ਭਾਰਤ ਆਏ 31 ਲਾਪਤਾ ਪਾਕਿਸਤਾਨੀਆਂ ਦੀ ਭਾਲ 'ਚ ਏਟੀਐਸ ਅਤੇ ਖੁਫੀਆ ਏਜੰਸੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੰਡਲ ਕਮਿਸ਼ਨ ਦੇ ਸਕੱਤਰ ਨੇ ਏਟੀਐਸ ਅਤੇ ਇੰਟੈਲੀਜੈਂਸ ਯੂਨਿਟ ਨੂੰ ਲਾਪਤਾ ਪਾਕਿਸਤਾਨੀਆਂ ਦੀ ਭਾਲ ਅਤੇ ਉਹਨਾਂ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਨ ਦੇ ਨਿਰਦੇਸ਼ ਦਿੱਤੇ।

Anti Terrorist Squad

ਲਖਨਊ : ਮੰਡਲ ਕਮਿਸ਼ਨ ਦੇ ਨਿਰਦੇਸ਼ਾਂ ਤੋਂ ਬਾਅਦ ਪਾਕਿਸਤਾਨ ਤੋਂ ਆ ਕੇ ਲਾਪਤਾ ਹੋਏ 31 ਪਾਕਿਸਤਾਨੀਆਂ ਦੀ ਭਾਲ ਏਟੀਐਸ ਅਤੇ ਇੰਟੈਲੀਜੈਂਸ ਅਧਿਕਾਰੀਆਂ ਨੇ ਸ਼ੁਰੂ ਕਰ ਦਿਤੀ ਗਈ ਹੈ। ਅਜ਼ਾਦੀ ਮਗਰੋਂ ਪਾਕਿਸਤਾਨ ਤੋਂ ਵਿਜ਼ੀਟਰ ਵੀਜ਼ਾ 'ਤੇ ਭਾਰਤ ਆਏ 31 ਪਾਕਿਸਤਾਨੀ ਅੱਜ ਵੀ ਲਾਪਤਾ ਹਨ। ਇਹਨਾਂ ਸਬੰਧੀ ਇਥੋਂ ਤੋਂ ਲੈ ਕੇ ਪਾਕਿਸਤਾਨ ਤੱਕ ਭਾਲ ਕੀਤੀ ਗਈ ਪਰ ਸੁਰੱਖਿਆ ਏਜੰਸੀਆਂ ਉਹਨਾਂ ਬਾਰੇ ਕਝ ਵੀ ਪਤਾ ਨਹੀਂ ਲਗਾ ਸਕੀਆਂ ਕਿ ਭਾਰਤ ਆਉਣ ਤੋਂ ਬਾਅਦ ਉਹ ਕਿਥੇ ਗਏ। ਇਹਨਾਂ ਦਾ ਕੋਈ ਲੇਖਾ-ਜੋਖਾ ਨਹੀਂ ਹੈ।

ਮੰਡਲ ਕਮਿਸ਼ਨ ਦੇ ਸਕੱਤਰ ਅਨਿਲ ਗਰਗ ਨੇ ਖੁਫੀਆ ਏਜੰਸੀਆਂ ਦੇ ਨਾਲ ਬੈਠਕ ਕਰ ਕੇ ਸੁਰੱਖਿਆ ਵਿਵਸਥਾ ਦੇ ਲਈ ਏਜੰਸੀਆਂ ਵੱਲੋਂ ਕੀਤੇ ਜਾ ਰਹੀਆਂ ਕੋਸ਼ਿਸ਼ਾਂ ਦੀ ਪੜਤਾਲ ਕੀਤੀ ਤਾਂ 31 ਲਾਪਤਾ ਪਾਕਸਿਤਾਨੀਆਂ ਦਾ ਮੁੱਦਾ ਵੀ ਸਾਹਮਣੇ ਆਇਆ। ਇਸ ਤੇ ਮੰਡਲ ਕਮਿਸ਼ਨ ਦੇ ਸਕੱਤਰ ਨੇ ਏਟੀਐਸ ਅਤੇ ਇੰਟੈਲੀਜੈਂਸ ਯੂਨਿਟ ਨੂੰ ਲਾਪਤਾ ਪਾਕਿਸਤਾਨੀਆਂ ਦੀ ਭਾਲ ਅਤੇ ਉਹਨਾਂ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਨ ਦੇ ਨਿਰਦੇਸ਼ ਦਿੱਤੇ। ਇਹਨਾਂ ਨਿਰਦੇਸ਼ਾਂ ਤੋਂ ਬਾਅਦ ਏਟੀਐਸ ਤੋਂ ਲੈ ਕੇ ਇੰਟੈਲੀਜੈਂਸ ਸ਼ਾਖਾ ਤੱਕ ਦੇ ਜਵਾਨਾਂ ਨੇ ਲਾਪਤਾ ਪਾਕਿਤਾਨੀਆਂ ਬਾਰੇ ਭਾਲ ਸ਼ੁਰੂ ਕਰ ਦਿਤੀ ਹੈ।

ਇਹਨਾਂ ਦਾ ਪਤਾ ਲਗਾਉਣ ਲਈ ਉਹਨਾਂ ਲੋਕਾਂ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ ਜਿਹਨਾਂ ਦੇ ਪਤੇ 'ਤੇ ਉਹ ਵਿਜ਼ੀਟਰ ਵੀਜ਼ਾ 'ਤੇ ਭਾਰਤ ਆਏ ਸੀ। ਕੈਂਟ ਨਿਵਾਸੀ ਮੁਹੰਮਦ ਸ਼ਫੀ ਦੇ ਪਤੇ 'ਤੇ ਕਰਾਚੀ ਨਿਵਾਸੀ ਯਾਕੂਬ ਭਾਰਤ ਆਏ ਪਰ ਉਸ ਤੋਂ ਬਾਅਦ ਉਹਨਾਂ ਬਾਰੇ ਕੁਝ ਵੀ ਪਤਾ ਨਹੀਂ ਚਲ ਰਿਹਾ ਹੈ। ਸ਼ਫੀ ਵੀ ਰੋਜ਼ਾਨਾ ਦੀ ਇਸ ਪੁਛਗਿਛ ਤੋਂ ਪਰੇਸ਼ਾਨ ਹਨ। ਕੈਂਟ ਪੁਲਿਸ ਨੂੰ ਉਹ ਲਿਖ ਕੇ ਵੀ ਦੇ ਚੁੱਕੇ ਹਨ ਕਿ ਯਾਕੂਬ ਨਾਮ ਦੇ ਸ਼ਖਸ ਨੂੰ ਉਹ ਨਹੀਂ ਜਾਣਦੇ। ਉਥੇ ਹੀ ਕੈਸਰਬਾਗ ਨਿਵਾਸੀ ਮੁਸਤਫਾ ਵੀ ਜਾਂਚ ਤੋਂ ਤੰਗ ਆ ਚੁੱਕੇ ਹਨ।

ਜਾਂਚ ਕਰਨ ਆਏ ਇੰਟੈਲੀਜੈਂਸ ਅਧਿਕਾਰੀ ਨਾਲ ਉਹਨਾਂ ਨੇ ਅਪਣਾ ਦਰਦ ਬਿਆਨ ਕੀਤਾ ਅਤੇ ਪਾਕਿਸਤਾਨ ਨਾਗਰਿਕ ਸ਼ਮੀਮ ਸਬੰਧੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਦੂਜੇ ਪਾਸੇ ਜਾਂਚ ਕਰ ਰਹੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਆਉਣ ਤੋਂ ਬਾਅਦ ਲਾਪਤਾ ਹੋਣ ਵਾਲੇ ਪਾਕਿਸਤਾਨੀਆਂ ਵਿਚ ਜਿਆਦਾਤਰ ਕਰਾਚੀ ਦੇ ਰਹਿਣ ਵਾਲੇ ਹਨ। ਇਹ ਜਾਨਣ ਦੀ ਕੋਸ਼ਿਸ਼ ਵੀ ਕੀਤੀ ਜਾ ਰੀਹ ਹੈ ਕਿ ਉਹਨਾਂ ਦਾ ਲਖਨਊ ਆਉਣ ਦਾ ਮਕਸਦ ਕੀ ਸੀ।