ਬਿਹਾਰ ਵਿੱਚ ਕੁਪੋਸ਼ਣ ਦੇ ਕਾਰਨ ਬੱਚੇ ਹੋ ਰਹੇ ਬੌਨੇਪਨ ਦਾ ਸ਼ਿਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਹਾਰ ਵਿਚ ਕੁਪੋਸ਼ਣ ਦੀ ਵਜ੍ਹਾ ਨਾਲ ਬੱਚੇ ਬੌਨੇ ਹੋ ਰਹੇ ਹਨ। ਇਹ ਖੁਲਾਸਾ ਸਮਾਜ ਕਲਿਆਣ ਵਿਭਾਗ ਦੇ ਰਾਸ਼ਟਰੀ ਪਰਵਾਰ ਸਿਹਤ ਸਰਵੇਖਣ ਦੀ ਰਿਪੋਰਟ ਵਿਚ ਹੋਇਆ ਹੈ

Malnutrition in Bihar

ਬਿਹਾਰ, ਬਿਹਾਰ ਵਿਚ ਕੁਪੋਸ਼ਣ ਦੀ ਵਜ੍ਹਾ ਨਾਲ ਬੱਚੇ ਬੌਨੇ ਹੋ ਰਹੇ ਹਨ। ਇਹ ਖੁਲਾਸਾ ਸਮਾਜ ਕਲਿਆਣ ਵਿਭਾਗ ਦੇ ਰਾਸ਼ਟਰੀ ਪਰਵਾਰ ਸਿਹਤ ਸਰਵੇਖਣ ਦੀ ਰਿਪੋਰਟ ਵਿਚ ਹੋਇਆ ਹੈ। ਰਿਪੋਰਟ ਦੇ ਅਨੁਸਾਰ, ਸਿਫ਼ਰ ਤੋਂ ਪੰਜ ਸਾਲ ਤੱਕ ਦੇ 48.3 ਫ਼ੀਸਦੀ ਬੱਚੇ ਕੁਪੋਸ਼ਣ ਦੀ ਵਜ੍ਹਾ ਨਾਲ ਬੌਨੇਪਨ ਦਾ ਸ਼ਿਕਾਰ ਹਨ। ਵਿਭਾਗੀ ਮੰਤਰੀ ਕ੍ਰਿਸ਼ਣਨੰਦਨ ਪ੍ਰਸਾਦ ਵਰਮਾ ਨੇ ਰਿਪੋਰਟ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਬੱਚਿਆਂ ਵਿਚ ਵੱਧ ਰਹੇ ਬੌਨੇਪਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਪੋਸ਼ਣ ਮੁਹਿੰਮ ਦੀ ਥਰਡ ਪਾਰਟੀ ਤੋਂ ਮਾਨੀਟਰਿੰਗ ਕਾਰਵਾਈ ਜਾ ਰਹੀ ਹੈ। ਉਂਮੀਦ ਹੈ ਕਿ ਇਸ ਦੇ ਚੰਗੇ ਨਤੀਜੇ ਆਉਣਗੇ। 

ਰਿਪੋਰਟ ਦੇ ਮੁਤਾਬਕ, ਰਾਜ ਵਿਚ ਕੁਲ 47.3 ਫ਼ੀਸਦੀ ਬੱਚੇ ਹਨ ਜੋ ਕੁਪੋਸ਼ਣ ਦਾ ਸ਼ਿਕਾਰ ਹਨ। ਪੂਰੇ ਸੂਬੇ ਦੇ 38 ਜ਼ਿਲਿਆਂ ਵਿਚੋਂ 23 ਜ਼ਿਲ੍ਹਿਆਂ ਵਿਚ ਬੱਚਿਆਂ ਦੀ ਸਥਿਤੀ ਗੰਭੀਰ  ਬਣੀ ਹੋਈ ਹੈ। ਬਕਸਰ, ਗਿਆ, ਨਵਾਦਾ, ਨਾਲੰਦਾ, ਕੈਮੁਰ, ਭੋਜਪੁਰ, ਸਾਰਣ, ਸਿਵਾਨ, ਵੈਸ਼ਾਲੀ, ਮੁੰਗੇਰ, ਜਮੁਈ, ਭਾਗਲਪੁਰ, ਕਿਸ਼ਨਗੰਜ, ਪੂਰਣਿਆ, ਕਟਿਹਾਰ, ਮਧੇਪੁਰਾ, ਸਹਰਸਾ, ਸੁਪੌਲ, ਅਰਰਿਆ, ਪੂਰਵੀ ਚੰਪਾਰਣ, ਪੱਛਮ ਚੰਪਾਰਣ, ਮੁਜੱਫਰਪੁਰ ਅਤੇ ਦਰਭੰਗਾ ਜਿਲ੍ਹੇ ਹਨ ਜਿੱਥੇ ਨਵਜੰਮੇ ਤੋਂ ਲੈ ਕੇ ਪੰਜ ਸਾਲ ਦੇ ਬੱਚਿਆਂ ਵਿਚ ਕੁਪੋਸ਼ਣ ਦੇਖਣ ਨੂੰ ਮਿਲਿਆ ਹੈ। 

ਸੂਬੇ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ 48.3 ਫ਼ੀਸਦੀ ਬੱਚੇ ਬੌਨੇਪਨ ਨਾਲ ਝੂਜ ਰਹੇ ਹਨ। ਇਸ ਦੀ ਵਜ੍ਹਾ ਕੁਪੋਸ਼ਣ ਹੀ ਹੈ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਸਾਰੇ 91 ਹਜ਼ਾਰ ਆਂਗਨਵਾੜੀ ਕੇਂਦਰਾਂ 'ਤੇ ਬੱਚਿਆਂ ਲਈ ਪੋਸ਼ਣ ਆਹਾਰ ਦੀ ਨੇਮੀ ਮੁਹਿੰਮ ਚਲਾਈ ਜਾ ਰਹੀ ਹੈ। ਰਿਪੋਰਟ ਦੇ ਨਤੀਜੇ ਦੇਖਣ ਤੋਂ ਬਾਅਦ ਹੁਣ ਇੱਕ ਮਹੀਨੇ ਤੱਕ ਕੇਂਦਰ ਪੋਸ਼ਣ ਮੁਹਿੰਮ ਵੀ ਸ਼ੁਰੂ ਕਰਨ ਦੀ ਯੋਜਨਾ ਹੈ। 

ਨਾਲੰਦਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਬਕਾ ਵਿਭਾਗਾ ਮੁਖੀ ਡਾ. ਅਰੁਨ ਕੁਮਾਰ ਠਾਕੁਰ ਇਸ ਰਿਪੋਰਟ 'ਤੇ ਕਿਹਾ ਕਿ ਬੱਚਿਆਂ ਵਿਚ ਬੌਨੇਪਨ ਦੀ ਹਾਲਤ ਉਨ੍ਹਾਂ ਦੇ ਜੀਵਨ  ਦੇ ਅਰੰਭ ਦਾ 1000 ਦਿਨਾਂ ਦੇ ਦੌਰਾਨ ਬਿਹਤਰ ਭੋਜਨ ਨਾ ਮਿਲਣ ਦੀ ਵਜ੍ਹਾ ਨਾਲ ਹੁੰਦੇ ਹਨ। ਅਜਿਹੇ ਬੱਚਿਆਂ ਵਿਚ ਭਵਿੱਖ ਵਿਚ ਸ਼ੁਗਰ, ਮੋਟਾਪੇ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਬਹੁਤ ਜ਼ਿਆਦਾ ਖ਼ਤਰਾ ਵੱਧ ਜਾਂਦਾ ਹੈ ਅਤੇ ਦਿਮਾਗ ਦਾ ਪੂਰਾ ਵਿਕਾਸ ਨਹੀਂ ਹੋ ਪਾਉਂਦਾ ਹੈ। ਇਹੀ ਨਹੀਂ, ਇਸ ਵਜ੍ਹਾ ਨਾਲ ਸਕੂਲਾਂ ਵਿਚ ਵੀ ਉਨ੍ਹਾਂ ਦਾ ਪ੍ਰਦਰਸ਼ਨ ਖ਼ਰਾਬ ਹੋਣ ਲੱਗਦਾ ਹੈ।