PCR ਦੀ ਗੱਡੀ ਦੇਖ ਮੌਕੇ 'ਤੇ ਏਟੀਐਮ ਛੱਡਕੇ ਫਰਾਰ ਹੋਏ ਚੋਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਨੂੰਨ ਤੋਂ ਨਿਡਰ ਬਦਮਾਸ਼ ਸੈਕਟਰ - 55 ਏਰੀਆ ਵਿਚ ਸ਼ੁੱਕਰਵਾਰ ਰਾਤ ਸੁਮੈਪੂਰ ਰੋਡ ਉੱਤੇ ਇੱਕ ਏਟੀਐਮ ਨੂੰ ਉਖਾੜ ਕੇ ਪਿਕਅਪ ਗੱਡੀ ਵਿਚ ਲਦ ਰਹੇ ਸਨ

Alert Policeman foil bid to loot ATM

ਫਰੀਦਾਬਾਦ, ਕਾਨੂੰਨ ਤੋਂ ਨਿਡਰ ਬਦਮਾਸ਼ ਸੈਕਟਰ - 55 ਏਰੀਆ ਵਿਚ ਸ਼ੁੱਕਰਵਾਰ ਰਾਤ ਸੁਮੈਪੂਰ ਰੋਡ ਉੱਤੇ ਇੱਕ ਏਟੀਐਮ ਨੂੰ ਉਖਾੜ ਕੇ ਪਿਕਅਪ ਗੱਡੀ ਵਿਚ ਲਦ ਰਹੇ ਸਨ। ਇਸ ਦੌਰਾਨ ਪੀਸੀਆਰ ਦੀ ਇੱਕ ਗੱਡੀ ਉਥੇ ਪਹੁੰਚੀ ਤਾਂ ਬਦਮਾਸ਼ ਏਟੀਐਮ ਛੱਡਕੇ ਭੱਜਣ ਲੱਗੇ। ਪੁਲਿਸ ਨੇ ਕਾਰ ਚੋਰਾਂ ਦੀ ਪਿਕਅਪ ਗੱਡੀ ਦੇ ਅੱਗੇ ਲਿਆ ਕੇ ਲਗਾ ਦਿੱਤੀ। ਭੱਜਣ  ਦੇ ਚੱਕਰ ਵਿਚ ਬਦਮਾਸ਼ਾਂ ਨੇ ਪੁਲਿਸ ਕਾਰ ਵਿਚ ਕਈ ਵਾਰ ਟੱਕਰ ਮਾਰੀ ਅਤੇ ਆਪਣੀ ਗੱਡੀ ਲੈ ਕੇ ਭੱਜ ਨਿਕਲੇ। ਪੀਸੀਆਰ ਕਾਰ ਵਿਚ ਟੱਕਰ ਲੱਗਣ ਨਾਲ ਉਸ ਵਿਚ ਬੈਠੇ ਕਾਂਸਟੇਬਲ ਦਾ ਪੈਰ ਗੱਡੀ ਦੀ ਤਾਕੀ ਵਿਚ ਫਸ ਗਿਆ।