‘ਪਾਕਿਸਤਾਨ ਕਰ ਰਿਹਾ ਹੈ ਭਾਰਤੀ ਰਾਜਦੂਤਾਂ ਨੂੰ ਪਰੇਸ਼ਾਨ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਵਿਚ ਭਾਰਤੀ ਰਾਜਦੂਤਾਂ ਨੂੰ ਗੈਸ ਕੁਨੈਕਸ਼ਨ ਨਹੀਂ ਦਿਤਾ ਜਾ ਰਿਹਾ ਹੈ ਅਤੇ ਇੰਟਰਨੈਟ ਬੰਦ ਕਰ ਦਿਤਾ ਗਿਆ ਹੈ। ਵਿਦੇਸ਼ ਮੰਤਰਾਲਾ ਦੇ ਸੂਤਰਾਂ ਮੁਤਾਬਕ ਇ...

Harassment of Indian diplomats in Pak

ਇਸਲਾਮਾਬਾਦ : (ਭਾਸ਼ਾ) ਪਾਕਿਸਤਾਨ ਵਿਚ ਭਾਰਤੀ ਰਾਜਦੂਤਾਂ ਨੂੰ ਗੈਸ ਕੁਨੈਕਸ਼ਨ ਨਹੀਂ ਦਿਤਾ ਜਾ ਰਿਹਾ ਹੈ ਅਤੇ ਇੰਟਰਨੈਟ ਬੰਦ ਕਰ ਦਿਤਾ ਗਿਆ ਹੈ। ਵਿਦੇਸ਼ ਮੰਤਰਾਲਾ ਦੇ ਸੂਤਰਾਂ ਮੁਤਾਬਕ ਇਸਲਾਮਾਬਾਦ ਵਿਚ ਤੈਨਾਤ ਭਾਰਤੀ ਰਾਜਦੂਤਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਕਰਤਾਰਪੁਰ ਕਾਰਿਡੋਰ ਦੇ ਫੰਡ ਦੇ ਸਮੇਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਭਰੋਸੇ ਤੋਂ ਠੀਕ ਉਲਟ ਹੈ। ਉਸ ਸਮੇਂ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਭਾਰਤ ਇਕ ਕਦਮ ਚੱਲੇਗਾ ਤਾਂ ਉਹ ਦੋ ਕਦਮ ਅੱਗੇ ਚੱਲਣਗੇ ਪਰ ਹਕੀਕਤ ਇਹ ਹੈ ਕਿ ਪਾਕਿਸਤਾਨ ਅਪਣੀ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ।

ਹਾਲਾਂਕਿ, ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ  ਨੇ ਇਸ ਤਰ੍ਹਾਂ ਦੇ ਆਰੋਪਾਂ ਨੂੰ ਖਾਰਜ ਕੀਤਾ ਹੈ। 21 ਦਸੰਬਰ ਨੂੰ ਡੀਐਨਏ ਵਿਚ ਇਕ ਰਿਪੋਰਟ ਪ੍ਰਕਾਸ਼ਿਤ ਹੋਈ ਸੀ। ਇਸ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਪਾਕਿਸਤਾਨ ਵਿਚ ਭਾਰਤੀ ਰਾਜਦੂਤਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਰਿਪੋਰਟ ਵਿਚ ਲਗਾਏ ਗਏ ਆਰੋਪਾਂ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਨੇ ਖਾਰਜ ਕਰ ਦਿਤਾ ਹੈ। ਪਾਕਿਸਤਾਨ ਵਿਦੇਸ਼ ਮੰਤਰਾਲਾ ਦੇ ਬੁਲਾਰੇ ਡਾ. ਮੁਹੰਮਦ ਫੈਸਲ ਨੇ ਕਿਹਾ ਕਿ ਪਾਕਿਸਤਾਨ ਰਾਜਦੂਤ ਸਬੰਧਾਂ 'ਤੇ ਵਿਅਨਾ ਸੰਧੀ ਦਾ ਸਨਮਾਨ ਕਰਦਾ ਹੈ ਅਤੇ ਭਾਰਤੀ ਹਾਈ ਕਮਿਸ਼ਨ ਨੂੰ ਹਰ ਸਹੂਲਤ ਉਪਲੱਬਧ ਕਰਾਉਂਦਾ ਹੈ।

ਹਾਲਾਂਕਿ ਭਾਰਤੀ ਰਾਜਦੂਤਾਂ ਦੇ ਨਾਲ ਦੁਰਵਰਤੋਂ ਦਾ ਪਾਕਿਸਤਾਨ ਰਿਕਾਰਡ ਪੁਰਾਣਾ ਹੈ ਪਰ ਪੀਐਮ ਇਮਰਾਨ ਖਾਨ ਅਤੇ ਉਸ ਤੋਂ ਬਾਅਦ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਬਾਜਵਾ ਅਪਣੇ ਬਿਆਨਾਂ ਤੋਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਭਾਰਤ ਨਾਲ ਰਿਸ਼ਤੇ ਸੁਧਾਰਣਾ ਚਾਹੁੰਦੇ ਹਨ ਪਰ ਪਾਕਿਸਤਾਨ ਦੇ ਵਾਅਦਿਆਂ ਅਤੇ ਹਕੀਕਤ ਵਿਚ ਲੱਗਦਾ ਹੈ ਬਹੁਤ ਫ਼ਾਸਲਾ ਹੈ।

Related Stories