ਇੰਟਰਨੈਟ ਬੰਦ ਕਰਨ ‘ਤੇ ਗੁੱਸੇ ‘ਚ ਆਏ ਕਿਸਾਨ ਆਗੂ ਸਟੇਜ ਤੋਂ ਦੇ ਦਿੱਤੇ ਚਿਤਾਵਨੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਉਤੇ ਡਟੇ ਕਿਸਾਨਾਂ ਨੇ ਗਾਜ਼ੀਪੁਰ...

Kohaar

ਨਵੀਂ ਦਿੱਲੀ: ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਉਤੇ ਡਟੇ ਕਿਸਾਨਾਂ ਨੇ ਗਾਜ਼ੀਪੁਰ, ਸਿੰਘੂ ਅਤੇ ਟਿਕਰੀ ਬਾਰਡਰ ਸਣੇ ਹੋਰ ਇਲਾਕਿਆਂ ਵਿਚ ਅੰਦੋਲਨ ਹੋਰ ਤਿੱਖਾ ਕਰਨ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਨੇ ਯੂਪੀ ਸਰਕਾਰ ਦੇ ਹੁਕਮਾਂ ‘ਤੇ ਗਾਜ਼ੀਪੁਰ ਸਰਹੱਦ ਉਤੇ ਬੰਦ ਕੀਤੀ ਗਈ ਇੰਟਰਨੈਟ ਸੇਵਾ ‘ਤੇ ਭਾਜਪਾ ਸਰਕਾਰ ਨੂੰ ਘੇਰਿਆ ਹੈ। ਕਿਸਾਨੀ ਸਟੇਜ ਤੋਂ ਕਿਸਾਨ ਆਗੂ ਅਭਿਮੰਨਯੂ ਕੋਹਾੜ ਨੇ ਮੋਦੀ ਸਰਕਾਰ (ਭਾਜਪਾ) ਨੂੰ ਰੱਜ ਕੇ ਲਾਹਨਤਾਂ ਪਾਈਆਂ ਹਨ।

ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਦੀ ਨੀਤੀ ਹੈ ਕਿ ‘ਕੁੱਟ ਡਾਲੋ ਔਰ ਰਾਜ ਕਰੋ’, ਮੋਦੀ ਸਰਕਾਰ ਸਾਨੂੰ ਕੁੱਟ-ਕੁੱਟ ਕੇ ਰਾਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦਾ ਸਾਜਿਸ਼ ਰਚਨਾ ਪੁਰਾਣਾ ਧੰਦਾ ਹੈ ਕਿਉਂਕਿ ਭਾਰਤ ਵਿਚ ਕਦੇ ਹਿੰਦੂ-ਮੁਸਲਮਾਨ ਦੇ ਨਾਂ ਨੂੰ ਲੈ ਕੇ ਲੜਾਉਂਦੇ ਹਨ, ਕਦੇ ਹਰਿਆਣਾ ‘ਚ ਜਾਟ-ਨਾਲ ਜਾਟ ਦੇ ਨਾਂ ‘ਤੇ ਲੜਾਉਂਦੇ ਹਨ, ਕਦੇ ਗੁਜਰਾਤ ਵਿਚ ਪਟੇਲ-ਨਾਲ ਪਟੇਲ ਦੇ ਨਾਂ ‘ਤੇ ਲੜਾਉਂਦੇ ਹਨ, ਕਦੇ ਮਹਾਰਾਸ਼ਟਰ ‘ਚ ਮਰਾਠਾ-ਨਾਨ ਮਰਾਠਾ ਦੇ ਨਾਂ ‘ਤੇ ਲੜਾਉਂਦੇ ਹਨ।

ਕੋਹਾੜ ਨੇ ਕਿਹਾ ਕਿ ਭਾਜਪਾ ਸਰਕਾਰ ਦੀ ਸਾਜਿਸ਼ ਸੀ ਕਿ ਪੰਜਾਬ ਅਤੇ ਹਰਿਆਣਾ ਦਾ ਭਾਈਚਾਰਾ ਵਿਗਾੜਿਆ ਜਾਵੇ, ਇਨ੍ਹਾਂ ਦੀ ਸਾਜਿਸ਼ ਸੀ ਕਿ ਹਿੰਦੂ ਅਤੇ ਸਿੱਖਾਂ ਨੂੰ ਲੜਾਇਆ ਜਾਵੇ ਪਰ ਮੈਂ ਆਪਣੇ ਬਜ਼ੁਰਗਾਂ ਅਤੇ ਕਿਸਾਨ ਜਥੇਬੰਦੀਆਂ ਦਾ ਧਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਆਪਣੀ ਸੂਝ-ਬੂਝ ਨਾਲ ਇੱਥੇ ਸ਼ਾਂਤੀ ਬਣਾਈ ਰੱਖੀ। ਉਨ੍ਹਾਂ ਕਿਹਾ ਕਿ 28 ਜਨਵਰੀ ਰਾਤ ਨੂੰ ਸਾਡੇ ਧਰਨਿਆਂ ਨੂੰ ਭਾਜਪਾ ਸਰਕਾਰ ਵੱਲੋਂ ਨਾਕਾਮ ਕੋਸ਼ਿਸ਼ ਕੀਤੀ ਗਈ ਸੀ ਪਰ ਉਸੇ ਰਾਤ ਕਿਸਾਨ ਆਗੂ ਰਾਕੇਸ਼ ਟਿਕੈਤ ਜੀ ਦੇ ਕਿਸਾਨਾਂ ਪ੍ਰਤੀ ਭਾਵੁਕ ਹੋਣ ‘ਤੇ ਹਰਿਆਣਾ, ਪੰਜਾਬ, ਯੂਪੀ ਦੇ 9-9 ਕਿਸਾਨਾਂ ਦਾ ਜਥਾ ਦਿੱਲੀ ਨੂੰ ਰਵਾਨਾ ਹੋਣ ਲੱਗੇ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਸਾਡਾ ਵੱਡਾ ਭਰਾ ਹੈ ਉਸਦੇ ਉਤੇ ਇੱਕ ਵੀ ਆਂਚ ਨਹੀਂ ਆਉਣ ਦਿੱਤੀ ਜਾਵੇਗੀ ਕਿਉਂ ਨਾ ਸਾਨੂੰ ਆਪਣੀਆਂ ਸ਼ਹੀਦੀਆਂ ਦੇਣੀਆਂ ਪੈਣ ਪਰ ਅਸੀਂ ਪਿੱਛੇ ਨਹੀਂ ਹਟਦੇ।

ਉਨ੍ਹਾਂ ਕਿਹਾ ਕਿ ਰਣ ਦੇ ਮੈਦਾਨ ਵਿਚ ਸਿਰਫ਼ ਉਹ ਸੈਨਾ ਜਿੱਤਦੀ ਹੈ ਜੋ ਆਪਣੇ ਸੈਨਾਪਤੀ ‘ਤੇ ਪੂਰਾ ਵਿਸ਼ਵਾਸ਼ ਰੱਖਦੀ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਆਪਣੇ ਕਿਸਾਨ ਆਗੂਆਂ ਦੇ ਦਿੱਤੇ ਨਿਰਦੇਸ਼ਾਂ ਅਨੁਸਾਰ ਚੱਲਾਂਗੇ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਸਾਨੂੰ ਜਿੱਤਣ ਤੋਂ ਰੋਕ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਸੱਤਾਧਾਰੀ ਸਰਕਾਰ ਬਹੁਤ ਸਾਜਿਸ਼ਕਾਰੀ ਹੈ, ਇਨ੍ਹਾਂ ਨੇ ਸਾਡਾ ਇੰਟਰਨੈਟ ਬੰਦ ਕਰਾਇਆ ਅਤੇ ਗੋਦੀ ਮੀਡੀਆ ਦੇ ਮਾਧਿਅਮ ਨਾਲ ਝੁਠੀਆਂ ਖਬਰਾਂ ਪੂਰੀ ਦੁਨੀਆਂ ਵਿਚ ਫੈਲਾਈ ਜਾ ਰਹੀਆਂ ਹਨ ਕਿਉਂਕਿ ਸਾਡੀ ਕਿਸਾਨਾਂ-ਮਜਦੂਰਾਂ ਦੀ ਆਵਾਜ਼ ਪੂਰੀਆਂ ਦੁਨੀਆਂ ਵਿਚ ਲੋਕਾਂ ਤੱਕ ਨਾ ਪਹੁੰਚ ਸਕੇ।

ਉਨ੍ਹਾਂ ਕਿਹਾ ਕਿ ਸੱਤਾਧਾਰੀ ਸਰਕਾਰ ਅੰਦੋਲਨ ਵਿਚ ਬੈਠੇ ਲੋਕਾਂ ਨੂੰ ਦੇਸ਼ ਧ੍ਰੋਹੀ ਕਹਿੰਦੇ ਹਨ, ਇਸ ਨੂੰ ਲੈ ਕੇ ਕਿਸਾਨ ਆਗੂਆਂ ਨੇ ਕਿਹਾ ਕਿ ਤੁਸੀਂ ਅਪਣਾ ਇਤਿਹਾਸ ਦੇਖਲੋ ਤੇ ਸਾਡਾ ਇਤਿਹਾਸ ਦੇਖਲੋ, ਸਾਡੇ ਬਜ਼ੁਰਗਾਂ ਨੇ ਭਾਰਤ ਦੀ ਆਜ਼ਾਦੀ ਵਿਚ ਆਪਣਾ ਬਲੀਦਾਨ ਦਿੱਤਾ ਹੈ ਪਰ ਜੇ ਅੱਜ ਭਾਰਤ ਦੇ ਲੋਕਾਂ ਨੂੰ ਬਚਾਉਣ ਲਈ ਸਾਨੂੰ ਆਪਣਾ ਬਲੀਦਾਨ ਦੇਣਾ ਪਿਆ ਤਾਂ ਦੇਸ਼ ਹਰ ਇਕ ਨੌਜਵਾਨ ਤਿਆਰ ਹੈ ਪਰ ਜ਼ਾਲਮ ਸਰਕਾਰ ਦੀਆਂ ਗਲਤ ਨੀਤੀਆਂ ਅੱਗੇ ਸਿਰ ਨਹੀਂ ਝੁਕਾਏਗਾ।