ਡਾਕਟਰਾਂ ਦੀ ਲਾਪਰਵਾਹੀ ਨਾਲ ਗਈ ਮਹਿਲਾ ਦੀ ਜਾਨ, ਆਪਰੇਸ਼ਨ ਦੌਰਾਨ ਕੀਤੀ ਇਹ ਵੱਡੀ ਗਲਤੀ
ਹਸਤਪਾਲ 'ਚ ਆਏ ਦਿਨ ਡਾਕਟਰਾਂ ਦੀਆਂ ਗਲਤੀਆਂ ਦੇ ਕਾਰਨ ਕਈ ਤਰ੍ਹਾਂ ਦੀਆਂ...
ਨਵੀਂ ਦਿੱਲੀ : ਹਸਤਪਾਲ 'ਚ ਆਏ ਦਿਨ ਡਾਕਟਰਾਂ ਦੀਆਂ ਗਲਤੀਆਂ ਦੇ ਕਾਰਨ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਸੁਣਨ ਨੂੰ ਮਿਲਦੀਆਂ ਹਨ। ਜਿਸ ਵਿੱਚ ਕਈ ਵਾਰ ਮਰੀਜ਼ ਆਪਣੀ ਜਾਨ ਵੀ ਗੁਆ ਦਿੰਦਾ ਹੈ। ਇੰਨਾ ਹੀ ਨਹੀਂ ਆਪਣੀ ਗਲਤੀ ਨਾ ਮੰਨ ਕੇ ਡਾਕਟਰ ਉਸ ਗੱਲ ਨੂੰ ਪੂਰੀ ਤਰ੍ਹਾਂ ਨਕਾਰ ਦਿੰਦੇ ਹਨ ਪਰ ਹਾਲ ਹੀ 'ਚ ਮਹਾਰਾਸ਼ਟਰ ਦੇ ਔਰੰਗਾਬਾਦ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਨਵਜਾਤ ਬੱਚੇ ਨੂੰ ਆਪਣੇ ਜਨਮ ਤੋਂ ਬਾਅਦ ਮਾਂ ਨੂੰ ਖੋਣਾ ਪਿਆ। ਇਸ ਕੇਸ 'ਚ ਡਾਕਟਰ ਡਿਲੀਵਰੀ ਤੋਂ ਬਾਅਦ ਮਹਿਲਾ ਦੇ ਅੰਦਰ ਰੂੰਅ ਦਾ ਬੰਡਲ ਛੱਡ ਦਿੱਤਾ, ਜਿਸ ਤੋਂ ਬਾਅਦ ਦਰਦ ਦੇ ਕਾਰਨ ਉਸਦੀ ਮੌਤ ਹੋ ਗਈ।
ਪਾਂਡੇਗਾਂਵ ਦੀ 20 ਸਾਲਾ ਮਹਿਲਾ ਦੀ 23 ਜੁਲਾਈ ਨੂੰ ਡਿਲੀਵਰੀ ਹੋਈ ਸੀ, ਉਸਦੇ ਬਾਅਦ 28 ਜੁਲਾਈ ਨੂੰ ਉਸਦੀ ਮੌਤ ਹੋ ਗਈ। ਇਸ ਸਰਜਰੀ ਦੇ ਦੌਰਾਨ ਡਾਕਟਰ ਨੇ ਮਹਿਲਾ ਦੇ ਪੇਟ 'ਚ ਰੂੰਅ ਦਾ ਬੰਡਲ ਛੱਡ ਦਿੱਤਾ ਸੀ। ਜਦੋਂ ਕਿ ਮਹਿਲਾ ਦਾ ਪੁੱਤਰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਤਨੂੰ ਦੇ ਪਿਤਾ ਸੁਭਾਸ਼ ਨੇ ਰਿਪੋਰਟ 'ਚ ਜਾਣਕਾਰੀ ਦਿੱਤੀ ਦੀ ਡਿਲੀਵਰੀ ਦਰਦ ਦੇ ਦੌਰਾਨ 22 ਜੁਲਾਈ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਡਾਕਟਰਸ ਦੇ ਕਹਿਣ 'ਤੇ ਉਨ੍ਹਾਂ ਨੇ ਆਪਰੇਸ਼ਨ ਦੀ ਸਾਰੀ ਫੀਸ ਜਮਾਂ ਕਰਵਾ ਦਿੱਤੀ।
ਉਨ੍ਹਾਂ ਨੇ ਡਾਕਟਰ ਨੂੰ ਸਰਕਾਰੀ ਹਸਪਤਾਲ 'ਚ ਸਰਜਰੀ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ। ਆਪਰੇਸ਼ਨ ਤੋਂ ਬਾਅਦ ਖ਼ਰਾਬ ਹੋਈ ਸਿਹਤ ਸੁਭਾਸ਼ ਨੇ ਦੱਸਿਆ ਕਿ ਆਪਰੇਸ਼ਨ ਤੋਂ ਬਾਅਦ ਜਦੋਂ ਤਨੁੂੰ ਨੂੰ ਵਾਪਸ ਗੰਗਾਪੁਰ ਦੇ ਉਪਜਿਲਾ ਹਸਤਪਾਲ 'ਚ ਲੈ ਕੇ ਆਏ। ਸਰਜਰੀ ਤੋਂ ਬਾਅਦ ਤਨੂੰ ਨੂੰ ਪੇਟ 'ਚ ਕਾਫ਼ੀ ਦਰਦ ਹੁੰਦਾ ਰਿਹਾ। ਡਾਕਟਰਸ ਨੇ ਦਰਦ ਦੀ ਦਵਾਈ ਦੇਣੀ ਸ਼ੁਰੂ ਦੀ ਦਿੱਤੀ। ਉਸ ਤੋਂ ਬਾਅਦ ਤਨੂੰ ਨੂੰ ਉਲਟੀਆਂ ਆਉਣ ਲੱਗੀਆਂ, ਪਿਤਾ ਦੇ ਵਾਰ - ਵਾਰ ਕਹਿਣ 'ਤੇ ਵੀ ਡਾਕਟਰ ਉਨ੍ਹਾਂ ਦੀ ਧੀ ਨੂੰ ਦੇਖਣ ਨਹੀਂ ਆਏ।
ਤਬੀਅਤ ਜ਼ਿਆਦਾ ਖ਼ਰਾਬ ਹੋਣ 'ਤੇ ਉਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ਔਰੰਗਾਬਾਦ 'ਚ ਦਾਖਲ ਕਰਵਾ ਦਿੱਤਾ ਗਿਆ। ਜਿੱਥੇ ਡਾਕਟਰਸ ਨੇ ਇਲਾਜ ਦੇ ਸਮੇਂ ਉਨ੍ਹਾਂ ਦੇ ਪੇਟ ਵਿੱਚ ਰੂੰਅ ਦਾ ਬੰਡਲ ਛੱਡ ਦਿੱਤਾ। ਪੋਸਟਮਾਰਟਮ 'ਚ ਇਹ ਗੱਲ ਪੂਰੀ ਤਰ੍ਹਾਂ ਨਾਲ ਠੀਕ ਸਾਬਤ ਹੋਈ। ਇਸ ਤੋਂ ਬਾਅਦ ਡਾਕਟਰ ਨੂੰ ਡਿਊਟੀ ਤੋਂ ਕੱਢ ਦਿੱਤਾ ਗਿਆ ਹੈ, ਜਦੋਂ ਕਿ ਤਨੂੰ ਦੇ ਪਰਿਵਾਰਕ ਮੈਂਬਰ ਡਾਕਟਰ ਦਾ ਲਾਇਸੈਂਸ ਰੱਦ ਕਰਨ ਦੀ ਮੰਗ ਕਰ ਰਹੇ ਹਨ।