ਕੱਛ 'ਚ ਘੁਸੇ PAK ਕਮਾਂਡੋ ! ਨੌਸੇਨਾ ਨੇ ਗੁਜਰਾਤ ਦੇ ਬੰਦਰਗਾਹਾਂ ਨੂੰ ਕੀਤਾ ਅਲਰਟ
ਕੱਛ ਦੀ ਖਾੜੀ ਤੋਂ ਹੋਕੇ ਕੁੱਝ ਪਾਕਿ ਕਮਾਂਡੋ ਦੇ ਗੁਜਰਾਤ 'ਚ ਵੜਣ ਦੀ ਖਬਰ ਹੈ। ਖੂਫੀਆ ਏਜੰਸੀਆਂ ਨੇ ਇਸਦੀ ਸੂਚਨਾ ਦਿੱਤੀ ਹੈ ਪਾਣੀ ਦੇ ਅੰਦਰ ਕਿਸੇ ...
ਸ੍ਰੀਨਗਰ : ਕੱਛ ਦੀ ਖਾੜੀ ਤੋਂ ਹੋਕੇ ਕੁੱਝ ਪਾਕਿ ਕਮਾਂਡੋ ਦੇ ਗੁਜਰਾਤ 'ਚ ਵੜਣ ਦੀ ਖਬਰ ਹੈ। ਖੂਫੀਆ ਏਜੰਸੀਆਂ ਨੇ ਇਸਦੀ ਸੂਚਨਾ ਦਿੱਤੀ ਹੈ ਪਾਣੀ ਦੇ ਅੰਦਰ ਕਿਸੇ ਵੀ ਹਮਲੇ ਤੋਂ ਬਚਣ ਲਈ ਤੱਟੀ ਗੁਜਰਾਤ ਦੇ ਸਾਰੇ ਇਲਾਕਿਆਂ 'ਚ ਅਲਰਟ ਜਾਰੀ ਕੀਤਾ ਗਿਆ ਹੈ। ਦਰਅਸਲ ਗੁਜਰਾਤ ਕੋਸਟ ਗਾਰਡ ਨੂੰ ਇੰਟੇਲੀਜੈਂਸ ਤੋਂ ਸੂਚਨਾ ਮਿਲੀ ਕਿ ਪਾਕਿਸਤਾਨ ਵਿੱਚ ਸਿਖਲਾਈ ਦੇ ਕੁੱਝ ਕਮਾਂਡੋ ਕੱਛ ਦੀ ਖਾੜੀ 'ਚ ਦਾਖਲ ਹੋ ਚੁੱਕੇ ਹਨ।
ਪਾਕਿਸਤਾਨੀ ਕਮਾਂਡੋ ਦੇ ਬਾਰੇ 'ਚ ਖੂਫੀਆ ਸੂਚਨਾ ਹੈ ਕਿ ਉਹ ਪਾਣੀ ਦੇ ਅੰਦਰ ਹਮਲਾ ਕਰਨ ਵਿੱਚ ਮਾਹਰ ਹਨ ਅਤੇ ਬੰਦਰਗਾਰ ਦੇ ਨਾਲ ਜਹਾਜਾਂ ਨੂੰ ਵੀ ਨਿਸ਼ਾਨਾ ਬਣਾ ਸਕਦੇ ਹੈ। ਸੁਰੱਖਿਆ ਨੂੰ ਦੇਖਦੇ ਹੋਏ ਤੱਟੀ ਇਲਾਕਿਆਂ 'ਚ ਸਰਕਾਰੀ ਅਤੇ ਨਿੱਜੀ ਬੰਦਰਗਾਹਾਂ ਨੂੰ ਐਡਵਾਇਜਰੀ ਜਾਰੀ ਕੀਤੀ ਗਈ ਹੈ। ਅਡਾਨੀ ਮਾਇਨਿੰਗ ਅਤੇ ਮੁਦਰਾ ਪੋਰਟ ਜਿਹੀ ਨਿੱਜੀ ਕੰਪਨੀਆਂ ਨੂੰ ਵੀ ਐਡਵਾਇਜਰੀ ਭੇਜੀ ਗਈ ਹੈ।
ਇਹਨਾਂ ਕੰਪਨੀਆਂ ਨੂੰ ਸਕਿਓਰਟੀ ਲੈਵਲ - 1 ਦਾ ਅਲਰਟ ਜਾਰੀ ਕੀਤਾ ਗਿਆ ਹੈ। ਬੰਦਰਗਾਹਾਂ ਨਾਲ ਜੁੜੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਕੁਝ ਵੀ ਸ਼ੱਕੀ ਪਤਾ ਲੱਗਣ 'ਤੇ ਪ੍ਰਸ਼ਾਸਨ ਨੂੰ ਤੁਰੰਤ ਖਬਰ ਦਿੱਤੀ ਜਾਵੇ। ਇਸ ਖੂਫੀਆ ਸੂਚਨਾ ਤੋਂ ਬਾਅਦ ਕੋਸਟ ਗਾਰਡ, ਪੋਰਟ ਅਥਾਰਟੀ, ਕਸਟਮ, ਕੋਸਟਲ ਪੁਲਿਸ ਅਤੇ ਨੇਵੀ ਨੂੰ ਪੂਰੇ ਤੱਟੀ ਇਲਾਕਿਆ 'ਚ ਅਲਰਟ ਰਹਿਣ ਦਾ ਨਿਰਦੇਸ਼ ਦਿੱਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।