ਸੋਪੋਰ ਵਿਚ ਗ੍ਰਨੇਡ ਹਮਲਾ, 20 ਨਾਗਰਿਕ ਜ਼ਖ਼ਮੀ
ਜੰਮੂ ਕਸ਼ਮੀਰ ਦੇ ਸੋਪੋਰ ਸ਼ਹਿਰ ਵਿਚ ਵਿਚ ਬੱਸ ਸਟੈਂਡ 'ਤੇ ਸੋਮਵਾਰ ਨੂੰ ਅਤਿਵਾਦੀਆਂ ਨੇ ਗ੍ਰੇਨੇਡ ਸੁਟਿਆ ਜਿਸ ਕਾਰਨ 20 ਨਾਗਰਿਕ ਜ਼ਖ਼ਮੀ ਹੋ ਗਏ।
ਸ੍ਰੀਨਗਰ (ਸਰਬਜੀਤ ਸਿੰਘ) : ਜੰਮੂ ਕਸ਼ਮੀਰ ਦੇ ਸੋਪੋਰ ਸ਼ਹਿਰ ਵਿਚ ਵਿਚ ਬੱਸ ਸਟੈਂਡ 'ਤੇ ਸੋਮਵਾਰ ਨੂੰ ਅਤਿਵਾਦੀਆਂ ਨੇ ਗ੍ਰੇਨੇਡ ਸੁਟਿਆ ਜਿਸ ਕਾਰਨ 20 ਨਾਗਰਿਕ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਛੇ ਜਣਿਆਂ ਵਿਚੋਂ ਗੰਭੀਰ ਰੂਪ ਵਿਚ ਜ਼ਖ਼ਮੀ ਵਿਅਕਤੀ ਨੂੰ ਸ੍ਰੀਨਗਰ ਦੇ ਹਸਪਤਾਲ ਲਈ ਰੈਫ਼ਰ ਕੀਤਾ ਗਿਆ ਹੈ। ਹੋਰ ਜ਼ਖ਼ਮੀਆਂ ਦਾ ਸਥਾਨਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਮੁਹਿੰਮ ਚਲਾਈ ਗਈ ਹੈ। ਪੁਲਿਸ ਨੇ ਦਸਿਆ ਕਿ ਹਾਲੇ ਤਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਕਸ਼ਮੀਰ ਪੁਲਿਸ ਨੇ ਟਵਿਟਰ 'ਤੇ ਕਿਹਾ, 'ਅਤਿਵਾਦੀਆਂ ਨੇ ਸੋਪੋਰ ਲਾਗੇ ਬੱਸ ਸਟੈਂਡ 'ਤੇ ਗ੍ਰੇਨੇਡ ਸੁਟਿਆ ਜਿਸ ਵਿਚ 20 ਨਾਗਰਿਕ ਜ਼ਖ਼ਮੀ ਹੋ ਗਏ।' ਅਤਿਵਾਦੀਆਂ ਨੇ ਸੀ.ਆਰ.ਪੀ. ਐਫ਼ ਦੀ ਕਿ ਪੈਟਰੋਲਿੰਗ ਪਾਰਟੀ ਨੂੰ ਨਿਸ਼ਾਨਾ ਬਣਾਉਂਦਿਆਂ ਹੱਥਗੋਲਾ ਸੁਟਿਆ ਹਾਲਾਂਕਿ ਇਸ ਹਮਲੇ ਵਿਚ ਕੋਈ ਵੀ ਜਵਾਨ ਜ਼ਖ਼ਮੀ ਨਹੀਂ ਹੋਇਆ।
ਲੋਕਾਂ ਨੇ ਜ਼ਖ਼ਮੀਆਂ ਨੂੰ ਪੁਲਿਸ ਦੀ ਮਦਦ ਨਾਲ ਨਜ਼ਦੀਕੀ ਹਸਪਤਾਲ ਪਹੁੰਚਾਇਆ। ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਦੀ ਖਬਰ ਮਿਲਦੇ ਹੀ ਸੀ.ਆਰ.ਪੀ.ਐਫ ਦੀ 79 ਵੀਂ ਬਟਾਲੀਅਨ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਅਤਿਵਾਦੀਆਂ ਦੀ ਭਾਲ ਸ਼ੁਰੂ ਕਰ ਦਿਤੀ ਹੈ। ਇਸ ਤੋਂ ਪਹਿਲਾਂ ਕਸ਼ਮੀਰ ਵਿਚ ਸ੍ਰੀਨਗਰ ਦੇ ਕਾਕਾ ਸਰਾਏ ਖੇਤਰ ਵਿਚ ਸਨਿਚਰਵਾਰ ਅਤਿਵਾਦੀ ਨੇ ਸੁਰੱਖਿਆ ਬਲਾਂ 'ਤੇ ਹੱਥਗੋਲਾ ਸੁਟਿਆ ਸੀ ਜਿਸ ਵਿਚ 6 ਜਵਾਨ ਜ਼ਖਮੀ ਹੋ ਗਏ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।