J&K: ਪੁਲਿਸ ਚੌਕੀ ‘ਤੇ ਹਮਲਾ, ਅਤਿਵਾਦੀਆਂ ਨੇ ਦਾਗੇ ਗ੍ਰਨੇਡ, ਤਿੰਨ ਨਾਗਰਿਕ ਜਖ਼ਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਤਿਵਾਦੀ ਅਪਣੀਆਂ ਸਾਜਿਸ਼ਾਂ ਤੋਂ ਬਾਜ ਨਹੀਂ..

Jammu Police

ਕੁਲਗਾਮ : ਅਤਿਵਾਦੀ ਅਪਣੀਆਂ ਸਾਜਿਸ਼ਾਂ ਤੋਂ ਬਾਜ ਨਹੀਂ ਆ ਰਹੇ। ਜੰਮੂ - ਕਸ਼ਮੀਰ  ਦੇ ਕੁਲਗਾਮ ਜ਼ਿਲ੍ਹੇ ਵਿਚ ਅਤਿਵਾਦੀਆਂ ਨੇ ਪੁਲਿਸ ਚੌਕੀ ਉਤੇ ਹਮਲਾ ਕਰ ਦਿਤਾ। ਅਤਿਵਾਦੀਆਂ ਨੇ ਪੁਲਿਸ ਚੌਕੀ ਉਤੇ ਗ੍ਰਨੇਡ ਦਾਗੇ। ਜਿਸ ਦੇ ਨਾਲ ਲੱਗ-ਭੱਗ ਤਿੰਨ ਲੋਕ ਜਖ਼ਮੀ ਹੋ ਗਏ। ਮੀਡੀਆ ਨੂੰ ਇਹ ਜਾਣਕਾਰੀ ਪੁਲਿਸ ਨੇ ਦਿਤੀ।

ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਤਿਵਾਦੀਆਂ ਨੇ ਕੁਲਗਾਮ ਜ਼ਿਲ੍ਹੇ ਦੇ ਦਮਹਾਲ ਹਾਂਜੀਪੁਰਾ ਵਿਚ ਪੁਲਿਸ ਚੌਕੀ ਉਤੇ ਗ੍ਰਨੇਡ ਸੁੱਟਿਆ। ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀਆਂ ਦੁਆਰਾ ਦਾਗਿਆ ਗਿਆ ਗ੍ਰਨੇਡ ਸੜਕ ਕੰਡੇ ਡਿੱਗਿਆ। ਜਿਸ ਦੇ ਨਾਲ ਤਿੰਨ ਲੋਕ ਜਖ਼ਮੀ ਹੋ ਗਏ।

ਫਿਲਹਾਲ ਜਖ਼ਮੀਆਂ ਨੂੰ ਨੇੜੇ ਦੇ ਹਸਪਤਾਲ ਲੈ ਜਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਹਮਲਾਵਰਾਂ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ। ਅਤਿਵਾਦੀ ਅਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ ਹਨ।