ਮਮਤਾ ਬੈਨਰਜੀ ਨੇ ਉਹ ਕੰਮ ਕੀਤਾ ਜੋ ਮੋਦੀ ਸਰਕਾਰ ਨੂੰ ਕਰਨਾ ਚਾਹੀਦਾ ਸੀ- ਸ਼ਿਵਸੈਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਮਤਾ ਬੈਨਰਜੀ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਸ਼ਿਵਸੈਨਾ ਨੇ ਕਿਹਾ ਕਿ ਉਹਨਾਂ ਨੇ ਉਹ ਕੰਮ ਕੀਤਾ ਹੈ ਜੋ ਕੇਂਦਰ ਸਰਕਾਰ ਨੂੰ ਕਰਨਾ ਚਾਹੀਦਾ ਸੀ।

Shiv Sena praises Mamata Banerjee for Pegasus inquiry panel

ਨਵੀਂ ਦਿੱਲੀ: ਪੇਗਾਸਸ ਮਾਮਲੇ ਦੀ ਜਾਂਚ ਲਈ ਕਮਿਸ਼ਨ ਗਠਨ ਕਰਨ ਬਾਰੇ ਮਮਤਾ ਬੈਨਰਜੀ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਸ਼ਿਵਸੈਨਾ ਨੇ ਕਿਹਾ ਕਿ ਉਹਨਾਂ ਨੇ ਉਹ ਕੰਮ ਕੀਤਾ ਹੈ ਜੋ ਕੇਂਦਰ ਸਰਕਾਰ ਨੂੰ ਕਰਨਾ ਚਾਹੀਦਾ ਸੀ। ਪਾਰਟੀ ਨੇ ਅਪਣੇ ਮੁੱਖ ਪੱਤਰ ਸਾਮਨਾ ਵਿਚ ਇਸ ਮਾਮਲੇ ਦੀ ਜਾਂਚ ਲਈ ਸੰਯੁਕਤ ਸੰਸਦੀ ਕਮੇਟੀ ਗਠਨ ਕਰਨ ਲਈ ਵਿਰੋਧੀ ਧਿਰ ਦੀ ਮੰਗ ਨੂੰ ਨਾ ਮੰਨਣ ਲਈ ਕੇਂਦਰ ਦੀ ਅਲੋਚਨਾ ਕੀਤੀ ਹੈ।

ਹੋਰ ਪੜ੍ਹੋ: ਅੱਧੀ ਆਬਾਦੀ ਦੇ ਟੀਕਾਕਰਨ ਦੇ ਬਾਵਜੂਦ ਅਮਰੀਕਾ ਵਿਚ ਫੈਲਿਆ ਕੋਰੋਨਾ, ਦੋ ਮਹੀਨੇ ਬਾਅਦ ਮਾਸਕ ਦੀ ਵਾਪਸੀ

ਉਹਨਾਂ ਲਿਖਿਆ ਕਿ ਦੋ ਕੇਂਦਰੀ ਮੰਤਰੀਆਂ, ਕੁਝ ਸੰਸਦ ਮੈਂਬਰਾਂ, ਸੁਪਰੀਮ ਕੋਰਟ ਅਤੇ ਫੌਜ ਦੇ ਸੀਨੀਅਰ ਅਧਿਕਾਰੀਆਂ ਅਤੇ ਪੱਤਰਕਾਰਾਂ ਦੀ ਕਥਿਤ ਫੋਨ ਟੈਪਿੰਗ ਦੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈਣਾ ‘ਰਹੱਸਮਈ’ ਹੈ। ਉਹਨਾਂ ਲਿਖਿਆ ਕਿ, ‘ਦੇਸ਼ ਦੇ ਲੋਕ ਪੇਗਾਸਸ ਨੂੰ ਵੀ ਸੀਬੀਆਈ, ਈਡੀ, ਇਨਕਮ ਟੈਕਸ ਦੀ ਇਕ ਸਹਿਯੋਗੀ ਸ਼ਾਖਾ ਸਮਝਣਗੇ। ਇਸ ਲਈ ਮਮਤਾ ਬੈਨਰਜੀ ਨੇ ਜੋ ਕਦਮ ਚੁੱਕਿਆ ਉਹ ਹੌਂਸਲੇ ਵਾਲਾ ਹੈ। ਉਹਨਾਂ ਨੇ ਉਹ ਕੀਤਾ ਜੋ ਕੇਂਦਰ ਨੂੰ ਕਰਨਾ ਚਾਹੀਦਾ ਸੀ’।

ਹੋਰ ਪੜ੍ਹੋ: ਪੇਗਾਸਸ ਜਾਸੂਸੀ 'ਤੇ ਮਾਇਆਵਤੀ ਦਾ ਬਿਆਨ: ਅਪਣੀ ਨਿਗਰਾਨੀ ਵਿਚ ਮਾਮਲੇ ਦੀ ਜਾਂਚ ਕਰਾਵੇ ਸੁਪਰੀਮ ਕੋਰਟ

ਸ਼ਿਵਸੈਨਾ ਨੇ ਸੰਪਾਦਕੀ ਵਿਚ ਲਿਖਿਆ ਹੈ ਕਿ ਮੁੱਖ ਮੰਤਰੀਆਂ ਨੂੰ ਅਪਣੇ ਸੂਬਿਆਂ ਦੇ ਨਾਗਰਿਕਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਦੀ ਰੱਖਿਆ ਕਰਨੀ ਚਾਹੀਦੀ ਹੈ ਅਤੇ ਮਮਤਾ ਬੈਨਰਜੀ ਨੇ ਜੋ ਕੀਤਾ ਉਹ ਸਭ ਨੂੰ ‘ਜਗਾਉਣ ਵਾਲਾ’ ਕੰਮ ਹੈ। ਉਹਨਾਂ ਲਿਖਿਆ ਕਿ ਫਰਾਂਸ ਸਰਕਾਰ ਨੇ ਪੇਗਾਸਸ ਜਾਸੂਸੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ‘ਜੇਕਰ ਫਰਾਂਸ ਕਰ ਸਕਦਾ ਹੈ ਤਾਂ ਭਾਰਤ ਸਰਕਾਰ ਕਿਉਂ ਨਹੀਂ? ’