ਕੋਰੋਨਾ ਦੇ ਨਵੇਂ ਪ੍ਰਕਾਰ ’ਤੇ ਵੀ ਕਾਰਗਰ ਹੋਵੇਗੀ ਵੈਕਸੀਨ : ਸਿਹਤ ਮੰਤਰਾਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਦਸਿਆ ਕਿ ਕੋਰੋਨਾ ਦਾ ਸਭ ਤੋਂ ਵੱਧ 63 ਫ਼ੀ ਸਦੀ ਅਸਰ ਪੁਰਸ਼ਾਂ ’ਤੇ ਦੇਖਣ ਨੂੰ ਮਿਲਿਆ ਹੈ।

Ministry of Health

ਨਵੀਂ ਦਿੱਲੀ :: ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨੀ ਸਲਾਹਕਾਰ (ਪੀ.ਐੱਸ.ਏ.) ਪ੍ਰੋਫੈਸਰ ਕੇ. ਵਿਜੇ ਰਾਘਵਨ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਲਗਾਤਾਰ ਰੂਪ ਬਦਲ ਰਿਹਾ ਹੈ ਪਰ ਇਸ ਨਾਲ ਵੈਕਸੀਨ ਨੂੰ ਲੈ ਕੇ ਕੋਈ ਫਰਕ ਨਹੀਂ ਪਵੇਗਾ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ’ਚ ਅਤੇ ਦੁਨੀਆ ਭਰ ’ਚ ਜੋ ਵੈਕਸੀਨ ਕੋਰੋਨਾ ਲਈ ਤਿਆਰ ਕੀਤੀ ਜਾ ਰਹੀ ਹੈ, ਉਹ ਬਿ੍ਰਟੇਨ ਅਤੇ ਦਖਣੀ ਅਫ਼ਰੀਕਾ ’ਚ ਪਾਏ ਗਏ ਰੂਪ ’ਤੇ ਵੀ ਕਾਰਗਰ ਹੋਵੇਗੀ।