ਸਾਲ ਦੀ ਆਖਰੀ ‘ਮਨ ਕੀ ਬਾਤ’: ਪੜ੍ਹੋ ਨੌਜਵਾਨਾਂ ਬਾਰੇ ਕੀ ਕਿਹਾ ਮੋਦੀ ਨੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਦੀ ਆਖਰੀ ‘ਮਨ ਕੀ ਬਾਤ’ ਵਿਚ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ ਹੈ।

Photo

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਦੀ ਆਖਰੀ ‘ਮਨ ਕੀ ਬਾਤ’ ਵਿਚ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ ਹੈ। ਮਨ ਕੀ ਬਾਤ ਦੇ 60ਵੇਂ ਐਡੀਸ਼ਨ ਵਿਚ ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਅਰਾਜਕਤਾ, ਅਸਥਿਰਤਾ ਅਤੇ ਨਸਲਵਾਦ ਤੋਂ ਨਫ਼ਰਤ ਹੈ। ਪੀਐਮ ਮੋਦੀ ਨੇ ਕਿਹਾ ਕਿ ਅੱਜ ਦੇ ਨੌਜਵਾਨ ਜਾਤ-ਪਾਤ ਤੋਂ ਉੱਚਾ ਸੋਚਦੇ ਹਨ। ਇਹ ਨੌਜਵਾਨ ਪਰਿਵਾਰਵਾਦ ਅਤੇ ਜਾਤੀਵਾਦ ਨੂੰ ਪਸੰਦ ਨਹੀਂ ਕਰਦੇ ਹਨ।

ਉਹਨਾਂ ਕਿਹਾ ਕਿ ਨੌਜਵਾਨ ਬੇਹਤਰ ਸਿਸਟਮ ਨੂੰ ਪਸੰਦ ਕਰਦੇ ਹਨ ਅਤੇ ਜੇਕਰ ਕੋਈ ਸਿਸਟਮ ਚੰਗੀ ਤਰ੍ਹਾਂ ਕੰਮ ਨਾ ਕਰੇ ਤਾਂ ਉਹ ਬੇਚੈਨ ਹ ਜਾਂਦੇ ਹਨ। ਪੀਐਮ ਮੋਦੀ ਨੇ ਕਿਹਾ ਕਿ ਅੱਜ ਦੀ ਪੀੜ੍ਹੀ ਬਹੁਤ ਤੇਜ਼-ਤਰਾਰ ਹੈ। ਇਹ ਪੀੜ੍ਹੀ ਕੁਝ ਨਵਾਂ ਅਤੇ ਕੁਝ ਵੱਖਰਾ ਕਰਨ ਬਾਰੇ ਸੋਚਦੀ ਹੈ। ਉਹਨਾਂ ਕਿਹਾ ਕਿ ਇਕ ਚੀਜ਼ ਤਾਂ ਤੈਅ ਹੈ ਕਿ ਆਉਣ ਵਾਲੇ ਸਮੇਂ ਵਿਚ ਨੌਜਵਾਨ ਰਾਸ਼ਟਰ ਨਿਰਮਾਣ ਵਿਚ ਅਹਿਮ ਭੂਮਿਕਾ ਅਦਾ ਕਰਨਗੇ।

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਦੇ ਆਦਰਸ਼ ਸਵਾਮੀ ਵਿਵੇਕਾਨੰਦ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਵਾਮੀ ਵਿਵੇਕਾਨੰਦ ਜੀ ਕਹਿੰਦੇ ਸੀ ਕਿ ਜਵਾਨੀ ਦੀ ਕੀਮਤ ਨੂੰ ਗਿਣਿਆ ਨਹੀਂ ਜਾ ਸਕਦਾ। ਇਹ ਜੀਵਨ ਦਾ ਸਭ ਤੋਂ ਕੀਮਤੀ ਸਮਾਂ ਹੁੰਦਾ ਹੈ। ਤੁਹਾਡਾ ਜੀਵਨ ਇਸ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਅਪਣੀ ਜਵਾਨੀ ਦੀ ਵਰਤੋਂ ਕਿਸ ਪ੍ਰਕਾਰ ਕਰਦੇ ਹੋ।

ਇਸ ਦੇ ਨਾਲ ਹੀ ਪੀਐਮ ਮੋਦੀ ਨੇ ਦੇਸ਼ ਵਾਸੀਆਂ ਨੂੰ ਆਉਣ ਵਾਲੇ ਨਵੇਂ ਸਾਲ ਦੀ ਵਧਾਈ ਦਿੱਤੀ। ਇਸ ਦੌਰਾਨ ਉਹਨਾਂ ਨੇ ਦੇਸ਼ ਦੇ ਲੋਕਾਂ ਨੂੰ ਸਥਾਨਕ ਸਮਾਨ ਖਰੀਦਣ ‘ਤੇ ਜ਼ੋਰ ਦੇਣ ਲਈ ਕਿਹਾ। ਉਹਨਾਂ ਕਿਹਾ ਕਿ ਨਵੇਂ ਸਾਲ ਵਿਚ ਅਜ਼ਾਦੀ ਦੇ 75 ਸਾਲ ਪੂਰੇ ਹੋ ਰਹੇ ਹਨ। ਪੀਐਮ ਮੋਦੀ ਨੇ ਮਨ ਕੀ ਬਾਤ ਵਿਚ ਸਾਲ ਦੇ ਆਖਰੀ ਸੂਰਜ ਗ੍ਰਹਿਣ ਦਾ ਵੀ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ 26 ਤਰੀਕ ਨੂੰ ਇਸ ਸਾਲ ਦਾ ਆਖਰੀ ਸੂਰਜ ਗ੍ਰਹਿਣ ਦੇਖਿਆ ਗਿਆ।

ਉਹਨਾਂ ਕਿਹਾ ਕਿ ਭਾਰਤ ਵਿਚ ਖਗੋਲ ਵਿਗਿਆਨ (Astronomy) ਦਾ ਸ਼ਾਨਦਾਰ ਇਤਿਹਾਸ ਰਿਹਾ। ਪੀਐਮ ਮੋਦੀ ਨੇ ਕਿਹਾ ਕਿ ਸੰਸਦ ਨੂੰ ਅਸੀਂ ਲੋਕਤੰਤਰ ਦਾ ਮੰਦਰ ਸਮਝਦੇ ਹਾਂ। ਉਹਨਾਂ ਕਿਹਾ ਕਿ ਅੱਜ ਮੈਂ ਮਾਣ ਨਾਲ ਇਹ ਕਹਿਣਾ ਚਾਵਾਂਗਾ ਕਿ ਤੁਸੀਂ ਜਿਨ੍ਹਾਂ ਸੰਸਦਾਂ ਨੂੰ ਚੁਣਿਆ ਹੈ ਉਹਨਾਂ ਨੇ ਕੰਮ ਕਾਜ ਦੇ ਮਾਮਲੇ ਵਿਚ ਪਿਛਲੇ 60 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।