ਨਿਰਭਿਆ ਮਾਮਲਾ: ਅਕਸ਼ੇ ਦੀ ਕਿਉਰੇਟਿਵ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖਾਰਿਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਦੇਸ਼ ਨੂੰ ਦਹਿਲਾ ਦੇਣ ਵਾਲੇ ਨਿਰਭਆ ਕਾਂਡ ਦੇ ਇੱਕ ਹੋਰ ਦੋਸ਼ੀ...

Akhshay

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਦੇਸ਼ ਨੂੰ ਦਹਿਲਾ ਦੇਣ ਵਾਲੇ ਨਿਰਭਆ ਕਾਂਡ ਦੇ ਇੱਕ ਹੋਰ ਦੋਸ਼ੀ ਅਕਸ਼ੇ ਕੁਮਾਰ ਦੀ ਕਿਊਰੇਟਿਵ ਪਟੀਸ਼ਨ ਵੀਰਵਾਰ ਨੂੰ ਖਾਰਿਜ਼ ਕਰ ਦਿੱਤੀ।

ਜਸਟਿਸ ਐਨ ਵੀ ਰਮਨ, ਜਸਟਿਸ ਅਰੁਣ ਕੁਮਾਰ ਮਿਸ਼ਰਾ,  ਜਸਟਿਸ ਆਰ ਐਫ ਨਰੀਮਨ, ਜਸਟਿਸ ਆਰ ਭਾਨੁਮਤੀ ਅਤੇ ਜਸਟਿਸ ਅਸ਼ੋਕ ਭੂਸ਼ਣ ਦੀ ਸੰਵਿਧਾਨਿਕ ਬੈਂਚ ਨੇ ਅਕਸ਼ੇ ਦੀ ਕਿਊਰੇਟਿਵ ਪਟੀਸ਼ਨ ਖਾਰਿਜ਼ ਕਰ ਦਿੱਤੀ।

ਸੰਵਿਧਾਨਕ ਬੈਂਚ ਨੇ ਫ਼ਾਂਸੀ ਦੀ ਸਜ਼ਾ ‘ਤੇ ਰੋਕ ਲਗਾਉਣ ਤੋਂ ‍ਮਨਾਹੀ ਕਰ ਦਿੱਤੀ ਅਤੇ ਇਹ ਕਹਿੰਦੇ ਹੋਏ ਕਿਊਰੇਟਿਵ ਮੰਗ ਖਾਰਿਜ਼ ਕਰ ਦਿੱਤੀ ਕਿ ਉਸ ਮੰਗ ਵਿੱਚ ਕੋਈ ਨਵਾਂ ਆਧਾਰ ਨਹੀਂ ਹੈ। ਅਕਸ਼ੇ ਨੇ ਰਹਿਮ ਅਪੀਲ ਮੰਗਲਵਾਰ ਦੀ ਦੇਰ ਸ਼ਾਮ ਦਾਖਲ ਕੀਤੀ ਸੀ। 

ਵਕੀਲ ਏ.ਪੀ. ਸਿੰਘ ਨੇ ਹੀ ਅਕਸ਼ੇ ਵਲੋਂ ਰਹਿਮ ਅਪੀਲ ਦਰਜ ਕੀਤੀ ਸੀ। ਅਕਸ਼ੇ ਦੇ ਕੋਲ ਹਾਲਾਂਕਿ ਹੁਣ ਰਾਸ਼ਟਰਪਤੀ ਦੇ ਕੋਲ ਰਹਿਮ ਅਪੀਲ ਕਰਨ ਦਾ ਸੰਵਿਧਾਨਕ ਅਧਿਕਾਰ ਮੌਜੂਦ ਹੈ। ਇਸ ਮਾਮਲੇ ‘ਚ ਹੁਣ ਤੱਕ ਚੌਥੇ ਦੋਸ਼ੀ ਪਵਨ ਵਲੋਂ ਕਿਊਰੇਟਿਵ ਮੰਗ ਦਾਖਲ ਨਹੀਂ ਕੀਤੀ ਗਈ।