'ਅਲਾਦੀਨ ਦੇ ਚਿਰਾਗ' ਦੇ ਝਾਂਸੇ ਵਿਚ ਆਏ ਲੰਡਨ ਰਿਟਰਨ ਡਾਕਟਰ, ਢਾਈ ਕਰੋੜ ਦਾ ਲੱਗਿਆ ਚੂਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਸਾਹਮਣੇ ਆਇਆ ਠੱਗੀ ਦਾ ਮਾਮਲਾ

Two men cheat London-returned doctor, sell him 'Aladdin Ka Chirag' for Rs 2.5 cr

ਮੇਰਠ: ਸਥਾਨਕ ਬ੍ਰਹਮਪੁਰੀ ਥਾਣਾ ਖੇਤਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੋ ਤਾਂਤਰਿਕਾਂ ਨੇ 'ਅਲਾਦੀਨ ਦਾ ਚਿਰਾਗ' ਵੇਚਣ ਦੇ ਨਾਂਅ 'ਤੇ ਲੰਡਨ ਤੋਂ ਆਏ ਡਾਕਟਰ ਨੂੰ ਢਾਈ ਕਰੋੜ ਦਾ ਚੂਨਾ ਲਗਾ ਦਿਤਾ। ਡਾਕਟਰ ਦੀ ਸ਼ਿਕਾਇਤ ਤੋਂ ਬਾਅਦ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ੀਆਂ ਕੋਲੋਂ ਅਖੌਤੀ 'ਜਾਦੂਈ ਚਿਰਾਗ' ਬਰਾਮਦ ਕੀਤਾ ਗਿਆ ਹੈ।

ਦਰਅਸਲ ਡਾਕਟਰ ਲਈਕ ਖਾਨ ਨੇ ਅਪਣੀ ਪੜ੍ਹਾਈ ਲੰਡਨ ਤੋਂ ਕੀਤੀ ਹੈ। ਸਾਲ 2018 ਵਿਚ ਇਕ ਸਮੀਨਾ ਨਾਂਅ ਦੀ ਔਰਤ ਲਈਕ ਖਾਨ ਦੇ ਸੰਪਰਕ ਵਿਚ ਆਈ ਸੀ। ਡਾਕਟਰ ਦਾ ਕਹਿਣਾ ਹੈ ਕਿ ਸਮੀਨਾ ਦੇ ਘਰ ਜਾਣ 'ਤੇ ਉਹਨਾਂ ਦੀ ਮੁਲਾਕਾਤ ਇਕ ਵਿਅਕਤੀ ਨਾਲ ਹੋਈ, ਜੋ ਬਹੁਤ ਵੱਡਾ ਤਾਂਤਰਿਕ ਹੋਣ ਦਾ ਦਾਅਵਾ ਕਰਦਾ ਸੀ।

ਉਸ ਤਾਂਤਰਿਕ ਨੇ ਡਾਕਟਰ ਲਈਕ ਖਾਨ ਨੂੰ ਅਰਬਪਤੀ ਬਣਨ ਦੇ ਸੁਪਨੇ ਦਿਖਾਉਣੇ ਸ਼ੁਰੂ ਕੀਤੇ। ਇਸ ਤੋਂ ਬਾਅਦ ਉਸ ਨੇ ਡਾਕਟਰ ਨੂੰ 'ਅਲਾਦੀਨ ਦਾ ਚਿਰਾਗ' ਦੇਣ ਦਾ ਵਾਅਦਾ ਕੀਤਾ। ਇਸ ਦੌਰਾਨ ਉਹਨਾਂ ਨੇ ਚਿਰਾਗ ਵੇਚਣ ਲਈ ਕਿਸ਼ਤਾਂ ਵਿਚ ਢਾਈ ਕਰੋੜ ਦੀ ਰਕਮ ਵਸੂਲੀ ਪਰ ਜਦੋਂ ਡਾਕਟਰ ਨੇ ਚਿਰਾਗ ਨੂੰ ਅਪਣੇ ਘਰ ਲਿਜਾਣ ਦੀ ਗੱਲ਼ ਕੀਤੀ ਤਾਂ ਉਹ ਉਸ ਨੂੰ ਡਰਾ ਦਿੰਦੇ।

ਇਸ ਤੋਂ ਬਾਅਦ ਉਹਨਾਂ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ। ਪੁਲਿਸ ਨੇ ਦੋਸ਼ੀ ਤਾਂਤਰਿਕ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀਆਂ ਕੋਲੋ ਅਖੌਤੀ ਚਿਰਾਗ ਸਮੇਤ ਕਾਫ਼ੀ ਸਮਾਨ ਵੀ ਬਰਾਮਦ ਹੋਇਆ ਹੈ।