ਖ਼ੁਸ਼ਖ਼ਬਰੀ! ਦੇਸ਼ ਵਿਚ ਸੀਨੀਅਰ ਨਾਗਰਿਕਾਂ ਨੂੰ ਨੌਕਰੀ ਦਿਵਾਉਣ ਲਈ ਖੋਲਿਆ ਜਾਵੇਗਾ Employment exchange
ਸਰਕਾਰ ਵਲੋਂ ਸੀਨੀਅਰ ਨਾਗਰਿਕਾਂ ਲਈ ਇਕ ਰੁਜ਼ਗਾਰ ਐਕਸਚੇਂਜ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਨਵੀਂ ਦਿੱਲੀ: ਦੇਸ਼ ਦੇ ਸੀਨੀਅਰ ਨਾਗਰਿਕਾਂ ਲਈ ਇਕ ਚੰਗੀ ਖ਼ਬਰ ਹੈ। ਦਰਅਸਲ ਸਰਕਾਰ ਵਲੋਂ ਸੀਨੀਅਰ ਨਾਗਰਿਕਾਂ ਲਈ ਇਕ ਰੁਜ਼ਗਾਰ ਐਕਸਚੇਂਜ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਦੇ ਜ਼ਰੀਏ ਉਹਨਾਂ ਨੂੰ ਨੌਕਰੀ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਹ ਐਕਸਚੇਂਜ 1 ਅਕਤੂਬਰ ਯਾਨੀ ਸ਼ੁੱਕਰਵਾਰ ਤੋਂ ਹੀ ਸ਼ੁਰੂ ਹੋਵੇਗਾ।
ਹੋਰ ਪੜ੍ਹੋ: ਦੋ ਗੁੱਟਾਂ ਵਿਚਾਲੇ ਜ਼ਬਰਦਸਤ ਝੜਪ, ਗੋਲੀ ਲੱਗਣ ਕਾਰਨ ਚਾਚੇ-ਭਤੀਜੇ ਦੀ ਮੌਤ
ਇਸ ਤੋਂ ਇਲਾਵਾ ਸਰਕਾਰ ਨੇ ਸੀਨੀਅਰ ਨਾਗਰਿਕਾਂ ਲਈ ਇਕ ਹੈਲਪਲਾਈਨ ਵੀ ਸ਼ੁਰੂ ਕੀਤੀ ਹੈ। ਇਸ ਐਕਸਚੇਂਜ ਵਿਚ ਸੀਨੀਅਰ ਨਾਗਰਿਕ ਅਪਣੀ ਰਜਿਸਟਰੇਸ਼ਨ ਕਰਵਾ ਕੇ ਅਪਣੇ ਲਈ ਰੁਜ਼ਗਾਰ ਦੀ ਭਾਲ ਕਰ ਸਕਣਗੇ। ਦੇਸ਼ ਵਿਚ ਇਹ ਅਜਿਹੀ ਪਹਿਲੀ ਯੋਜਨਾ ਹੈ। ਇਸ ਦੇ ਲਈ ਇਕ ਪੋਰਟਲ ਵੀ ਸ਼ੁਰੂ ਹੋ ਰਿਹਾ ਹੈ।
ਹੋਰ ਪੜ੍ਹੋ: ਅਸਤੀਫੇ ਮਗਰੋਂ ਨਵਜੋਤ ਸਿੱਧੂ ਦਾ ਬਿਆਨ, ‘ਹੱਕ-ਸੱਚ ਦੀ ਲੜਾਈ ਆਖ਼ਰੀ ਸਾਹ ਤੱਕ ਲੜਾਂਗਾ’
ਇਸ ਲਈ 60 ਸਾਲ ਤੋਂ ਵੱਧ ਉਮਰ ਦੇ ਜਿਹੜੇ ਲੋਕ ਨੌਕਰੀ ਕਰਨਾ ਚਾਹੁੰਦੇ ਹਨ, ਉਹ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੀ ਅਗਵਾਈ ਵਿਚ 1 ਅਕਤੂਬਰ ਤੋਂ ਖੁੱਲ ਰਹੇ ਪੋਰਟਲ 'ਤੇ ਜਾ ਕੇ ਰਜਿਸਟਰ ਕਰ ਸਕਦੇ ਹਨ। ਇਸ ਪੋਰਟਲ ਉੱਤੇ ਸੀਨੀਅਰ ਨਾਗਰਿਕ ਅਪਣੀ ਸਿੱਖਿਆ, ਤਜ਼ਰਬਾ, ਹੁਨਰ, ਰੁਚੀ ਆਦਿ ਸਬੰਧੀ ਜਾਣਕਾਰੀ ਭਰਨਗੇ।
ਹੋਰ ਪੜ੍ਹੋ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਦੂਜੀ ਕੈਬਨਿਟ ਮੀਟਿੰਗ ਜਾਰੀ
ਹਾਲਾਂਕਿ ਮੰਤਰਾਲੇ ਨੇ ਇਹ ਵੀ ਸਾਫ ਕੀਤਾ ਹੈ ਕਿ ਇਹ ਐਕਸਚੇਂਜ ਰੁਜ਼ਗਾਰ ਦੀ ਗਰੰਟੀ ਨਹੀਂ ਦੇ ਰਿਹਾ। ਇਹ ਕੰਪਨੀਆਂ ਦੀ ਮਰਜ਼ੀ ਹੋਵੇਗੀ ਕਿ ਉਹ ਕਿਸੇ ਸੀਨੀਅਰ ਨੂੰ ਨੌਕਰੀ ਦੇਣਗੇ ਜਾਂ ਨਹੀਂ।