ਟਰੰਪ ਭਾਰਤ ਦੀ ਯਾਤਰਾ ਕਰਨ ਦੀ ਉਮੀਦ ਕਰਦੇ ਹਨ : ਅਮਰੀਕੀ ਅਧਿਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ-ਅਮਰੀਕਾ ਸਬੰਧਾਂ ਦੀ ਸਕਾਰਾਤਮਕ ਦਿਸ਼ਾ ਦਿਖਾਉਣ ਲਈ ਭਾਰਤ ਆਉਣ ਦੀ ਉਮੀਦ ਕਰਦੇ...

Donald Trump

ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ-ਅਮਰੀਕਾ ਸਬੰਧਾਂ ਦੀ ਸਕਾਰਾਤਮਕ ਦਿਸ਼ਾ ਦਿਖਾਉਣ ਲਈ ਭਾਰਤ ਆਉਣ ਦੀ ਉਮੀਦ ਕਰਦੇ ਹਨ। ਅਸਲ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ ਸਾਲ ਗਣਤੰਤਰ ਦਿਵਸ ਤੇ ਟਰੰਪ ਨੂੰ ਮੁੱਖ ਮਹਿਮਾਨ ਤੇ ਤੌਰ ਤੇ ਸੱਦਾ ਦਿੱਤਾ ਹੈ। ਦੱਖਣ ਅਤੇ ਕੇਂਦਰੀ ਏਸ਼ੀਆ ਖੇਤਰ ਬਿਊਰੋ ਦੇ ਮੁੱਖ ਉਪ ਸਹਾਇਕ ਮੰਤਰੀ ਏਲਿਸ ਲੇਵਸ ਨੇ ਇਥੇ ਰਾਸ਼ਟਰਪਤੀ ਦੇ ਭਾਰਤ ਦੌਰੇ ਦੀ ਸੰਭਾਵਨਾ ਨਾਲ ਜੁੜੇ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਰਾਸ਼ਟਰਪਤੀ ਟਰੰਪ ਨੂੰ ਦੋਵਾਂ ਦੇਸ਼ਾਂ ਦੇ ਵਿਚ ਸਬੰਧਾਂ ਨੂੰ ਸਾਕਾਰਾਤਮਕ ਦਿਸਾਂ ਵਿਚ ਪ੍ਰਗਤੀ ਦਰਸਾਉਣ ਲਈ ਇਕ ਵਾਰ ਫਿਰ ਭਾਰਤ ਦੀ ਯਾਤਰਾ ਕਰਨ ਦੀ ਇੱਛਾ ਹੈ।

ਹਾਲਾਂਕਿ, ਏਲਿਸ ਨੇ ਕਿਹਾ ਹੈ ਕਿ ਉਹਨਾਂ ਕੋਲ ਇਸ ਬਾਰੇ ਹੋਰ ਜ਼ਿਆਦਾ ਵੇਰਵਾ ਨਹੀਂ ਹੈ ਕਿ ਰਾਸ਼ਟਰਪਤੀ ਦੀ ਭਾਰਤ ਯਾਤਰਾ ਕਦੋਂ ਹੋਏਗੀ। ਰਾਸ਼ਟਰਪਤੀ ਟਰੰਪ 2014 ਵਿਚ ਕਾਰੋਬਾਰੀ ਦੇ ਰੂਪ ਵਿਚ ਭਾਰਤ ਦੀ ਯਾਤਰਾ ਲਈ ਆ ਚੁੱਕੇ ਹਨ। ਗੌਰਤਲਬ ਹੈ ਕਿ ਟਰੰਪ ਨੇ ਇਥੇ ਨਸ਼ਾਖੋਰੀ ਦੇ ਇਕ ਉਚ-ਪੱਧਰੀ ਪ੍ਰੋਗਰਾਮ ਦੌਰਾਨ ਸੋਮਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਕਿਹਾ ਸੀ, ‘ਮੈਂ ਭਾਰਤ ਨਾਲ ਪਿਆਰ ਕਰਦਾ ਹਾਂ, ਮੇਰੇ ਮਿੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੇਰੇ ਵੱਲੋਂ ਨਮਸਕਾਰ ਕਹਿਣਾ ਜੀ।’