ਕਾਂਗਰਸ ਲੋਕਾਂ ਨੂੰ ਲਾਲੀਪਾਪ ਫੜਾਉਣ ਵਾਲੀ ਪਾਰਟੀ : ਪੀਐਮ ਮੋਦੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮੋਦੀ ਇਥੇ ਨਹੀਂ ਰੁਕੇ, ਸਗੋਂ ਕਾਂਗਰਸ ਨੂੰ ‘ਲਾਲੀਪਾਪ’ ਪਕੜਾਉਣ ਵਾਲੀ ਪਾਰਟੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਕਰਨਾਟਕ ਵਿਚ ਲੱਖਾਂ ਕਿਸਾਨਾਂ ਦੀ ਕਰਜ਼ ਮਾਫ਼ੀ ਦਾ ਵਾਅਦਾ...

Narendra Modi

ਗਾਜੀਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਜ਼ੋਰਦਾਰ ਹਮਲਾ ਬੋਲਦੇ ਹੋਏ ਕਿਹਾ ਕਿ ਵੋਟ ਲੈਣ ਲਈ ਦਿਲ ਖਿਚਵੇਂ ਵਾਅਦਿਆਂ ਦਾ ਹਾਲ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਵਿਖਣ ਲੱਗ ਗਿਆ ਹੈ ਅਤੇ ਉੱਥੇ ਕਾਲਾ ਬਾਜ਼ਾਰੀ ਕਰਨ ਵਾਲੇ ਮੈਦਾਨ ਵਿਚ ਆ ਗਏ ਹਨ। ਮੋਦੀ ਨੇ ਇਥੇ ਮਹਾਰਾਜ ਸੁਹੇਲਦੇਵ 'ਤੇ ਡਾਕ ਟਿਕਟ ਜਾਰੀ ਕਰਨ ਅਤੇ ਸਟੇਟ ਮੈਡੀਕਲ ਕਾਲਜ ਦਾ ਨੀਂਹ ਪਥੱਰ ਰਖਣ  ਤੋਂ ਬਾਅਦ ਇਕ ਜਨਸਭਾ ਵਿਚ ਕਿਹਾ ਕਿ ਵੋਟ ਲੈਣ ਲਈ ਲੁਭਾਵਣੇ ਉਪਰਾਲਿਆਂ ਦਾ ਹਾਲ ਕੀ ਹੁੰਦਾ ਹੈ ਉਹ ਹੁਣੇ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਦਿਖ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਬਦਲਦੇ ਹੀ ਉਥੇ ਹੁਣ ਖਾਦ ਅਤੇ ਯੂਰੀਆ ਲਈ ਕਤਾਰਾਂ ਲੱਗਣ ਲੱਗੀਆਂ ਹਨ। ਮਾਰਾਮਾਰੀ ਹੋਣ ਲੱਗੀ ਹਨ ਅਤੇ ਕਾਲਾ ਬਾਜ਼ਾਰੀ ਕਰਨ ਵਾਲੇ ਮੈਦਾਨ ਵਿਚ ਆ ਗਏ ਹਨ। ਮੋਦੀ ਇਥੇ ਨਹੀਂ ਰੁਕੇ, ਸਗੋਂ ਕਾਂਗਰਸ ਨੂੰ ‘ਲਾਲੀਪਾਪ’ ਪਕੜਾਉਣ ਵਾਲੀ ਪਾਰਟੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਕਰਨਾਟਕ ਵਿਚ ਲੱਖਾਂ ਕਿਸਾਨਾਂ ਦੀ ਕਰਜ਼ ਮਾਫ਼ੀ ਦਾ ਵਾਅਦਾ ਕੀਤਾ ਗਿਆ ਸੀ... ਇਹ ਸੱਚਾਈ ਸਮਝੋ... ਕਰਨਾਟਕ ਵਿਚ ਹੁਣੇ ਹੁਣੇ ਕਾਂਗਰਸ ਨੇ ਪਿਛਲੇ ਦਰਵਾਜ਼ੇ ਤੋਂ ਸਰਕਾਰ ਬਣਾਈ। ਲਾਲੀਪਾਪ ਫੜਾ ਦਿਤਾ ਸੀ... ਕਰਜ਼ ਮਾਫ਼ੀ ਦਾ ਵਾਅਦਾ ਕੀਤਾ ਸੀ। ਲੱਖਾਂ ਕਿਸਾਨਾਂ ਦਾ ਕਰਜ਼ ਮਾਫ਼ ਹੋਣਾ ਸੀ ਪਰ ਕੀਤਾ ਕਿੰਨਾ ? ‘‘ਦੱਸਾਂ... ਤੁਸੀਂ ਹੈਰਾਨ ਹੋ ਜਾਓਗੇ।

ਲੱਖਾਂ ਕਿਸਾਨਾਂ ਦੀ ਕਰਜ਼ ਮਾਫ਼ੀ ਦਾ ਵਾਅਦਾ ਕੀਤਾ ਗਿਆ। ਵੋਟ ਲਏ ਗਏ ਅਤੇ ਪਿਛਲੇ ਦਰਵਾਜ਼ੇ ਤੋਂ ਸਰਕਾਰ ਬਣਾ ਲਈ ਗਈ ਪਰ ਦਿਤਾ ਸਿਰਫ਼ 800 ਲੋਕਾਂ ਨੂੰ। ਇਹ ਕਿਦਾਂ ਦੇ ਵਾਅਦੇ, ਇਹ ਕਿਦਾਂ ਦੇ ਖੇਡ, ਕਿਸਾਨਾਂ ਦੇ ਨਾਲ ਕਿਦਾਂ ਦੇ ਧੋਖੇ ਹੋ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਿਆਸੀ ਫ਼ਾਇਦਿਆਂ ਲਈ ਜੋ ਵਾਅਦੇ ਕੀਤੇ ਜਾਂਦੇ ਹਨ ਅਤੇ ਜੋ ਫ਼ੈਸਲੇ ਲਏ ਜਾਂਦੇ ਹਨ, ਉਨ੍ਹਾਂ ਤੋਂ ਦੇਸ਼ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਨਹੀਂ ਹੋ ਸਕਦਾ। 2009 ਦੇ ਚੋਣ ਤੋਂ ਪਹਿਲਾਂ ਕੀ ਹੋਇਆ ਸੀ, ਤੁਸੀਂ ਸਾਰੇ ਉਸ ਦੇ ਗਵਾਹ ਹੋ।  

2009 ਦੇ ਚੋਣ ਤੋਂ ਪਹਿਲੇ ਵੀ ਇੰਝ ਹੀ ਲਾਲੀਪਾਪ ਫੜਾਉਣ ਵਾਲਿਆਂ ਨੇ ਕਰਜ਼ ਮਾਫ਼ੀ ਦਾ ਵਾਅਦਾ ਕੀਤਾ ਸੀ। ਦੇਸ਼ ਭਰ ਦੇ ਕਿਸਾਨਾਂ ਦੀ ਕਰਜ਼ ਮਾਫ਼ੀ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਇੱਥੇ ਦੇ ਕਿਸਾਨਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਤੁਹਾਡਾ ਕਰਜ਼ ਮਾਫ਼ ਹੋਇਆ ... ਕੀ ਤੁਹਾਡੇ ਖਾਤੇ ਵਿਚ ਪੈਸਾ ਆਇਆ ... ਕੀ ਤੁਹਾਨੂੰ ਕੋਈ ਮਦਦ ਮਿਲੀ। ਮੋਦੀ ਨੇ ਕਿਹਾ ਕਿ ਵਾਅਦਾ ਕੀਤਾ, ਫਿਰ ਸਰਕਾਰ ਬਣੀ ਪਰ ਕਿਸਾਨਾਂ ਨੂੰ ਭੁਲਾ ਦਿਤਾ ਗਿਆ। ਉਨ੍ਹਾਂ ਨੇ ਭੀੜ ਨੂੰ ਸਵਾਲ ਕੀਤਾ ਕਿ ਕੀ  ਤੁਸੀਂ ਲਾਲੀਪਾਪ ਕੰਪਨੀ ਉਤੇ ਭਰੋਸਾ ਕਰੋਗੇ ?

ਝੂਠ ਬੋਲਣ ਵਾਲਿਆਂ ਅਤੇ ਕੀ ਜਨਤਾ ਨਾਲ ਧੋਖਾ ਕਰਨ ਵਾਲਿਆਂ 'ਤੇ ਭਰੋਸਾ ਕਰੋਗੇ ?  ਚੌਂਕੀਦਾਰ ਦੀ ਵਜ੍ਹਾ ਨਾਲ ਕੁੱਝ ਚੋਰਾਂ ਦੀਆਂ ਰਾਤਾਂ ਦੀ ਨੀਂਦ ਉੱਡ ਗਈ ਹੈ। ਤੁਹਾਡੇ ਅਸ਼ੀਰਵਾਦ ਇਕ ਦਿਨ ਅਜਿਹਾ ਆਵੇਗਾ, ਜਦੋਂ ਇਹਨਾਂ ਚੋਰਾਂ ਨੂੰ ਠੀਕ ਜਗ੍ਹਾ 'ਤੇ ਲੈ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਤੱਦ ਕਿਸਾਨਾਂ ਉਤੇ ਛੇ ਲੱਖ ਕਰੋਡ਼ ਰੂਪਏ ਦਾ ਕਰਜ਼ ਸੀ ਪਰ ਸਰਕਾਰ ਬਣਨ ਤੋਂ ਬਾਅਦ ਡਰਾਮੇਬਾਜ਼ੀ ਕੀਤੀ ਗਈ ਅਤੇ ਕਿਸਾਨਾਂ ਦੀ ਅੱਖ ਵਿਚ ਮਿਟੀ ਪਾਈ ਗਈ। ਛੇ ਲੱਖ ਕਰੋੜ ਰੁਪਏ ਦਾ ਕਰਜ਼ ਸੀ ਅਤੇ ਮਾਫ਼ ਕੀਤੇ ਗਏ ਸਿਰਫ਼ ਸੱਤ ਹਜ਼ਾਰ ਕਰੋੜ ਰੁਪਏ।

ਜਦੋਂ ਸੀਏਜੀ ਦੀ ਰਿਪੋਰਟ ਆਈ ਤੱਦ ਪਤਾ ਲਗਿਆ ਕਿ ਉਸ ਵਿਚੋਂ ਵੀ ਬਹੁਤ ਵੱਡੀ ਰਕਮ ਅਜਿਹੇ ਲੋਕਾਂ ਦੇ ਘਰ ਵਿਚ ਗਈ ਜੋ ਨਾ ਕਿਸਾਨ ਸਨ, ਜਿਨ੍ਹਾਂ ਉਤੇ ਨਾ ਕਰਜ਼ ਸੀ ਅਤੇ ਜੋ ਨਾ ਹੀ ਕਰਜ਼ ਮਾਫ਼ੀ ਦੇ ਹੱਕਦਾਰ ਸਨ। ਉਨ੍ਹਾਂ ਨੇ ਕਿਹਾਕਿ ਇਸਲਈ ਮੇਰੀ ਬੇਨਤੀ ਹੈ ਕਿ ਕਾਂਗਰਸ ਦੇ ਇਸ ਝੂਠ ਅਤੇ ਬੇਈਮਾਨੀ ਤੋਂ ਸੁਚੇਤ ਰਹੋ। ਕਾਂਗਰਸ ਸਰਕਾਰ ਨੇ ਤਾਂ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਨਹੀਂ ਕੀਤਾ ਸੀ।

ਕਾਂਗਰਸ ਦੇ ਚਲਦੇ ਹੀ ਕਿਸਾਨਾਂ ਨੂੰ ਲਾਗਤ ਦਾ ਡੇਢ ਗੁਣਾ ਮੁੱਲ ਦੇਣ ਵਾਲੀ ਫਾਈਲ ਦੱਬੀ ਰਹੀ। ਅੱਜ ਤੋਂ 11 ਸਾਲ ਪਹਿਲਾਂ ਜੇਕਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕੀਤਾ ਗਿਆ ਹੁੰਦਾ, ਲਾਗਤ ਦਾ ਡੇਢ  ਗੁਣਾ ਮੁੱਲ ਤੈਅ ਕੀਤਾ ਗਿਆ ਹੁੰਦਾ ਤਾਂ ਅੱਜ ਕਿਸਾਨ ਕਰਜ਼ਸਦਾਰ ਹੁੰਦਾ ਹੀ ਨਹੀਂ ਪਰ ਕਾਂਗਰਸ ਨੇ ਫਾਈਲ ਦਬਾਏ ਰੱਖੀ, ਕਿਸਾਨ ਨੂੰ ਮੁੱਲ ਨਹੀਂ ਦਿਤਾ, ਐਮਐਸਪੀ ਨਹੀਂ ਦਿਤਾ।

ਕਾਂਗਰਸ ਦੇ ਪਾਪਾਂ ਦਾ ਨਤੀਜਾ ਹੈ ਕਿ ਕਿਸਾਨ ਬਰਬਾਦ ਅਤੇ ਕਰਜ਼ਦਾਰ ਹੋ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਫਾਈਲ ਨੂੰ ਭਾਜਪਾ ਸਰਕਾਰ ਨੇ ਬਾਹਰ ਕੱਢਿਆ ਅਤੇ ਮੁੱਲ ਸਮੇਤ 22 ਫ਼ਸਲਾਂ ਦਾ ਐਮਐਸਪੀ ਲਾਗਤ ਦਾ ਡੇਢ ਗੁਣਾ ਤੈਅ ਕੀਤਾ। ਮੋਦੀ ਨੇ ਕਿਹਾ ਕਿ ਆਉਣ ਵਾਲਾ ਸਮਾਂ ਤੁਹਾਡਾ ਹੈ, ਤੁਹਾਡੇ ਬੱਚਿਆਂ ਦਾ ਹੈ, ਨੌਜਵਾਨ ਪੀੜ੍ਹੀ ਦਾ ਹੈ। ਤੁਹਾਡੇ ਭਵਿੱਖ ਨੂੰ ਵਧੀਆ ਕਰਨ ਲਈ ਅਤੇ ਤੁਹਾਡੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਤੁਹਾਡਾ ਇਹ ਚੌਂਕੀਦਾਰ ਬਹੁਤ ਈਮਾਨਦਾਰੀ ਅਤੇ ਬਹੁਤ ਮਿਹਨਤ ਕਰ ਕੇ ਦਿਨ ਰਾਤ ਇਕ ਕਰ ਰਿਹਾ ਹੈ।