NEET PG 2021: ਨੀਟ PG ਦੇ ਨਤੀਜੇ ਜਾਰੀ, ਇੱਥੇ ਚੈੱਕ ਕਰੋ ਅਪਣਾ Result

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ (NEET PG 2021) ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ।

NEET PG 2021 Results Declared

ਨਵੀਂ ਦਿੱਲੀ: ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ (NEET PG 2021) ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਇਸ ਦਾ ਡਾਇਰੈਕਟ ਲਿੰਕ ਜਲਦ ਹੀ ਅਧਿਕਾਰਤ ਵੈਬਸਾਈਟ nbe.edu.in ’ਤੇ ਐਕਟਿਵ ਕੀਤਾ ਜਾਵੇਗਾ। ਸਾਰੀਆਂ ਸ਼੍ਰੇਣੀਆਂ ਲਈ ਕੁਆਲੀਫਾਇੰਗ ਕਟ-ਆਫ ਵੀ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਸਿਰਫ ਅਧਿਕਾਰਤ ਵੈਬਸਾਈਟ 'ਤੇ ਹੀ ਆਪਣਾ ਨਤੀਜਾ ਦੇਖ ਸਕਦੇ ਹਨ।

ਹੋਰ ਪੜ੍ਹੋ: ਅੱਜ ਤੋਂ ਦੋ ਦਿਨ ਦੇ ਪੰਜਾਬ ਦੌਰੇ ’ਤੇ ਅਰਵਿੰਦ ਕੇਜਰੀਵਾਲ, ਕਰ ਸਕਦੇ ਨੇ ਵੱਡਾ ਐਲਾਨ

ਦੱਸ ਦਈਏ ਕਿ ਨੀਟ ਪੀਜੀ 2021 ਦੀ ਪ੍ਰੀਖਿਆ ਇਸ ਸਾਲ 11 ਸਤੰਬਰ 2021 ਨੂੰ ਦੇਸ਼ ਭਰ ਦੇ 260 ਤੋਂ ਵੱਧ ਸ਼ਹਿਰਾਂ ਅਤੇ 800 ਪ੍ਰੀਖਿਆ ਕੇਂਦਰਾਂ ਵਿਚ ਆਯੋਜਿਤ ਕੀਤੀ ਗਈ ਸੀ। ਨਤੀਜਿਆਂ ਦਾ ਐਲਾਨ ਐਨਬੀਈ ਵਲੋਂ ਟਵੀਟ ਜ਼ਰੀਏ ਕੀਤਾ ਗਿਆ ਹੈ।

ਹੋਰ ਪੜ੍ਹੋ: ਪੰਜਾਬ ਕੈਬਨਿਟ ਦੀ ਦੂਜੀ ਮੀਟਿੰਗ ਅੱਜ, 10.30 ਵਜੇ ਸ਼ੁਰੂ ਹੋਵੇਗੀ ਅਹਿਮ ਬੈਠਕ

ਇਸ ਤਰ੍ਹਾਂ ਡਾਊਨਲੋਡ ਕਰੋ ਨਤੀਜਾ

  • ਸਭ ਤੋਂ ਪਹਿਲਾਂ ਅਧਿਕਾਰਤ ਵੈਬਸਾਈਟ nbe.edu.in ’ ਤੇ ਜਾਓ।
  • ਇਸ ਤੋਂ ਬਾਅਦ ਹੋਮਪੇਜ 'ਤੇ ਦਿਖਾਈ ਦੇਣ ਵਾਲੇ ਲਿੰਕ 'NEET PG 2021’ 'ਤੇ ਕਲਿਕ ਕਰੋ।
  • ਹੁਣ ਨਵੇਂ ਪੇਜ ਨੂੰ ਹੇਠਾਂ ਸਕ੍ਰੌਲ ਕਰੋ ਅਤੇ ਰਿਜ਼ਲਟ ਲਿੰਕ ’ਤੇ ਕਲਿੱਕ ਕਰੋ।
  • ਇਸ ਤੋਂ ਬਾਅਦ ਆਪਣਾ ਰੋਲ ਨੰਬਰ, ਪਾਸਵਰਡ ਦਰਜ ਕਰੋ ਅਤੇ ਸਬਮਿਟ ਕਰੋ।
  • ਤੁਹਾਡਾ ਨਤੀਜਾ ਸਕ੍ਰੀਨ ’ਤੇ ਆ ਜਾਵੇਗਾ।  ਇਸ ਨੂੰ ਡਾਉਨਲੋਡ ਕਰੋ ਜਾਂ ਸਕਰੀਨਸ਼ਾਟ ਲੈ ਲਓ।