ਅੰਬਾਲਾ ਏਅਰਬੇਸ ‘ਤੇ ਲੈਂਡ ਹੋਏ ਪੰਜ ਰਾਫ਼ੇਲ ਜਹਾਜ਼, ਵਾਟਰ ਗੰਨ ਸੈਲਿਊਟ ਨਾਲ ਹੋਇਆ ਸਵਾਗਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਹਵਾਈ ਫੌਜ ਦੀ ਸ਼ਕਤੀ ਵਿਚ ਅੱਜ ਵਾਧਾ ਹੋਇਆ ਹੈ।

Rafale jets in India

ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਦੀ ਸ਼ਕਤੀ ਵਿਚ ਅੱਜ ਵਾਧਾ ਹੋਇਆ ਹੈ। ਫਰਾਂਸ ਤੋਂ ਉਡਾਨ ਭਰਨ ਤੋਂ ਬਾਅਦ ਪੰਜ ਰਾਫ਼ੇਲ ਲੜਾਕੂ ਜਹਾਜ਼ ਭਾਰਤੀ ਧਰਤੀ ‘ਤੇ ਪਹੁੰਚ ਗਏ ਹਨ। ਹਰਿਆਣਾ ਦੇ ਅੰਬਾਲਾ ਏਅਰਪੇਸ ‘ਤੇ ਬੁੱਧਵਾਰ ਨੂੰ ਰਾਫ਼ੇਲ ਜਹਾਜ਼ ਲੈਂਡ ਹੋਏ, ਜਿੱਥੇ ਉਹਨਾਂ ਦਾ ਸਵਾਗਤ ਵਾਟਰ ਸੈਲਿਊਟ ਦੇ ਨਾਲ ਕੀਤਾ ਗਿਆ।

ਪੰਜ ਰਾਫ਼ੇਲ ਜਹਾਜ਼ਾਂ ਨੂੰ ਲਿਆਉਣ ਲਈ ਹਵਾਈ ਫੌਜ ਨੇ ਦੋ ਸੁਖੋਈ ਜਹਾਜ਼ ਭੇਜੇ। ਇਹਨਾਂ ਸੁਖੋਈ ਜਹਾਜ਼ਾਂ ਨੇ ਪੰਜਾਂ ਜਹਾਜ਼ਾਂ ਨੂੰ ਐਸਕਾਟ ਕੀਤਾ। ਇਸ ਦੌਰਾਨ ਹਵਾਈ ਫੌਜ ਮੁਖੀ ਆਰਕੇਐਸ ਭਦੌਰੀਆ ਵੀ ਮੌਜੂਦ ਰਹੇ। ਫਰਾਂਸ ਤੋਂ ਮਿਲਣ ਵਾਲੀ ਰਾਫ਼ੇਲ ਜਹਾਜ਼ਾਂ ਦੀ ਇਹ ਪਹਿਲੀ ਖੇਪ ਹੈ।

ਇਹਨਾਂ ਜਹਾਜ਼ਾਂ ਨੇ ਦੋ ਦਿਨ ਪਹਿਲਾਂ ਫਰਾਂਸ ਤੋਂ ਉਡਾਨ ਭਰੀ ਸੀ, ਜਿਸ ਤੋਂ ਬਾਅਦ ਇਹ ਯੂਏਈ ਵਿਚ ਰੁਕੇ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਕੇ ਭਾਰਤੀ ਹਵਾਈ ਫੌਜ ਨੂੰ ਵਧਾਈ ਦਿੱਤੀ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਰਾਫ਼ੇਲ ਦਾ ਮਿਲਣਾ ਹਵਾਈ ਫੌਜ ਦੇ ਇਤਿਹਾਸ ਵਿਚ ਕ੍ਰਾਂਤੀਕਾਰੀ ਬਦਲਾਅ ਹੋਵੇਗਾ ਅਤੇ ਦੁਸ਼ਮਣ ਭਾਰਤ ਵੱਖ ਦੇਖਣ ਤੋਂ ਪਹਿਲਾਂ ਕਈ ਵਾਰ ਸੋਚੇਗਾ।

ਦੱਸ ਦਈਏ ਕਿ ਰਾਫ਼ੇਲ ਜਹਾਜ਼ ਨੂੰ ਹਾਲੇ ਅਧਿਕਾਰਕ ਰੂਪ ਤੋਂ ਹਵਾਈ ਫੌਜ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਪੰਜ ਰਾਫ਼ੇਲ ਜਹਾਜ਼ਾਂ ਦਾ ਸਭ ਤੋਂ ਪਹਿਲਾ ਸਵਾਗਤ ਇੰਡੀਅਨ ਨੇਵੀ ਨੇ ਕੀਤਾ। 

ਦੱਸ ਦਈਏ ਕਿ ਪੰਜ ਲੜਾਕੂ ਜਹਾਜ਼ਾਂ ਦੀ ਇਸ ਖੇਪ ਨੇ ਸੋਮਵਾਰ ਨੂੰ ਫਰਾਂਸੀਸੀ ਬੰਦਰਗਾਹ ਸ਼ਹਿਰ ਬੋਰਦੂ ਦੇ ਮੇਰਿਗਨੈਕ ਏਅਰਬੇਸ ਤੋਂ ਉਡਾਨ ਭਰੀ ਸੀ। ਇਹ ਜਹਾਜ਼ ਲਗਭਗ 7000 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਅੰਬਾਲਾ ਪਹੁੰਚੇ ਹਨ।