ਇਸ ਵਾਰ ਦਿੱਲੀ ਐਨਸੀਆਰ ਵਿਚ ਮਿਲੀਆਂ ਤਿਤਲੀਆਂ ਦੀਆਂ 66 ਪ੍ਰਜਾਤੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਵਿਚ ਪਲੈਨ ਟਾਈਗਰ, ਕਾਮਨ ਗ੍ਰਾਸ, ਯੇਲੋ, ਬ੍ਰਾਉਨ ਅਵਲ, ਡਿੰਗੀ ਸਵਿਫਟ, ਰੈਡ ਫਲੈਸ਼ ਤਿਤਲੀਆਂ ਸ਼ਾਮਲ ਹਨ

66 species of butterflies found in delhi ncr

ਨਵੀਂ ਦਿੱਲੀ: ਦਿੱਲੀ ਐਨਸੀਆਰ ਵਿਚ ਇਸ ਵਾਰ ਤਿਤਲੀਆਂ ਦੀਆਂ ਪ੍ਰਜਾਤੀਆਂ ਵਿਚ ਮਾਮੂਲੀ ਜਿਹੀ ਕਮੀ ਆਈ ਹੈ। ਪਿਛਲੇ 3 ਸਾਲ ਦੌਰਾਨ ਇਸ ਵਾਰ ਸਭ ਤੋਂ ਘਟ ਤਿਤਲੀਆਂ ਦੀਆਂ ਪ੍ਰਜਾਤੀਆਂ ਮਿਲੀਆਂ ਹਨ। ਬੀਐਨਐਚਐਸ ਅਤੇ ਹੋਰ ਐਨਜੀਓ ਦੇ ਸੰਯੁਕਤ ਸੈਂਸੇਸ ਵਿਚ ਇਹ ਜਾਣਕਾਰੀ ਮਿਲੀ ਹੈ। ਇਸ ਸੈਂਸੇਸ ਵਿਚ 11 ਸਕੂਲ, 18 ਕਾਲਜ, 3 ਐਨਜੀਓ ਅਤੇ 4 ਕਾਰਪੋਰੇਟਸ ਨੇ ਹਿੱਸਾ ਲਿਆ।

ਸੈਂਸੇਸ ਮੁਤਾਬਕ ਇਸ ਵਾਰ ਦਿੱਲੀ ਐਨਸੀਆਰ ਵਿਚ 66 ਪ੍ਰਜਾਤੀਆਂ ਦੀਆਂ ਤਿਤਲੀਆਂ ਮਿਲੀਆਂ ਹਨ। ਇਸ ਵਿਚ ਪਲੈਨ ਟਾਈਗਰ, ਕਾਮਨ ਗ੍ਰਾਸ, ਯੇਲੋ, ਬ੍ਰਾਉਨ ਅਵਲ, ਡਿੰਗੀ ਸਵਿਫਟ, ਰੈਡ ਫਲੈਸ਼ ਤਿਤਲੀਆਂ ਸ਼ਾਮਲ ਹਨ। ਪਿਛਲੇ ਸਾਲ ਇਹਨਾਂ ਦੀ ਗਿਣਤੀ 69 ਸੀ। ਉੱਥੇ ਹੀ 2017 ਵਿਚ ਕੀਤੇ ਗਏ ਪਹਿਲੇ ਸੈਂਸੇਸ ਵਿਚ 75 ਪ੍ਰਜਾਤੀਆਂ ਪਾਈਆਂ ਗਈਆਂ ਸਨ।

ਤਿੰਨ ਸਾਲਾਂ ਦੇ ਟ੍ਰੈਂਡ ਦਿਖਾ ਰਹੇ ਹਨ ਕਿ ਤਿਤਲੀਆਂ ਦੀਆਂ ਪ੍ਰਜਾਤੀਆਂ ਵਿਚ ਹਰ ਸਾਲ ਕਮੀ ਆ ਰਹੀ ਹੈ। 22 ਸਤੰਬਰ  ਨੂੰ ਇਹ ਸੈਂਸੇਸ 45 ਥਾਵਾਂ ਤੇ ਕੀਤਾ ਗਿਆ। ਇਸ ਵਿਚ ਕਰੀਬ 700 ਲੋਕਾਂ ਨੇ ਹਿੱਸਾ ਲਿਆ। ਇਹਨਾਂ ਥਾਵਾਂ ਵਿਚ ਵਾਈਲਡ ਲਾਈਫ ਸੈਂਕਚੁਅਰੀ, ਬਾਓਡਾਇਵਰਸਿਟੀ ਪਾਰਕ, ਸਿਟੀ ਫਾਰੇਸਟ, ਸਿਟੀਜਨ ਗਾਰਡਨ, ਨੇਚਰ ਰਿਸੋਰਟ ਆਦਿ ਸ਼ਾਮਲ ਸਨ।

ਬੰਬੇ ਨੈਚੁਰਲ ਹਿਸਟਰੀ ਸੋਸਾਇਟੀ ਦੇ ਸੋਹੇਲ ਮਦਾਨ ਨੇ ਦਸਿਆ ਕਿ ਪਿਛਲੇ ਸਾਲ ਦੇ ਬਰਾਬਰ ਪ੍ਰਜਾਤੀਆਂ ਹੀ ਪਾਈਆਂ ਗਈਆਂ ਹਨ। ਬਹੁਤ ਘਟ ਗਿਰਾਵਟ ਆਈ ਹੈ। ਦਾ ਡਿਲਾਈਟ ਫੈਕਟਰੀ ਨੇ ਨੈਚਰਲਿਸਟ ਸ਼ਾਂਤਨੁ ਨੇ ਦਸਿਆ ਕਿ ਲੋਕਾਂ ਵਿਚ ਤਿਤਲੀਆਂ ਪ੍ਰਤੀ ਦਿਲਚਸਪੀ ਵਧੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।