੇ ਐਕਸਿਸ ਬੈਂਕ ਦੀਆਂ ਕੁਝ ਸੇਵਾਵਾਂ ਦਾ ਚਾਰਜ ਸ਼ਾਮਲ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਸਿੰਡੀਕੇਟ ਬੈਂਕ ਦੇ ਗਾਹਕ ਹੋ ਤਾਂ ਇਹ ਤੁਹਾਡੇ ਲਈ ਬਹੁਤ ਜ਼ਰੂਰੀ ਖਬਰ ਹੈ। 1 ਜੁਲਾਈ ਤੋਂ ਸਿੰਡੀਕੇਟ ਬੈਂਕ ਦੇ ਆਈ.ਐੱਫ.ਐੱਸ.ਸੀ. ਕੋਡ ਬਦਲ ਜਾਣਗੇ।

ਇਹ ਵੀ ਪੜ੍ਹੋ-ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, ਪਰਿਵਾਰ ਨੂੰ ਦੱਸਿਆ ਕੋਰੋਨਾ ਕਾਰਨ ਹੋਈ ਮੌਤ

ਇਹ ਬਦਲਾਅ ਇਸ ਲਈ ਕੀਤਾ ਜਾ ਰਿਹਾ ਹੈ ਕਿ ਕਿਉਂਕਿ ਸਿੰਡੀਕੇਟ ਬੈਂਕ ਦਾ ਰਲੇਵਾਂ ਕੇਨਰਾ ਬੈਂਕ ਨਾਲ ਹੋ ਰਿਹਾ ਹੈ। ਹੁਣ ਗਾਹਕਾਂ ਨੂੰ NEFT, RTGS ਲਈ ਨਵੇਂ IFSC ਕੋਡ ਦੀ ਵਰਤੋਂ ਕਰਨੀ ਹੋਵੇਗੀ। ਪੁਰਾਣੇ IFSC ਕੋਡ 30 ਜੂਨ ਤੱਕ ਹੀ ਕੰਮ ਕਰਨਗੇ। ਕੇਨਰਾ ਬੈਂਕ ਵੱਲੋਂ ਕਿਹਾ ਗਿਆ ਹੈ ਕਿ ਸਿੰਡੀਕੇਟ ਬੈਂਕ ਦੇ ਰਲੇਵੇਂ ਤੋਂ ਬਾਅਦ ਸਿੰਡੀਕੇਟ ਬੈਂਕ ਦੇ ਬ੍ਰਾਂਚ ਦਾ IFSC ਕੋਡ ਨੂੰ ਬਦਲਿਆ ਗਿਆ ਹੈ। ਬੈਂਕ ਨੇ ਗਾਹਕਾਂ ਨੂੰ ਕਿਹਾ ਕਿ IFSC code ਨੂੰ ਅਪਡੇਟ ਕਰ ਲਵੋ ਨਹੀਂ ਤਾਂ 1 ਜੁਲਾਈ ਤੋਂ NEFT, RTGS ਅਤੇ IMPS ਵਰਗੀਆਂ ਸੁਵਿਧਾਵਾਂ ਦਾ ਲਾਭ ਨਹੀਂ ਮਿਲੇਗਾ। ਨਾਲ ਹੀ ਨਵੀਂ ਚੈੱਕਬੁੱਕ ਵੀ ਜਾਰੀ ਕਰਨੀ ਪਵੇਗੀ।

ਇਹ ਵੀ ਪੜ੍ਹੋ-ਤਿੰਨ ਮਹੀਨਿਆਂ ਦੇ ਅੰਦਰ ਪਾਕਿ 'ਚ ਫਿਰ ਬੰਦ ਹੋਈ ਚਾਈਨੀਜ਼ ਐਪ TikTok

ਬੈਂਕ ਗਾਹਕਾਂ ਨੂੰ IFSC Code ਦੀ ਜ਼ਿਆਦਾ ਲੋੜ NEFT, IMPS, RTGS ਅਤੇ ਹੋਰ ਤਰ੍ਹਾਂ ਦੇ ਡਿਜੀਟਲ ਲੈਣ-ਦੇਣ ਲਈ ਪੈਂਦੀ ਹੈ। ਅਜਿਹੇ 'ਚ ਹੁਣ ਸਿੰਡੀਕੇਟ ਬੈਂਕ ਦੀਆਂ ਬ੍ਰਾਂਚਾਂ ਲਈ ਤੈਅ ਹੋਏ ਨਵੇਂ IFSC Code ਤੁਸੀਂ ਕੇਨਰਾ ਬੈਂਕ ਦੀ ਵੈੱਬਸਾਈਟ, ਕੇਨਰਾ ਬੈਂਕ ਦੀ ਕਿਸੇ ਵੀ ਬ੍ਰਾਂਚ, ਆਪਣੇ ਸਿੰਡੀਕੇਟ ਬੈਂਕ ਦੀ ਪੁਰਾਣੀ ਬ੍ਰਾਂਚ ਜਾਂ https://canarabank.com/ifsc.html ਤੋਂ ਹਾਸਲ ਕਰ ਸਕਦੇ ਹਨ।

ਇਹ ਵੀ ਪੜ੍ਹੋ-ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਕਾਰਨ ਪੰਜਾਬ 'ਚ 10 ਜੁਲਾਈ ਤੱਕ ਵਧਾਈਆਂ ਗਈਆਂ ਪਾਬੰਦੀਆਂ