ਜਦੋਂ ਹਾਥੀ ਨੂੰ ਲੱਗੀ ਠੰਡ ਤਾਂ ਪਿੰਡ ਵਾਸੀਆਂ ਨੇ ਇਵੇਂ ਕੀਤੀ ਮਦਦ...

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ 'ਤੇ ਫੋਟੋ ਖੂਬ ਕੀਤੀ ਜਾ ਰਹੀ ਹੈ ਸ਼ੇਅਰ

Photo

ਨਵੀਂ ਦਿੱਲੀ : ਪੂਰੇ ਉੱਤਰ ਵਿੱਚ ਲੋਕਾਂ ਨੂੰ ਠੰਡ ਨੇ ਠਾਰ ਕੇ ਰੱਖ ਦਿੱਤਾ ਹੈ। ਆਮ ਜਨਤਾ ਹੀ ਨਹੀਂ ਬਲਕਿ ਪਸ਼ੂ-ਪੰਛੀ ਵੀ ਇਸ ਕੜਾਕੇ ਦੀ ਠੰਡ ਨੇ ਸਤਾਏ ਹੋਏ ਹਨ। ਇਨਸਾਨ ਤਾਂ ਠੰਡ ਤੋਂ ਬੱਚਣ ਲਈ ਕੱਪੜਿਆ ਦਾ ਸਹਾਰਾ ਲੈ ਲੈਂਦਾ ਹੈ ਪਰ ਬੇਜ਼ੁਬਾਨ ਜਾਵਨਰਾਂ ਨੂੰ ਠੰਡ ਤੋਂ ਬਚਾਉਣ ਲਈ ਕੁੱਝ ਵਿਰਲੇ ਲੋਕ ਹੀ ਅੱਗੇ ਆਉਂਦੇ ਹਨ। ਅਜਿਹੀ ਹੀ ਇਕ ਦਿਲ ਖੁਸ਼ ਕਰਨ ਵਾਲੀ ਤਸਵੀਰ ਮਥੂਰਾ ਤੋਂ ਸਾਹਮਣੇ ਆਈ ਹੈ। ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਹਾਥੀ ਨੇ ਸਵੈਟਰ 'ਤੇ ਹੋਰ ਕੱਪੜੇ ਪਹਿਣੇ ਹੋਏ ਹਨ।

ਦੱਸਿਆ ਜਾ ਰਿਹਾ ਹੈ ਕਿ ਹੱਡ ਚੀਰਵੀ ਠੰਡ ਤੋਂ ਹਾਥੀ ਨੂੰ ਬਚਾਉਣ ਲਈ ਪਿੰਡ ਵਾਲਿਆ ਨੇ ਇਹ ਕੱਪੜੇ ਪਹਿਣਾਏ ਹਨ ਤਾਂਕਿ ਸਰਦੀ ਦਾ ਅਸਰ ਹਾਥੀ 'ਤੇ ਨਾ ਹੋ ਸਕੇ। ਹਾਥੀ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

ਟਵੀਟਰ 'ਤੇ ਇਹ ਤਸਵੀਰ ਸਾਂਝੀ ਕਰਨ ਵਾਲੇ ਇਹ ਆਈ ਐਫ ਐਸ ਅਫਸਰ ਪ੍ਰਵੀਨ ਕਾਸਵਾਨ ਹਨ। ਉਨ੍ਹਾਂ ਨੇ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ ''ਇਨਕ੍ਰੈਡਿਬਲ ਇੰਡਿਆ। ਪਿੰਡ ਵਾਲਿਆ ਨੇ ਹਾਥੀ ਨੂੰ ਠੰਡ ਤੋਂ ਬਚਾਉਣ ਦੇ ਲਈ ਉਸ ਦੇ ਲਈ ਜੰਪਰ ਸਿਲਵਾਇਆ। ਤਸਵੀਰ ਮਥੂਰਾ ਦੀ ਹੈ''। ਉਨ੍ਹਾਂ ਇਹ ਅੱਗੇ ਲਿਖਿਆ ''ਕਿ ਤਸਵੀਰ ਰੋਜਰ ਏਲੇਨ ਨੇ ਲਈ ਹੈ''।

ਤਸਵੀਰ ਵਿਚ ਇਹ ਵੀ ਵੇਖਿਆ ਜਾ ਸਕਦਾ ਹੈ ਕਿ ਹਾਥੀ ਦੇ ਨੇੜੇ ਦੋ ਔਰਤਾ ਖੜੀਆਂ ਹਨ। ਹਾਥੀ ਦੇ ਕਈ ਤਰ੍ਹਾਂ ਦੇ ਸਵੈਟਰ ਨਾਲ ਇਕ ਜੈਪਰ ਵੀ ਪਹਨਾਇਆ ਹੋਇਆ ਹੈ। ਇਹ ਤਸਵੀਰ 28 ਦਸੰਬਰ ਨੂੰ ਸਾਂਝੀ ਕੀਤੀ ਗਈ ਹੈ। ਹਾਲਾਕਿ ਹਾਥੀ ਇਸ ਤਰ੍ਹਾਂ ਦੀ ਠੰਡ ਸਹਿਣ ਦੇ ਆਦੀ ਹੁੰਦੇ ਹਨ। ਫੋਟੋ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਲੋਕਾਂ ਨੇ ਇਸ ਨੂੰ ਜਮ ਕੇ ਸ਼ੇਅਰ ਕੀਤਾ ਹੈ। ਲੋਕਾਂ ਨੇ ਉਨ੍ਹਾਂ ਪਿੰਡ ਵਾਲਿਆ ਦੀ ਪ੍ਰਸ਼ੰਸਾ ਵੀ ਕੀਤੀ ਜਿਨ੍ਹਾਂ ਨੇ ਹਾਥੀ ਨੂੰ ਠੰਡ ਤੋਂ ਬਚਾਉਣ ਲਈ ਇਹ ਕਦਮ ਚੁੱਕਿਆ।