ਰਾਹੁਲ ਵਲੋਂ ਕੇਰਲਾ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਦੌਰਾ, ਪੀੜਤਾਂ ਨਾਲ ਕੀਤੀ ਗੱਲਬਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਰਲਾ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਦੌਰਾ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮਛੇਰਿਆਂ ਦੀ ਪ੍ਰਸ਼ੰਸਾ ਕੀਤੀ..............

Rahul's visit to flood affected areas of Kerala, discussions with victims

ਅਲਾਪੁਜ਼ਾ : ਕੇਰਲਾ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਦੌਰਾ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮਛੇਰਿਆਂ ਦੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਹੜ੍ਹਾਂ ਵਿਚ ਘਿਰੇ ਲੋਕਾਂ ਨੂੰ ਬਚਾਉਣ 'ਚ ਅਹਿਮ ਕਿਰਦਾਰ ਨਿਭਾਇਆ ਹੈ। ਰਾਹੁਲ ਨੇ ਕਿਹਾ ਕਿ ਜੇ ਕਾਂਗਰਸ ਕੇਂਦਰ ਵਿਚ ਸੱਤਾ ਵਿਚ ਆਉਂਦੀ ਹੈ ਤਾਂ ਮਛੇਰਿਆਂ ਲਈ ਵਖਰਾ ਮੱਛੀ ਪਾਲਣ ਵਿਭਾਗ ਬਣਾਇਆ ਜਾਵੇਗਾ। ਦੋ ਦਿਨਾ ਦੌਰੇ 'ਤੇ ਕੇਰਲਾ ਪਹੁੰਚੇ ਰਾਹੁਲ ਨੇ ਰਾਹਤ ਕੈਂਪਾਂ ਵਿਚ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ। 

ਰਾਹੁਲ ਨੇ ਕਿਹਾ ਕਿ ਕੋਸਟ ਗਾਰਡ ਨੂੰ ਭਵਿੱਖ ਵਿਚ ਬਚਾਅ ਕਾਰਜਾਂ ਲਈ ਮਛੇਰਿਆਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ, 'ਮੈਨੂੰ ਇਹ ਕਹਿਣ 'ਚ ਮਾਣ ਮਹਿਸੂਸ ਹੁੰਦਾ ਹੈ ਕਿ ਮਛੇਰਿਆਂ ਨੇ ਅਪਣੀ ਜਾਨ ਦੀ ਬਾਜ਼ੀ ਲਾ ਕੇ ਲੋਕਾਂ ਨੂੰ ਹੜ੍ਹਾਂ ਦੇ ਪਾਣੀ ਵਿਚੋਂ ਬਚਾਇਆ ਹੈ।' ਉਨ੍ਹਾਂ ਕਿਹਾ ਕਿ ਤਿੰਨ ਹਜ਼ਾਰ ਮਛੇਰਿਆਂ ਨੇ ਹਾਲੀਆ ਹੜ੍ਹਾਂ ਵਿਚ ਕੋਈ 70 ਹਜ਼ਾਰ ਜ਼ਿੰਦਗੀਆਂ ਬਚਾਈਆਂ ਹਨ। 

ਉਨ੍ਹਾਂ ਕਿਹਾ ਕਿ ਦੇਸ਼ ਦੇ ਮਛੇਰੇ ਕਿਸਾਨਾਂ ਜਿਹਾ ਹੀ ਸੰਕਟ ਝੱਲ ਰਹੇ ਹਨ। ਜੇ ਕਾਂਗਰਸ ਸੱਤਾ ਵਿਚ ਆਉਂਦੀ ਹੈ ਤਾਂ ਮਛੇਰਿਆਂ ਦੀ ਭਲਾਈ ਲਈ ਵਖਰਾ ਮਹਿਕਮਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਵਾਂਗ ਹੀ ਮਛੇਰਿਆਂ ਨੇ ਦੇਸ਼ ਦੀ ਉਸਾਰੀ ਕੀਤੀ ਹੈ। ਰਾਹੁਲ ਗਾਂਧੀ ਇੰਗਲੈਡ ਤੋਂ ਸਵੇਰੇ ਤਿਰੁਵਨੰਤਪੁਰਮ ਪਹੁੰਚੇ ਅਤੇ ਪ੍ਰਭਾਵਤ ਲੋਕਾਂ ਨਾਲ ਗੱਲਬਾਤ ਕੀਤੀ।            (ਪੀਟੀਆਈ)