Kangana Ranaut ਨੂੰ ਕਿਸਾਨਾਂ ਦਾ ਚੈਲੇਂਜ "ਅਸੀਂ ਤੈਨੂੰ 1000 ਰੁਪਏ ਦਿਹਾੜੀ ਦਿੰਦੇ ਹਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸੰਘਰਸ਼ ਕਿਸੇ ਵਿਸ਼ੇਸ਼ ਧਰਮ ਦੀ ਲੜਾਈ ਨਹੀਂ ਹੈ, ਇਹ ਲੜਾਈ ਕਿਸਾਨੀ ਹੱਕਾਂ ਦੀ ਹੈ। ਇਸ ਵਿੱਚ ਸਾਰੇ ਧਰਮਾਂ ਦੇ ਲੋਕ ਸ਼ਾਮਿਲ ਹਨ ।

Kangana Ranaut

ਨਵੀਂ ਦਿੱਲੀ: (ਚਰਨਜੀਤ ਸਿੰਘ ਸੁਰਖਾਬ) ਖੇਤੀ ਬਿੱਲਾਂ ਦੀ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਬੀਬੀਆਂ ਦੇ ਖਿਲਾਫ ਬੋਲਣ ਵਾਲੀ ਫਿਲਮ ਐਕਟਰਸ ਕੰਗਨਾ ਰਨੌਤ ਨੂੰ ਕਿਸਾਨਾਂ ਨੇ ਚੈਲੰਜ ਕਰਦਿਆਂ ਕਿਹਾ ਕਿ ਅਸੀਂ ਤੈਨੂੰ 1000 ਰੁਪਏ ਦਿਹਾੜੀ ਦਿੰਦੇ ਆ। ਸਾਡੇ ਨਾਲ ਧਰਨੇ ਵਿਚ ਆ ਕੇ ਬੈਠ। ਦਿੱਲੀ ਘੇਰੀ ਬੈਠੇ ਕਿਸਾਨਾਂ ਨੇ ਕੰਗਨਾ ਰਨੌਤ ਨੂੰ ਕਿਹਾ ਕਿ ਜਿਹੜੀ ਬੀਬੀ ਕਹਿੰਦੀ ਹੈ ਕਿ ਸੌ ਸੌ ਰੁਪਏ ‘ਤੇ ਔਰਤਾਂ ਦਿਹਾੜੀ ‘ਤੇ ਲਿਆਂਦੀਆਂ ਹਨ। ਅਸੀਂ ਉਸ ਨੂੰ ਇੱਕ ਹਜ਼ਾਰ ਰੁਪਏ ਦਿਹਾੜੀ ਦਿੰਦੇ ਆ ਅਤੇ ਚੈਲੇਂਜ ਕਰਦੇ ਹਾਂ ਕਿ ਉਹ ਸਾਡੇ ਨਾਲ ਆ ਕੇ ਧਰਨੇ ‘ਤੇ ਬੈਠੇ ।