ਸਰਕਾਰ 1 ਅਕਤੂਬਰ ਤੋਂ ਕਰੇਗੀ ਪੂਰੇ ਦੇਸ਼ ਵਿਚ ਪਸ਼ੂਆਂ ਦੀ ਗਿਣਤੀ
ਖੇਤੀਬਾੜੀ ਮੰਤਰਾਲੇ ਨੇ ਸ਼ੁਕਰਵਾਰ ਨੂੰ ਕਿਹਾ ਕਿ ਪੂਰੇ ਦੇਸ਼ ਵਿਚ 1 ਅਕਤੂਬਰ ਤੋਂ 20ਵੀਂ ਪਸ਼ੂ ਧਨ ਦੀ ਗਿਣਤੀ ਸ਼ੁਰੂ ਕੀਤੀ...
Livestock Census
ਨਵੀਂ ਦਿੱਲੀ : ਖੇਤੀਬਾੜੀ ਮੰਤਰਾਲੇ ਨੇ ਸ਼ੁਕਰਵਾਰ ਨੂੰ ਕਿਹਾ ਕਿ ਪੂਰੇ ਦੇਸ਼ ਵਿਚ 1 ਅਕਤੂਬਰ ਤੋਂ 20ਵੀਂ ਪਸ਼ੂ ਧਨ ਦੀ ਗਿਣਤੀ ਸ਼ੁਰੂ ਕੀਤੀ ਜਾਏਗੀ ਅਤੇ ਇਹਨਾਂ ਦੀਆਂ ਨਸਲਾਂ ਦੇ ਵੇਰਵੇ ਨੂੰ ਇਕੱਠਾ ਕੀਤਾ ਜਾਏਗਾ, ਜਿਸ ਨਾਲ ਨਸਲ ਸੁਧਾਰ ਦੇ ਲਈ ਤਕਨੀਕਾਂ ਬਣਾਉਣ ਵਿਚ ਮਦਦ ਮਿਲੇਗੀ। ਇਹਨਾਂ ਦੇ ਅੰਕੜਿਆਂ ਨੂੰ ਟੈਬਲੇਟ ਜਾਂ ਕੰਪਿਊਟਰ ਦੁਆਰਾ ਇਕੱਠਾ ਕੀਤਾ ਜਾਏਗਾ ਅਤੇ ਆਨਲਾਈਨ ਡਾਟਾ ਇਕੱਠਾ ਕਰਨ ਅਤੇ ਉਸ ਨੂੰ ਭੇਜਣ ਦੇ ਲਈ ਮੋਬਾਈਲ ਐਪਲੀਕੇਸ਼ਨ ਸਾਫਟਵੇਅਰ ਪਹਿਲਾਂ ਹੀ ਬਣਾਇਆ ਜਾ ਚੁੱਕਾ ਹੈ।