ਕਸ਼ਮੀਰ ਦੇ ਸਿੱਖਾਂ ਨੇ ਵਿਧਾਨ ਸਭਾ ’ਚ ਦੋ ਸੀਟਾਂ ਦੇ ਰਾਖਵੇਂਕਰਨ ਦੀ ਮੰਗ ਉਠਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰ ’ਤੇ ਮਤਰੇਈ ਮਾਂ ਵਾਲਾ ਸਲੂਕ ਕਰਨ ਦਾ ਦੋਸ਼

Sikh Community dismayed over reservation, says ignored again

 

ਸ੍ਰੀਨਗਰ: ਯੂਨਾਈਟਿਡ ਕਸ਼ਮੀਰ ਸਿੱਖ ਪ੍ਰੋਗਰੈਸਿਵ ਫੋਰਮ ਨੇ ਕੇਂਦਰ ਸਰਕਾਰ ’ਤੇ ਕਸ਼ਮੀਰ ਵਾਦੀ ’ਚ ਰਹਿ ਰਹੇ ਸਿੱਖਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦਾ ਦੋਸ਼ ਲਾਇਆ ਹੈ। ਫੋਰਮ ਨੇ ਵਾਦੀ ਵਿਚ ਰਹਿੰਦੇ ਸਿੱਖਾਂ ਲਈ ਵਿਧਾਨ ਸਭਾ ਵਿਚ ਕੋਈ ਵੀ ਸੀਟ ਰਾਖਵੀਂ ਨਾ ਕਰਨ ’ਤੇ ਨਾਰਾਜ਼ਗੀ ਜ਼ਾਹਰ ਕੀਤੀ। ਕਸ਼ਮੀਰੀ ਸਿੱਖਾਂ ਨੇ ਮੰਗ ਕੀਤੀ ਹੈ ਕਿ ਸੰਸਦ ਦੇ ਮੌਜੂਦਾ ਚਲ ਰਹੇ ਸੈਸ਼ਨ ’ਚ ਪੇਸ਼ ਕੀਤੇ ਜਾਣ ਵਾਲੇ ਰਾਖਵਾਂਕਰਨ ਬਿਲ ’ਚ ਸਿੱਖਾਂ ਨੂੰ ਵੀ ਸ਼ਾਮਲ ਕੀਤਾ ਜਾਵੇ।

ਇਹ ਵੀ ਪੜ੍ਹੋ: ਫਿਰੋਜ਼ਪੁਰ ਤੋਂ ਸ਼ਰਮਸਾਰ ਕਰਨ ਵਾਲੀ ਖ਼ਬਰ, ਤਲਾਕਸ਼ੁਦਾ ਔਰਤ ਨਾਲ ਕੀਤਾ ਬਲਾਤਕਾਰ 

ਇਕ ਪ੍ਰੈਸ ਕਾਨਫਰੰਸ ਦੌਰਾਨ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਰਾਣਾ ਨੇ ਕਿਹਾ ਕਿ ਸਿੱਖਾਂ ਨਾਲ ਵਾਦੀ ’ਚ ਹਮੇਸ਼ਾ ਹੀ ਵਿਤਕਰਾ ਹੁੰਦਾ ਰਿਹਾ ਹੈ। ਉਨ੍ਰਾਂ ਕਿਹਾ, ‘‘ਗ੍ਰਹਿ ਮੰਤਰੀ ਨੇ ਸਾਨੂੰ ਭਰੋਸਾ ਦਿਤਾ ਹੈ ਕਿ ਘੱਟ ਗਿਣਤੀ ਸਿੱਖਾਂ ਨੂੰ ਵੀ ਪ੍ਰਤੀਨਿਧਗੀ ਦਿਤੀ ਜਾਵੇਗੀ, ਪਰ ਉਨ੍ਹਾਂ ਇਕ ਐਲਾਨ ਕੀਤਾ ਹੈ ਜਿਸ ’ਚ ਸਾਨੂੰ ਨਜ਼ਰਅੰਦਾਜ਼ ਕਰ ਦਿਤਾ ਗਿਆ ਹੈ।’’ ਉਨ੍ਹਾਂ ਕਿਹਾ, ‘‘ਇਸ ਵਾਰ ਉਮੀਦ ਕੀਤੀ ਜਾ ਰਹੀ ਸੀ ਕਿ ਵਿਧਾਨ ਸਭਾ ’ਚ ਘੱਟੋ-ਘੱਟ ਇੱਕ ਸੀਟ ਸਾਡੇ ਲਈ ਰਾਖਵੀਂ ਹੋਵੇਗੀ। ਪਰ ਅਜਿਹਾ ਨਹੀਂ ਹੋਇਆ।’’ ਰਾਣਾ ਨੇ ਕਿਹਾ ਕਿ ਜਿਸ ਤਰ੍ਹਾਂ ਉਜਾੜੇ ਗਏ ਕਸ਼ਮੀਰੀ ਪੰਡਤਾਂ ਅਤੇ ਪਾਕਿ ਸ਼ਰਨਾਰਥੀਆਂ ਨੂੰ ਵਿਧਾਨ ਸਭਾ ’ਚ ਰਾਖਵੀਂਆਂ ਸੀਟਾਂ ਦਿਤੀਆਂ ਗਈਆਂ ਹਨ, ਉਹ ਇਸ ਦਾ ਸਵਾਗਤ ਕਰਦੇ ਹਨ।

ਇਹ ਵੀ ਪੜ੍ਹੋ: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਰੀਜਨਲ ਟਰਾਂਸਪੋਰਟ ਅਥਾਰਟੀਆਂ ਦੇ ਕੰਮਾਂ ਦੀ ਵੰਡ ਮੁੜ-ਨਿਰਧਾਰਤ

ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਹਰਜੀਤ ਸਿੰਘ ਨੇ ਕਿਹਾ, ‘‘ਕੇਂਦਰ ਨੂੰ ਸਾਡਾ ਸਵਾਲ ਹੈ ਕਿ ਸਾਨੂੰ ਵਿਧਾਨ ਸਭਾ ’ਚ ਰਾਖਵਾਂਕਰਨ ਦੇਣ ’ਚ ਕੀ ਇਤਰਾਜ਼ ਹੈ? ਅਸੀਂ ਤਿੰਨ ਦਹਾਕਿਆਂ ਤਕ ਅਪਣੀ ਜਾਨ ਖ਼ਤਰੇ ’ਚ ਪਾ ਕੇ ਵਾਦੀ ’ਚ ਰਹੇ। ਇਹ ਸੋਚ ਕੇ ਪਰਵਾਸ ਨਹੀਂ ਕੀਤਾ ਕਿ ਇੱਥੇ ਸਾਡਾ ਖਿਆਲ ਰਖਿਆ ਜਾਵੇਗਾ। ਇਸ ਦੌਰਾਨ ਅਸੀਂ ਦੇਸ਼ ਹਿੱਤ ਲਈ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿਤਾ ਪਰ ਬਦਲੇ ’ਚ ਸਾਡੇ ਨਾਲ ਹਮੇਸ਼ਾ ਵਿਤਕਰਾ ਕੀਤਾ ਗਿਆ।’’ ਉਨ੍ਹਾਂ ਕਿਹਾ ਕਿ 1949 ’ਚ 35 ਹਜ਼ਾਰ ਸਿੱਖਾਂ ਦੀ ਮੌਤ ਦੇ ਬਾਵਜੂਦ ਉਨ੍ਹਾਂ ਦੇ ਨੁਕਸਾਨ ਲਈ ਕੋਈ ਮੁਆਵਜ਼ਾ ਨਹੀਂ ਦਿਤਾ ਗਿਆ।

ਇਹ ਵੀ ਪੜ੍ਹੋ: ਸਕੂਲ ਆਫ ਐਮੀਨੈਸ ਦੇ 18 ਵਿਦਿਆਰਥੀਆਂ ਸ੍ਰੀਹਰੀਕੋਟਾ ਲਈ ਰਵਾਨਾ : ਹਰਜੋਤ ਸਿੰਘ ਬੈਂਸ  

ਸਿੱਖ ਜਥੇਬੰਦੀਆਂ ਨੇ ਜੰਮੂ-ਕਸ਼ਮੀਰ ਸਰਕਾਰੀ ਭਾਸ਼ਾ ਬਿਲ ’ਚੋਂ ਪੰਜਾਬੀ ਭਾਸ਼ਾ ਨੂੰ ਬਾਹਰ ਕਰਨ ’ਤੇ ਵੀ ਨਾਰਾਜ਼ਗੀ ਪ੍ਰਗਟਾਈ ਅਤੇ ਇਸ ਨੂੰ ਸਿੱਖਾਂ ਵਿਰੁਧ ਵਿਤਕਰੇ ਭਰਪੂਰ ਕਦਮ ਦਸਿਆ। ਉਨ੍ਹਾਂ ਕਿਹਾ ਕਿ ਚੋਣ ਖੇਤਰਾਂ ਨੂੰ ਇਸ ਤਰ੍ਹਾਂ ਪੁਨਰਗਠਤ ਕੀਤਾ ਗਿਆ ਹੈ ਕਿ ਕੋਈ ਵੀ ਸਿੱਖ ਨਾ ਤਾਂ ਚੋਣ ਲੜ ਸਕਦਾ ਹੈ ਅਤੇ ਨਾ ਹੀ ਜਿੱਤ ਸਕਦਾ ਹੈ, ਜਿਸ ਨਾਲ ਉਹ ਸਿਆਸੀ ਰੂਪ ’ਚ ਮਹੱਤਵਹੀਣ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਵਿਧਾਨ ਸਭਾ ’ਚ ਸਿੱਖਾਂ ਲਈ ਘੱਟੋ-ਘੱਟ ਦੋ ਸੀਟਾਂ ਰਾਖਵੀਆਂ ਕੀਤੀਆਂ ਜਾਣ। ਫੋਰਮ ਨੇ ਵਾਦੀ ਦੀਆਂ ਸਥਾਨਕ ਸਿਆਸੀ ਪਾਰਟੀਆਂ ਨੈਸ਼ਨਲ ਕਾਨਫਰੰਸ, ਕਾਂਗਰਸ, ਪੀ.ਡੀ.ਪੀ., ਪੀਪਲਜ਼ ਕਾਨਫਰੰਸ ਅਤੇ ਸਿਵਲ ਸੁਸਾਇਟੀਆਂ ਨੂੰ ਵੀ ਇਸ ਮੁੱਦੇ ’ਤੇ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਦਿੱਲੀ: ਹੜ੍ਹ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇਣ ਵਿਚ ਹੋਈ ਦੇਰੀ, ਮੰਤਰੀ ਆਤਿਸ਼ੀ ਨੇ ਮੁੱਖ ਸਕੱਤਰ ਨੂੰ ਪਾਈ ਝਾੜ  

ਉਨ੍ਹਾਂ ਕਿਹਾ ਕਿ ਕਸ਼ਮੀਰ ’ਚ ਸਿੱਖਾਂ ਦੀ ਆਬਾਦੀ 1.75 ਲੱਖ ਹੈ ਅਤੇ ਉਹ ਸੂਬੇ ਦੀ ਕੁਲ ਆਬਾਦੀ ਦਾ 1.5 ਫ਼ੀ ਸਦੀ ਹਿੱਸਾ ਹਨ। ਪਰ ਤਾਜ਼ਾ ਫੈਸਲੇ ਨਾਲ ਉਨ੍ਹਾਂ ਨੂੰ ਅਪਣੇ ਨਾਲ ਵਿਤਕਰਾ ਹੋਇਆ ਮਹਿਸੂਸ ਹੋਇਆ ਹੈ। ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਚਾਲੂ ਮੌਨਸੂਨ ਇਜਲਾਸ ’ਚ ਇਕ ਬਿਲ ਪੇਸ਼ ਕਰਨ ਵਾਲੀ ਹੈ। ਜੇਕਰ ਇਹ ਪਾਸ ਹੋ ਜਾਂਦਾ ਹੈ ਤਾਂ ਜੰਮੂ-ਕਸ਼ਮੀਰ ਵਿਧਾਨ ਸਭਾ ’ਚ ਤਿੰਨ ਸੀਟਾਂ ਰਾਖਵੀਆਂ ਹੋਣਆਂ - ਦੋ ਪ੍ਰਵਾਸੀ ਕਸ਼ਮੀਰੀ ਪੰਡਿਤਾਂ ਲਈ ਅਤੇ ਇਕ ਪਛਮੀ ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ ਲਈ।