ਮਾਲਿਆ ਵਰਗੇ ਲੋਕਾਂ ਲਈ ਭਾਰਤੀ ਜੇਲ੍ਹ ਬਿਲਕੁੱਲ ਠੀਕ : ਰਾਹੁਲ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨਿਚਰਵਰ ਨੂੰ ਇੰਡੀਅਨ ਜਰਨਲਿਸਟ ਐਸੋਸਿਏਸ਼ਨ ਨਾਲ ਗੱਲਬਾਤ ਵਿਚ ਕਿਹਾ ਕਿ ਭਗੋੜੇ ਕਾਰੋਬਾਰੀ ਵਿਜੇ ਮਾਲਿਆ ਵਰਗੇ ਲੋਕਾਂ ਲਈ ਭਾਰਤੀ...
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨਿਚਰਵਰ ਨੂੰ ਇੰਡੀਅਨ ਜਰਨਲਿਸਟ ਐਸੋਸਿਏਸ਼ਨ ਨਾਲ ਗੱਲਬਾਤ ਵਿਚ ਕਿਹਾ ਕਿ ਭਗੋੜੇ ਕਾਰੋਬਾਰੀ ਵਿਜੇ ਮਾਲਿਆ ਵਰਗੇ ਲੋਕਾਂ ਲਈ ਭਾਰਤੀ ਜੇਲ੍ਹ ਬਿਲਕੁੱਲ ਠੀਕ ਹੈ। ਕਾਂਗਰਸ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੇ ਭਾਰਤੀਆਂ ਲਈ ਕਾਨੂੰਨ ਬਰਾਬਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮਾਲਿਆ ਵਰਗੇ ਲੋਕਾਂ ਲਈ ਜੇਲ੍ਹ ਵਿਚ ਵੱਖ ਸੇਲ ਨਹੀਂ ਹੋਣੀ ਚਾਹੀਦੀ ਹੈ। ਰਾਹੁਲ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਪੀਐਨਬੀ ਘਪਲੇ ਦੇ ਦੋਸ਼ੀ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਵਿਰੁਧ ਕਾਰਵਾਈ ਨਹੀਂ ਕੀਤੀ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਜੇਕਰ ਭਾਜਪਾ ਸੰਸਦ ਵਿਚ ਮਹਿਲਾ ਰਿਜ਼ਰਵੇਸ਼ਨ ਬਿੱਲ ਪਾਸ ਕਰਵਾਉਣਾ ਚਾਹੇਗੀ, ਤਾਂ ਕਾਂਗਰਸ ਉਨ੍ਹਾਂ ਦਾ ਸਾਥ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਸੁਨੇਹਾ ਭੇਜਿਆ ਹੈ। ਦੱਸ ਦਈਏ ਕਿ ਰਾਜ ਸਭਾ ਨੇ ਮਾਰਚ 2010 ਵਿਚ ਮਹਿਲਾ ਰਿਜ਼ਰਵੇਸ਼ਨ ਬਿੱਲ ਪਾਸ ਕਰ ਦਿਤਾ ਸੀ ਪਰ ਲੋਕਸਭਾ ਤੋਂ ਇਸ ਨੂੰ ਪਾਸ ਹੋਣਾ ਹੈ।
ਰਾਹੁਲ ਨੇ ਕਿਹਾ ਕਿ ਪਿਛਲੇ ਕੁੱਝ ਦਹਾਕਿਆਂ ਵਿਚ ਸੰਸਦ ਵਿਚ ਬਹਿਸ ਦਾ ਪੱਧਰ ਡਿੱਗ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੰਸਦ ਵਿਚ 50 ਅਤੇ 60 ਦੇ ਦਹਾਕੇ ਵਿਚ ਚਰਚਾ ਦਾ ਪੱਧਰ ਉੱਚਾ ਸੀ ਪਰ ਅੱਜ ਬਹਿਸ ਦਾ ਪੱਧਰ ਤੁਸੀਂ ਦੇਖੋਗੇ ਤਾਂ ਗੁਣਵੱਤਾ ਘੱਟ ਹੋ ਗਈ ਹੈ। ਅਜਿਹਾ ਇਸ ਲਈ ਹੈ ਕਿਉਂਕਿ ਸਾਂਸਦਾਂ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਹੈ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬ੍ਰੀਟੇਨ ਦੀ ਮੁਖ ਵਿਰੋਧੀ ਪਾਰਟੀ ਦੇ ਨੇਤਾਵਾਂ ਤੋਂ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ, ਜਿਨ੍ਹਾਂ ਵਿਚ ਭਾਰਤੀਆਂ ਦੇ ਸਾਹਮਣੇ ਆ ਰਹੇ ਵੀਜ਼ਾ ਸਬੰਧੀ ਰੁਕਾਵਟਾਂ ਦੇ ਪ੍ਰਭਾਵ ਵਰਗੇ ਵਿਸ਼ੇ ਸ਼ਾਮਿਲ ਹਨ। ਕਾਂਗਰਸ ਵਲੋਂ ਜਾਰੀ ਬਿਆਨ ਦੇ ਮੁਤਾਬਕ ਕਾਂਗਰਸ ਪ੍ਰਧਾਨ ਅਤੇ ਲੇਬਰ ਪਾਰਟੀ ਦੇ ਨੇਤਾਵਾਂ ਦੁਵੱਲੇ ਸਬੰਧਾਂ ਨੂੰ ਸਾਂਝਾ, ਖੇਤਰੀ ਅਤੇ ਵਿਸ਼ਵ ਘਟਨਾਕ੍ਰਮ 'ਤੇ ਚਰਚਾ ਕੀਤੀ। ਇਹਨਾਂ ਵਿਚ ਬੇਰੋਜ਼ਗਾਰੀ, ਵਧਦੀ ਰੱਖਿਆਵਾਦ ਅਤੇ ਵਪਾਰ ਲੜਾਈ ਆਦਿ ਮੁੱਦੇ ਸ਼ਾਮਿਲ ਹਨ।