ਮਣੀਪੁਰ ਹਿੰਸਾ: ਰਾਹੁਲ ਗਾਂਧੀ ਨੇ ਬੇਘਰ ਹੋਏ ਲੋਕਾਂ ਨਾਲ ਕੀਤੀ ਮੁਲਾਕਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੈਲੀਕਾਪਟਰ ਰਾਹੀਂ ਚੂਰਾਚੰਦਪੁਰ ਪਹੁੰਚੇ ਕਾਂਗਰਸ ਆਗੂ

Manipur: Rahul Gandhi visits relief camp in Churachandpur



ਇੰਫਾਲ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਮਣੀਪੁਰ ਦੇ ਚੂਰਾਚੰਦਪੁਰ 'ਚ ਜਾਤੀ ਟਕਰਾਅ ਕਾਰਨ ਬੇਘਰ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਨਿਰਧਾਰਤ ਸਮੇਂ ਤੋਂ ਕੁੱਝ ਘੰਟੇ ਦੇਰੀ ਨਾਲ ਹੈਲੀਕਾਪਟਰ ਰਾਹੀਂ ਉਥੇ ਪਹੁੰਚੇ।

ਇਹ ਵੀ ਪੜ੍ਹੋ: ਐਸ.ਜੀ.ਪੀ.ਸੀ. ਸਰਾਵਾਂ ਦਾ 24,43,500 ਰੁਪਏ ਦਾ ਦੇਣਦਾਰ ਹੈ ਪੀ.ਟੀ.ਸੀ. ਚੈਨਲ

ਕਾਂਗਰਸ ਦੇ ਸਾਬਕਾ ਪ੍ਰਧਾਨ ਗਾਂਧੀ ਦੇ ਕਾਫ਼ਲੇ ਨੂੰ ਪੁਲਿਸ ਨੇ ਹਿੰਸਾ ਦੇ ਡਰੋਂ ਸੂਬੇ ਦੀ ਰਾਜਧਾਨੀ ਤੋਂ ਲਗਭਗ 20 ਕਿਲੋਮੀਟਰ ਦੂਰ ਬਿਸ਼ਨੂਪੁਰ ਵਿਖੇ ਰੋਕ ਲਿਆ। ਜਿਸ ਤੋਂ ਬਾਅਦ ਉਹ ਵਾਪਸ ਇੰਫਾਲ ਆਏ ਅਤੇ ਉਥੋਂ ਹੈਲੀਕਾਪਟਰ ਰਾਹੀਂ ਚੂਰਾਚੰਦਪੁਰ ਪਹੁੰਚੇ। ਗਾਂਧੀ ਨੇ ਇਕ ਰਾਹਤ ਕੈਂਪ ਵਿਚ ਜਾ ਕੇ ਬੇਘਰ ਹੋਏ ਲੋਕਾਂ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ: ਗੁਜਰਾਤ 'ਚ ਕੰਧ ਡਿੱਗਣ ਕਾਰਨ ਚਾਰ ਮਾਸੂਮ ਬੱਚਿਆਂ ਦੀ ਹੋਈ ਮੌਤ 

ਹਵਾਈ ਅੱਡੇ ਦੇ ਇਕ ਸੂਤਰ ਨੇ ਕਿਹਾ, “ਰਾਹੁਲ ਗਾਂਧੀ ਨੇ ਸੂਬਾ ਸਰਕਾਰ ਦੁਆਰਾ ਦਿਤੇ ਗਏ ਹੈਲੀਕਾਪਟਰ ਵਿਚ ਚੂਰਾਚੰਦਪੁਰ ਦੀ ਯਾਤਰਾ ਕੀਤੀ। ਹੈਲੀਕਾਪਟਰ ਵਿਚ ਉਨ੍ਹਾਂ ਦੇ ਨਾਲ ਪੁਲਿਸ ਅਤੇ ਪ੍ਰਸ਼ਾਸਨ ਦੇ ਉਚ ਅਧਿਕਾਰੀ ਵੀ ਸਨ”। ਬਿਸ਼ਨੂਪੁਰ 'ਚ ਸਥਾਨਕ ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਅੱਥਰੂ ਗੈਸ ਦੀ ਵਰਤੋਂ ਕੀਤੀ।

ਇਹ ਵੀ ਪੜ੍ਹੋ: ਵੇਈਂ ਨਦੀ ਵਿਚ ਡੁੱਬੇ ਨੌਜੁਆਨ ਦੀ ਦੂਜੇ ਦਿਨ ਮਿਲੀ ਲਾਸ਼, ਅਜੇ ਤਕ ਨਹੀਂ ਹੋ ਸਕੀ ਸ਼ਨਾਖ਼ਤ 

ਕੁੱਝ ਪ੍ਰਦਰਸ਼ਨਕਾਰੀ ਚਾਹੁੰਦੇ ਸਨ ਕਿ ਗਾਂਧੀ ਨੂੰ ਚੂਰਾਚੰਦਪੁਰ ਜਾਣ ਦੀ ਇਜਾਜ਼ਤ ਦਿਤੀ ਜਾਵੇ, ਜਦਕਿ ਕੁੱਝ ਨੇ ਉਨ੍ਹਾਂ ਦੀ ਯਾਤਰਾ ਦਾ ਵਿਰੋਧ ਕੀਤਾ। ਗਾਂਧੀ ਦੇ ਸਮਰਥਕਾਂ ਨੇ ਬਿਸ਼ਨੂਪੁਰ ਵਿਚ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਉਨ੍ਹਾਂ ਨੂੰ ਚੂਰਾਚੰਦਪੁਰ ਜਾਣ ਦਿਤਾ ਜਾਵੇ। ਇਕ ਮਹਿਲਾ ਸਮਰਥਕ ਨੇ ਕਿਹਾ, "ਜੇਕਰ (ਕੇਂਦਰੀ ਗ੍ਰਹਿ ਮੰਤਰੀ) ਅਮਿਤ ਸ਼ਾਹ ਚੂਰਾਚੰਦਪੁਰ ਜਾ ਸਕਦੇ ਹਨ ਤਾਂ ਰਾਹੁਲ ਗਾਂਧੀ ਕਿਉਂ ਨਹੀਂ।"